ਮੋਗਾਦਿਸ਼ੂ - ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ 'ਚ ਸੋਮਵਾਰ ਨੂੰ ਹੋਏ ਹਮਲੇ 'ਚ 17 ਲੋਕਾਂ ਦੀ ਮੌਤ ਹੋ ਗਈ ਹੈ ਅਤੇ 2 ਦਰਜਨ ਤੋਂ ਜ਼ਿਆਦਾ ਲੋਕ ਜ਼ਖਮੀ ਹਨ। ਹਸਪਤਾਲ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਧਮਾਕੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਅਲ ਸ਼ਬਾਬ ਨੇ ਲਈ ਹੈ। ਮਦੀਨਾ ਹਸਪਤਾਲ ਦੇ ਡਾਇਰੈਕਟਰ ਮੁਹੰਮਦ ਯੂਸੁਫ ਨੇ ਆਖਿਆ ਕਿ ਧਮਾਕੇ 'ਚ ਮਾਰੇ ਗਏ 17 ਲੋਕਾਂ ਦੀਆਂ ਲਾਸ਼ਾਂ ਮੁਰਦਾ ਘਰ ਲਿਜਾਇਆ ਗਈਆਂ ਹਨ ਜਦਕਿ 28 ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ।
ਕੈਨੇਡਾ : ਕੋਲਡਡ੍ਰਿੰਕ ਵਾਲੀ ਫਰਿਜ਼ ਵਿਚ ਘੁੰਮਦਾ ਚੂਹਾ ਸੋਸ਼ਲ ਮੀਡੀਆ 'ਤੇ ਵਾਇਰਲ
NEXT STORY