ਲੰਡਨ (ਭਾਸ਼ਾ) : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬੁੱਧਵਾਰ ਨੂੰ ਇਸ ਧਾਰਨਾ ਨੂੰ ਖਾਰਿਜ ਕਰਨ ਦੀ ਕੋਸ਼ਿਸ਼ ਕੀਤੀ ਕਿ ਭਾਰਤ ਨਾਲ ਮੁਕਤ ਵਪਾਰ ਸਮਝੌਤੇ (ਐਫ.ਟੀ.ਏ.) ਤਹਿਤ ਭਾਰਤੀਆਂ ਲਈ ਵੀਜ਼ਾ ਨਿਯਮਾਂ ਵਿਚ ਢਿੱਲ ਦਿੱਤੀ ਜਾਏਗੀ। ਹਫ਼ਤਾਵਾਰੀ ‘ਪ੍ਰਧਾਨ ਮੰਤਰੀ ਦੇ ਪ੍ਰਸ਼ਨ’ ਸੈਸ਼ਨ ਦੌਰਾਨ ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਦੇ ਇਕ ਸੰਸਦ ਮੈਂਬਰ ਨੇ ਮੀਡੀਆ ਵਿਚ ਆਈਆਂ ਉਨ੍ਹਾਂ ਰਿਪੋਰਟਾਂ ’ਤੇ ਪ੍ਰਤੀਕਿਰਿਆ ਮੰਗੀ, ਜਿਸ ਵਿਚ ਭਾਰਤ ਲਈ ਐਫ.ਟੀ.ਏ. ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾਉਣ ਦੇ ਮੱਦੇਨਜ਼ਰ ਭਾਰਤੀ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਲਈ ਆਸਾਨ ਵੀਜ਼ਾ ਨਿਯਮ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਅਮਰੀਕਾ 'ਚ 'ਸਿੱਖ' ਦੀ ਬੱਲੇ-ਬੱਲੇ, ਦੂਜੀ ਵਾਰ ਮੇਅਰ ਚੁਣੇ ਗਏ ਰਵੀ ਭੱਲਾ
ਕੰਜ਼ਰਵੇਟਿਵ ਸੰਸਦ ਮੈਂਬਰ ਸਰ ਐਡਵਰਡ ਲੇਹ ਨੇ ਜਾਨਸਨ ਨੂੰ ਪੁੱਛਿਆ ਕਿ ਕੀ ਭਾਰਤ ਨਾਲ ਵਪਾਰ ਸਮਝੌਤੇ ਨੂੰ ਸੁਰੱਖਿਅਤ ਕਰਨ ਲਈ ਵੀਜ਼ਾ ਨਿਯੰਤਰਣ ਵਿਚ ਛੋਟ ਦਾ ਇਰਾਦਾ ਹੈ। ਜਾਨਸਨ ਨੇ ਕਿਹਾ, ‘ਅਸੀਂ ਉਸ ਆਧਾਰ ’ਤੇ ਮੁਕਤ ਵਪਾਰ ਸਮਝੌਤੇ ਨਹੀਂ ਕਰਦੇ ਹਾਂ।’ ਸਦਨ ਵਿਚ ਸੰਸਦ ਮੈਂਬਰ ਐਡਵਰਡ ਦਾ ਪ੍ਰਸ਼ਨ ਉਨ੍ਹਾਂ ਰਿਪੋਰਟ ’ਤੇ ਆਧਾਰਿਤ ਹੈ, ਜਿਸ ਮੁਤਾਬਕ ਬ੍ਰਿਟੇਨ ਦੀ ਅੰਤਰਰਾਸ਼ਟਰੀ ਵਪਾਰ ਸਕੱਤਰ ਐਨੀ ਮੈਰੀ ਟ੍ਰੇਵਲੀਅਨ ਦੇ ਇਸ ਮਹੀਨੇ ਦੇ ਅੰਤ ਵਿਚ ਐਫ.ਟੀ.ਏ. ਵਾਰਤਾ ਸ਼ੁਰੂ ਕਰਨ ਲਈ ਦਿੱਲੀ ਦੀ ਯਾਤਰਾ ਕਰਨ ਦੀ ਉਮੀਦ ਹੈ ਅਤੇ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਉਹ ਬ੍ਰਿਟੇਨ ਦੇ ਐਫ.ਟੀ.ਏ. ਦੇ ਹਿੱਸੇ ਦੇ ਰੂਪ ਵਿਚ ਆਸਟ੍ਰੇਲੀਆ ਦੇ ਸਮਾਨ ਵੀਜ਼ਾ ਯੋਜਨਾ ਦੀ ਪੇਸ਼ਕਸ਼ ਕਰ ਸਕਦੀ ਹੈ। ਇਸ ਤਰ੍ਹਾਂ ਦੀ ਯੋਜਨਾ ਨਾਲ ਭਾਰਤੀ ਨੌਜਵਾਨਾਂ ਨੂੰ ਬ੍ਰਿਟੇਨ ਆਉਣ ਅਤੇ ਉਥੇ 3 ਸਾਲ ਤੱਕ ਕੰਮ ਕਰਨ ਦਾ ਮੌਕਾ ਮਿਲੇਗਾ।
ਇਹ ਵੀ ਪੜ੍ਹੋ: WHO ਦੀ ਚਿਤਾਵਨੀ, ਬੇਹੱਦ ਖ਼ਤਰਨਾਕ ਵੇਰੀਐਂਟ ਨੂੰ ਜਨਮ ਦੇ ਸਕਦੇ ਨੇ ਓਮੀਕਰੋਨ ਦੇ ਵਧਦੇ ਮਾਮਲੇ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪੋਲੈਂਡ ਦੇ ਰਾਸ਼ਟਰਪਤੀ ਮੁੜ ਹੋਏ ਕੋਰੋਨਾ ਪਾਜ਼ੇਟਿਵ
NEXT STORY