ਝਬਾਲ (ਨਰਿੰਦਰ)- ਝਬਾਲ ਵਿਚ ਅੰਮ੍ਰਿਤਸਰ ਰੋਡ ਤੋਂ ਸੜਕ ਕਿਨਾਰੇ ਇਕ ਔਰਤ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਪੈਦਾ ਹੋ ਗਈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅੱਡਾ ਮੰਨਣ ਅਤੇ ਠੱਟਾ ਦੇ ਵਿਚਕਾਰ ਸੜਕ ਕਿਨਾਰੇ ਇਕ ਲਗਭਗ 45 ਦੀ ਔਰਤ ਜਿਸ ਨੇ ਬਿਸਕੁੱਟੀ ਰੰਗ ਦਾ ਸੂਟ ਪਾਇਆ ਸੀ ਦੀ ਲਾਸ਼ ਪਈ ਵੇਖ ਲੋਕਾਂ ਨੇ ਝਬਾਲ ਪੁਲਸ ਨੂੰ ਸੂਚਿਤ ਕੀਤਾ। ਜਿਸ ਤੇ ਥਾਣਾ ਮੁਖੀ ਝਬਾਲ ਨੇ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚਕੇ ਮ੍ਰਿਤਕ ਔਰਤ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਅਰੰਭ ਕਰ ਦਿਤੀ ਹੈ।
ਪੰਜਾਬ ਪੁਲਸ 'ਤੇ AK-47 ਨਾਲ ਹਮਲਾ! ਤਾੜ-ਤਾੜ ਚੱਲੀਆਂ ਗੋਲ਼ੀਆਂ
NEXT STORY