ਇੰਟਰਨੈਸ਼ਨਲ ਡੈਸਕ- ਭਾਰਤ 'ਚ ਗੈਰ ਕਾਨੂੰਨੀ ਕਰਜ਼ਾ ਐਪ ਚਲਾਉਣ ਵਾਲੇ ਚੀਨ ਦੇ ਨਾਗਰਿਕ ਲਿਊ ਯੀ ਦੇ ਖ਼ਿਲਾਫ਼ ਓਡੀਸਾ 'ਚ ਇਮੀਗ੍ਰੇਸ਼ਨ ਦਫ਼ਤਰ (ਬੀ.ਓ.ਆਈ) ਨੇ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਭੁਵਨੇਸ਼ਵਰ ਦੀ ਆਰਥਿਕ ਅਪਰਾਧ ਬ੍ਰਾਂਚ (EOW) ਦੀ ਅਪੀਲ 'ਤੇ ਜਾਰੀ ਕੀਤਾ ਗਿਆ ਹੈ। ਇਸ ਮਾਮਲੇ 'ਚ ਲਿਊ ਯੂ ਦੇ ਖ਼ਿਲਾਫ਼ ਮੁੱਖ ਦੋਸ਼ੀ ਦੇ ਤੌਰ 'ਤੇ ਇਸ ਸਾਲ ਜਨਵਰੀ 'ਚ ਮਾਮਲਾ ਦਰਜ ਕੀਤਾ ਗਿਆ ਸੀ। ਇਹ ਚੀਨੀ ਨਾਗਰਿਕ ਭਾਰਤ 'ਚ ਕਈ ਗੈਰ ਕਾਨੂੰਨੀ ਡਿਜ਼ੀਟਲ ਕਰਜ਼ਾ ਐਪ ਚਲਾਉਂਦਾ ਸੀ ਜਿਵੇਂ ਕੋਕੋ ਲੋਨ, ਜੋਜੋ ਲੋਨ, ਗੋਲਡਨ ਲਾਈਟਨਿੰਗ ਲੋਨ ਅਤੇ ਕੁਝ ਹੋਰ।
(EOW) ਨੂੰ ਸ਼ੱਕ ਸੀ ਕਿ ਇਨ੍ਹਾਂ ਐਪਸ ਦੇ ਮਾਧਿਅਮ ਨਾਲ ਦੇਸ਼ ਭਰ 'ਚ ਲੱਖਾਂ ਲੋਕ ਵਿਸ਼ੇਸ਼ ਕਰਕੇ ਨਿਮਨ ਮੱਧ ਵਰਗ ਦੇ ਲੋਕ ਠੱਗੇ ਗਏ ਜਿਨ੍ਹਾਂ ਨੂੰ ਕੋਰੋਨਾ ਦੇ ਸਮੇਂ 'ਚ ਪੈਸਿਆਂ ਦੀ ਲੋੜ ਸੀ। ਲਿਊ ਯੀ ਨੇ ਭਾਰਤ 'ਚ ਆਪਣੇ ਅਵੈਧ ਕਾਰੋਬਾਰ 2019 'ਚ ਬੰਗਲੁਰੂ ਤੋਂ ਸ਼ੁਰੂ ਕੀਤਾ ਸੀ। ਇਸ ਦੇ ਕੰਪਨੀ ਚੀਨ ਦੇ ਹਾਂਗਜੋ 'ਚ ਜਿਆਨਬਿੰਗ ਤਕਨਾਲੋਜੀ ਸੀ।
EOW ਚੀਨ ਦੇ ਮਾਸਟਰਮਾਇੰਡ ਦੇ ਪੰਜ ਦੋਸ਼ੀ ਦੋਸਤਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕਾ ਹੈ ਅਤੇ ਵੱਖ-ਵੱਖ ਸੂਬਾ ਪੁਲਸ ਦੇ ਸੰਪਰਕ 'ਚ ਹਨ ਅਤੇ ਮੁੰਬਈ, ਬੰਗਲੁਰੂ ਅਤੇ ਦਿੱਲੀ 'ਚ ਛਾਪਾ ਵੀ ਮਾਰਿਆ ਸੀ। ਹੁਣ ਤੱਕ 6.57 ਕਰੋੜ ਰੁਪਏ ਤੋਂ ਜ਼ਿਆਦਾ ਜ਼ਬਰ ਕੀਤੇ ਜਾ ਚੁੱਕੇ ਹਨ। EOW ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇੰਟਰਨੈੱਟ 'ਤੇ ਅਣਾਧਿਕਾਰਿਕ ਲੋਨ ਐਪਸ ਤੋਂ ਕਰਜ਼ਾ ਨਾ ਲੈਣ।
ਪਾਕਿਸਤਾਨ ਦੇ ਸਿੰਧ ਸੂਬੇ 'ਚ ਹਿੰਦੂ ਕੁੜੀ ਅਗਵਾ, ਪੁਲਸ ਨੇ ਕੀਤਾ ਇਹ ਦਾਅਵਾ
NEXT STORY