ਮਿਊਨਿਖ (ਭਾਸ਼ਾ) - ਜਰਮਨੀ ਦੇ ਉੱਤਰੀ ਮਿਊਨਿਖ ’ਚ ਹੋਏ ਧਮਾਕੇ ਦੇ ਸ਼ੱਕੀ ਅਪਰਾਧੀ ਵੱਲੋਂ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਪੁਲਸ ਨੇ ਬੁੱਧਵਾਰ ਸਵੇਰੇ ਓਕਟੋਬਰਫੈਸਟ ਮੇਲਾ ਸਥਾਨ ਨੂੰ ਬੰਦ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਤੜਕੇ ਹੋਏ ਧਮਾਕੇ ’ਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ। ਮਿਊਨਿਖ ਪੁਲਸ ਨੇ ਕਿਹਾ ਕਿ ਇਹ ਘਟਨਾ ਹਾਲਾਂਕਿ ਘਰੇਲੂ ਵਿਵਾਦ ਕਾਰਨ ਹੋਈ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਮ੍ਰਿਤਕ ਹੀ ਸ਼ੱਕੀ ਅਪਰਾਧੀ ਸੀ ਜਾਂ ਕੋਈ ਹੋਰ।
ਉਨ੍ਹਾਂ ਦੱਸਿਆ ਕਿ ਇਕ ਹੋਰ ਵਿਅਕਤੀ ਲਾਪਤਾ ਹੋ ਗਿਆ। ਪੁਲਸ ਨੇ ਦੱਸਿਆ ਕਿ ਇਮਾਰਤ ’ਚ ਲੱਗੇ ਬੰਬਾਂ ਨੂੰ ਨਕਾਰਾ ਕਰਨ ਲਈ ਵਿਸ਼ੇਸ਼ ਟੀਮਾਂ ਨੂੰ ਘਟਨਾ ਸਥਾਨ ’ਤੇ ਬੁਲਾਇਆ ਗਿਆ। ਪੁਲਸ ਨੇ ਮੇਲਾ ਸਥਾਮ ’ਤੇ ਹੋਰ ਬੰਬਾਂ ਦੀ ਭਾਲ ਕੀਤੀ ਅਤੇ ਲੋਕਾਂ ਨੂੰ ਇਲਾਕਾ ਛੱਡਣ ਲਈ ਕਿਹਾ। ਇਸ ਸਾਲ ਦਾ ‘ਓਕਟੋਬਰਫੈਸਟ’ 20 ਸਤੰਬਰ ਤੋਂ ਸ਼ੁਰੂ ਹੋਇਆ ਸੀ ਅਤੇ ਇਹ 5 ਅਕਤੂਬਰ ਨੂੰ ਖ਼ਤਮ ਹੋਵੇਗਾ।
ਕਤਰ ਦੀ ਰੱਖਿਆ ਕਰੇਗਾ ਅਮਰੀਕਾ, ਟਰੰਪ ਨੇ ਕੀਤੇ ਦਸਤਖਤ
NEXT STORY