ਨਿਊਯਾਰਕ - ਅਕਤੂਬਰ 'ਚ ਹਾਦਸਾਗ੍ਰਸਤ ਹੋਏ ਲੁਆਇਨ ਏਅਰ ਦੁਰਘਟਨਾ ਮਾਮਲੇ 'ਚ ਬੋਇੰਗ ਨੇ ਪੀੜਤਾਂ ਦੇ 11 ਪਰਿਵਾਰਾਂ ਦੇ ਨਾਲ ਸਮਝੌਤੇ ਕਰ ਲਿਆ ਹੈ। 2 ਭਿਆਨਕ ਜਹਾਜ਼ ਹਾਦਸਿਆਂ ਤੋਂ ਬਾਅਦ ਇਹ ਪਹਿਲਾ ਸਮਝੌਤਾ ਹੈ। ਇਨਾਂ ਹਾਦਸਿਆਂ 'ਚ 346 ਲੋਕ ਮਾਰੇ ਗਏ ਸਨ। ਵਾਦੀ ਵਕੀਲ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਵਕੀਲ ਐਲੇਰਜ਼ੇਂਡਰ ਵਿਸਨਰ ਨੇ ਆਖਿਆ ਕਿ ਐਵੀਏਸ਼ਨ ਮਾਮਲਿਆਂ 'ਚ ਮਹਾਰਤ ਰੱਖਣ ਵਾਲੀ ਵਿਸਨਰ ਲਾਅ ਫਰਮ ਨੇ ਆਖਿਆ ਹੈ ਕਿ ਉਹ ਇੰਡੋਨੇਸ਼ੀਆ ਜਹਾਜ਼ ਹਾਦਸੇ 'ਚ ਬਾਕੀ ਬਚੇ 6 ਪਰਿਵਾਰਾਂ ਦੇ ਮਾਮਲਿਆਂ ਨੂੰ ਲੈ ਕੇ ਆਸ਼ਾਵਾਦੀ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਵਿਅਕਤੀ ਨੇ ਆਖਿਆ ਕਿ ਇਸ ਸਮਝੌਤੇ ਦੇ ਤਹਿਤ ਹਰ ਵਿਅਕਤੀ ਨੂੰ ਘਟੋਂ-ਘੱਟ 12 ਲੱਖ ਅਮਰੀਕੀ ਡਾਲਰ (ਕਰੀਬ 8 ਕਰੋੜ ਰੁਪਏ) ਮਿਲਣਗੇ। ਇਸ ਹਾਦਸੇ 'ਚ ਜਹਾਜ਼ ਦੇ ਭਾਰਤੀ ਪਾਇਲਟ ਭਵਿਆ ਸੁਨੇਜਾ ਦੀ ਵੀ ਮੌਤ ਹੋ ਗਈ ਸੀ। ਬੋਇੰਗ ਨੇ ਇਸ ਮਾਮਲੇ 'ਚ ਟਿੱਪਣੀ ਦੀ ਅਪੀਲ 'ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਟਰੰਪ ਖਿਲਾਫ ਮਹਾਦੋਸ਼ ਦਾ ਸਮਰਥਨ ਕਰਾਂਗੀ : ਕਲਿੰਟਨ
NEXT STORY