ਪਟਿਆਲਾ (ਕੰਵਲਜੀਤ) : ਪਟਿਆਲਾ ਦੇ ਨੇੜਲੇ ਪਿੰਡ ਜੱਸੋਵਾਲ ਦੇ ਕੋਲ ਪੈਂਦੇ ਰੋਂਗਲਾ ਹੈੱਡ ਨੇੜੇ ਭਾਖੜਾ ਨਹਿਰ ਵਿਚ ਪਾੜ ਪੈ ਰਿਹਾ ਹੈ ਜੇਕਰ ਇਸ ਪਾੜ ਨੂੰ ਸਮੇਂ ਰਹਿੰਦੇ ਨਾ ਪੂਰਿਆ ਗਿਆ ਤਾਂ ਹਾਲਾਤ ਬੇਹੱਦ ਗੰਭੀਰ ਹੋ ਸਕਦੇ ਹਨ। ਜੇਕਰ ਇਹ ਪਾੜ ਵੱਧਦਾ ਹੈ ਤਾਂ ਪਟਿਆਲਾ ਤੱਕ ਇਸ ਦੀ ਮਾਰ ਪੈਣ ਦਾ ਖਦਸ਼ਾ ਹੈ। ਇਸ ਪਾੜ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ 10 ਫੁੱਟ ਦੇ ਕਰੀਬ ਮਿੱਟੀ ਦੀਆਂ ਢਿੱਗਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਜਿਸ ਦੇ ਚੱਲਦੇ ਆਲੇ ਦੁਆਲੇ ਦੇ ਪਿੰਡਾਂ ਵਿਚ ਕਾਫੀ ਖੌਫ ਦਾ ਮੰਜ਼ਰ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਜੇਕਰ ਸਮੇਂ ਰਹਿੰਦੇ ਹਾਲਾਤ 'ਤੇ ਕਾਬੂ ਨਾ ਪਾਇਆ ਗਿਆ ਤਾਂ ਭਾਰੀ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜਾਰੀ ਹੋਈ ਐਡਵਾਈਜ਼ਰੀ, ਬੇਹੱਦ ਚੌਕਸ ਰਹਿਣ ਦੀ ਲੋੜ
ਪਾੜ ਭਰਨ ਦਾ ਕੰਮ ਸ਼ੁਰੂ ਕਰਵਾਇਆ
ਦੂਜੇ ਪਾਸੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਬੀਤੀ ਰਾਤ ਮੌਕੇ 'ਤੇ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪਾੜ ਭਰਨ ਦੇ ਹੁਕਮ ਦਿੱਤੇ। ਅਧਿਕਾਰੀਆਂ ਨੇ ਕਿਹਾ ਕਿ ਪਾੜ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਲਦੀ ਹੀ ਸਾਰਾ ਕੰਮ ਮੁਕੰਮਲ ਹੋ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਅੰਦਰ ਬੱਸਾਂ 'ਚ ਸਫਰ ਕਰਨ ਵਾਲੇ ਦੇਣ ਧਿਆਨ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਵਸ 'ਚ ਅੰਨ੍ਹੇ ਵਿਅਕਤੀ ਦੀ ਸ਼ਰਮਨਾਕ ਕਰਤੂਤ! ਸਾਢੇ 8 ਸਾਲਾ ਬੱਚੇ ਨਾਲ ਕੀਤੀ ਘਿਨੌਣੀ ਹਰਕਤ
NEXT STORY