ਬੈਂਕਾਕ- ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਹਵਾਈ ਅੱਡੇ 'ਤੇ ਇਕ ਅਜੀਬ ਹਾਦਸਾ ਦੇਖਣ ਨੂੰ ਮਿਲਿਆ ਹੈ। ਇਥੇ ਜਹਾਜ਼ ਨੂੰ ਖਿੱਚ ਕੇ ਲਿਜਾਣ ਵਾਲੇ ਟੋ-ਟਰੱਕ ਦੇ ਡਰਾਈਵਰ ਦੀ ਜਹਾਜ਼ ਦੇ ਇੰਜਣ ਹੇਠ ਆਉਣ ਕਾਰਨ ਮੌਤ ਹੋ ਗਈ ਹੈ। ਟਰੱਕ ਡਰਾਈਵਰ ਨਾਲ ਬੈਠਾ ਮਕੈਨਿਕ ਵੀ ਇਸ ਦੌਰਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਇੰਜਣ ਦੀ ਲਪੇਟ ਵਿਚ ਆਉਣ ਵਾਲੇ ਡਰਾਈਵਰ ਦੀ ਲਾਸ਼ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਗਈ ਹੈ।
ਏਅਰਲਾਈਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਡਰਾਈਵਰ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਦੋ ਹਵਾਈ ਅੱਡੇ ਹਨ। ਇਕ ਹਵਾਈ ਅੱਡਾ ਅੰਤਰਰਾਸ਼ਟਰੀ ਉਡਾਣਾਂ ਨੂੰ ਸੰਭਾਲਦਾ ਹੈ ਤੇ ਦੂਜਾ ਏਸ਼ੀਆਂ ਤੇ ਘਰੇਲੂ ਉਡਾਣਾਂ ਨੂੰ ਸੰਭਾਲਦਾ ਹੈ। ਡੇਲੀਮੇਲ ਆਨਲਾਈਨ ਦੀ ਵੈੱਬਸਾਈਟ 'ਤੇ ਇਸ ਖਬਰ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਕਿਵੇਂ ਵਾਪਰਿਆ ਹਾਦਸਾ
ਬੈਂਕਾਕ ਦੇ ਡਾਨ ਮੁਅਨਗ ਇੰਟਰਨੈਂਸ਼ਨਲ ਹਵਾਈ ਅੱਡੇ 'ਤੇ ਟੋ-ਟਰੱਕ ਦੀ ਮਦਦ ਨਾਲ ਬੋਇੰਗ 737 ਨੂੰ ਖਿੱਚ ਕੇ ਉਸ ਨੂੰ ਹਵਾਈ ਪੱਟੀ 'ਤੇ ਲਿਆਂਦਾ ਜਾ ਰਿਹਾ ਸੀ। ਉਥੋਂ ਇਸ ਜਹਾਜ਼ ਵਿਚ ਯਾਤਰੀ ਬੈਠਦੇ ਤੇ ਜਹਾਜ਼ ਆਪਣੀ ਯਾਤਰਾ 'ਤੇ ਨਿਕਲ ਜਾਂਦਾ। ਸਵੇਰੇ ਜਦੋਂ ਡਰਾਈਵਰ ਟੋ-ਟਰੱਕ ਦੀ ਮਦਦ ਨਾਲ ਜਹਾਜ਼ ਨੂੰ ਖਿੱਚ ਰਿਹਾ ਸੀ ਤਾਂ ਇਸ ਦੌਰਾਨ ਅਚਾਨਕ ਜਹਾਜ਼ ਨੂੰ ਖਿੱਚਣ ਵਾਲੀ ਲੋਹੇ ਦੀ ਰਾਡ ਟੁੱਟ ਗਈ, ਜਿਸ ਨਾਲ ਜਹਾਜ਼ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਇਹ ਹਾਦਸਾ ਵਾਪਰ ਗਿਆ।
ਕੋਰੋਨਾਵਾਇਰਸ ਨਾਲ ਜੂਝ ਰਹੇ ਚੀਨ ਨੂੰ ਨੇਪਾਲ ਨੇ ਦਿੱਤੇ 1 ਲੱਖ ਮਾਸਕ
NEXT STORY