ਨਿਊਯਾਰਕ— ਕਦੇ ਤੁਸੀਂ ਇਹ ਸੋਚਿਆ ਹੈ ਕਿ ਤੁਸੀਂ ਕਿਤਾਬ ਖ੍ਰੀਦਣ ਲਈ ਕਾਫੀ ਦੇਰ ਤੋਂ ਲਾਈਨ ਵਿਚ ਖੜ੍ਹੇ ਹੋ ਅਤੇ ਉੱਥੇ ਤੁਹਾਨੂੰ ਖਾਣ ਲਈ ਪਿੱਜ਼ਾ ਮਿਲ ਜਾਵੇ। ਪਿੱਜ਼ਾ ਵੀ ਉਹ ਜੋ ਕਿ ਖੁਦ ਕਿਤਾਬ ਦੇ ਲੇਖਕ ਨੇ ਭੇਜਿਆ ਹੋਵੇ। ਇਸ ਤਰ੍ਹਾਂ ਹੀ ਹੋਇਆ ਅਮਰੀਕਾ ਦੇ ਨਿਊਯਾਰਕ ਵਿਚ।
ਸਾਬਕਾ ਅਮਰੀਕੀ ਰਾਜ ਸਕੱਤਰ ਅਤੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਰਹਿ ਚੁੱਕੀ ਹਿਲੇਰੀ ਕਲਿੰਟਨ ਨੇ ਇਕ ਕਿਤਾਬ ਲਿਖੀ ਹੈ। ਇਸ ਨੂੰ ਖ੍ਰੀਦਣ ਅਤੇ ਹਿਲੇਰੀ ਨੂੰ ਮਿਲਣ ਲਈ ਉਨ੍ਹਾਂ ਦੇ ਫੈਂਸ ਪੂਰੀ ਰਾਤ ਲੰਬੀ ਲਾਈਨ ਵਿਚ ਖੜ੍ਹੇ ਹੋ ਕੇ ਇੰਤਜ਼ਾਰ ਕਰ ਰਹੇ ਸਨ। ਇਹ ਫੈਂਸ ਸਰਪ੍ਰਾਇਜ਼ਡ ਉਦੋਂ ਹੋ ਗਏ, ਜਦੋਂ ਉਨ੍ਹਾਂ ਨੂੰ ਗਰਮਾਗਰਮ ਪਿੱਜ਼ਾ ਮਿਲ ਗਿਆ, ਜਿਸ ਉੱਤੇ ਲਿਖਿਆ ਸੀ ਕਿ ਇਹ ਸੈਕਰੇਟਰੀ (ਹਿਲੇਰੀ ਕਲਿੰਟਨ) ਵੱਲੋਂ ਹੈ। ਫੈਂਸ ਹਿਲੇਰੀ ਦੇ ਇਸ ਸੁਭਾਅ ਉੱਤੇ ਕਾਫ਼ੀ ਖੁਸ਼ ਹੋਏ ਅਤੇ ਉਨ੍ਹਾਂ ਨੂੰ ਟਵਿਟਰ ਉੱਤੇ ਤਸਵੀਰ ਪੋਸਟ ਕਰ ਕੇ ਧੰਨਵਾਦ ਕਿਹਾ। ਜਿਸ ਤੋਂ ਬਾਅਦ ਹਿਲੇਰੀ ਨੇ ਇਸ ਟਵੀਟ ਦੇ ਜਵਾਬ ਵਿਚ ਲਿਖਿਆ ਕਿ ਇੰਜੁਆਏ ਕਰੋ, ਕੱਲ ਤੁਹਾਡੇ ਨਾਲ ਮੁਲਾਕਾਤ ਹੋਵੇਗੀ।
ਦੱਸਣਯੋਗ ਹੈ ਕਿ ਹਿਲੇਰੀ ਕਲਿੰਟਨ ਨੇ 2016 ਵਿਚ ਅਮਰੀਕਾ ਵਿਚ ਹੋਏ ਰਾਸ਼ਟਰਪਤੀ ਚੋਣ 'ਤੇ W81“ happened ਨਾਂ ਦੀ ਇਕ ਕਿਤਾਬ ਲਿਖੀ ਹੈ। ਇਸ ਕਿਤਾਬ ਵਿਚ ਉਨ੍ਹਾਂ ਨੇ ਉਹ ਕਾਰਨ ਦੱਸੇ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਚੋਣ ਤੋਂ ਬਾਅਦ ਹਿਲੇਰੀ ਦੇ ਫੈਨ ਫਾਲੋਇੰਗ ਵਿਚ ਕਾਫੀ ਵਾਧਾ ਹੋਇਆ ਹੈ। ਹਿਲੇਰੇ ਦੀ ਇਹ ਕਿਤਾਬ ਪ੍ਰੀ-ਆਰਡਸ ਦੇ ਮਾਮਲੇ ਵਿਚ ਐਮਾਜ਼ਾਨ 'ਤੇ ਟਾਪ ਸੇਲਰ ਵਿਚ ਸ਼ੁਮਾਰ ਹੋ ਗਈ ਹੈ।
ਟੋਰਾਂਟੋ 'ਚ ਵਾਪਰਿਆ ਸੜਕ ਹਾਦਸਾ, 40 ਸਾਲਾ ਵਿਅਕਤੀ ਹੋਇਆ ਗੰਭੀਰ ਰੂਪ 'ਚ ਜ਼ਖਮੀ
NEXT STORY