ਇੰਟਰਨੈਸ਼ਨਲ ਡੈਸਕ : ਅਕਬਰ ਨੇ ਅਨਾਰਕਲੀ ਨੂੰ ਜ਼ਿੰਦਾ ਦਫਨਾ ਦਿੱਤਾ ਸੀ... ਅਜਿਹੇ ਹੀ ਇਕ ਮਾਮਲੇ 'ਚ ਪ੍ਰੇਮੀ ਨੇ ਪਹਿਲਾਂ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ ਅਤੇ ਕਈ ਦਿਨਾਂ ਤੱਕ ਸੂਟਕੇਸ 'ਚ ਰੱਖਿਆ। ਫਿਰ ਕੁਝ ਸਮਝ ਨਾ ਆਉਣ 'ਤੇ ਉਸ ਨੇ ਤੀਸਰੀ ਮੰਜ਼ਿਲ 'ਤੇ ਸਥਿਤ ਆਪਣੇ ਫਲੈਟ ਦੀ ਬਾਲਕੋਨੀ 'ਚ ਦੱਬ ਦਿੱਤਾ।
ਫੋਰੈਂਸਿਕ ਸਾਇੰਸ ਦੀ ਮਦਦ ਨਾਲ ਲੜਕੀ ਦੀ ਹੋਈ ਪਛਾਣ
ਇਹ ਸਾਰਾ ਮਾਮਲਾ ਲੜਕੀ ਦੀ ਮੌਤ ਤੋਂ 16 ਸਾਲ ਬਾਅਦ ਸਾਹਮਣੇ ਆਇਆ ਹੈ। ਫਲੈਟ 'ਚ ਪਾਣੀ ਦੀ ਸਪਲਾਈ ਬੰਦ ਹੋਣ 'ਤੇ ਮਾਲਕ ਨੇ ਪਲੰਬਰ ਨੂੰ ਬੁਲਾਇਆ। ਜਦੋਂ ਪਲੰਬਰ ਨੇ ਕੰਧ ਵਿਚ ਮੋਰੀ ਕੀਤੀ ਤਾਂ ਉਸ ਨੇ ਸੂਟਕੇਸ ਦੇਖਿਆ। ਲਾਸ਼ ਮਿਲਣ 'ਤੇ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ। ਪੁਲਸ ਨੇ ਫੋਰੈਂਸਿਕ ਸਾਇੰਸ ਦੀ ਮਦਦ ਨਾਲ ਲੜਕੀ ਦੀ ਪਛਾਣ ਕੀਤੀ। ਦੋਸ਼ੀ ਫਲੈਟ ਛੱਡ ਕੇ ਚਲਾ ਗਿਆ ਸੀ। ਪੁਲਸ ਨੇ ਨਾ ਸਿਰਫ ਉਸ ਦੀ ਪਛਾਣ ਕੀਤੀ ਸਗੋਂ ਉਸ ਨੂੰ ਗ੍ਰਿਫਤਾਰ ਵੀ ਕੀਤਾ।
ਮਾਮੂਲੀ ਗੱਲ ਨੂੰ ਲੈ ਕੇ ਹੋਈ ਸੀ ਲੜਾਈ
ਇਹ ਸਾਰਾ ਮਾਮਲਾ ਦੱਖਣੀ ਕੋਰੀਆ ਦਾ ਹੈ। ਪੁਲਸ ਮੁਤਾਬਕ ਕਾਤਲ ਪਹਿਲਾਂ ਵੀ ਨਸ਼ੇ ਦੇ ਇੱਕ ਮਾਮਲੇ ਵਿੱਚ ਫੜਿਆ ਜਾ ਚੁੱਕਾ ਹੈ। ਜਦੋਂ ਲੜਕੀ ਦਾ ਕਤਲ ਕੀਤਾ ਗਿਆ ਤਾਂ ਉਸ ਦੀ ਉਮਰ 30 ਸਾਲ ਸੀ। 50 ਸਾਲਾ ਕਾਤਲ ਹੁਣ ਸਲਾਖਾਂ ਪਿੱਛੇ ਹੈ ਅਤੇ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਪੁੱਛਗਿੱਛ ਦੌਰਾਨ ਉਸ ਨੇ ਪੁਲਸ ਨੂੰ ਦੱਸਿਆ ਕਿ ਅਕਤੂਬਰ 2008 'ਚ ਘਟਨਾ ਵਾਲੇ ਦਿਨ ਉਸ ਦੀ ਆਪਣੀ ਪ੍ਰੇਮਿਕਾ ਨਾਲ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਤਕਰਾਰ ਤੋਂ ਬਾਅਦ ਗੁੱਸੇ 'ਚ ਆ ਕੇ ਉਸ 'ਤੇ ਤੇਜ਼ਧਾਰ ਚੀਜ਼ ਨਾਲ ਹਮਲਾ ਕਰ ਦਿੱਤਾ ਅਤੇ ਜ਼ਿਆਦਾ ਖੂਨ ਵਹਿਣ ਕਾਰਨ ਉਸ ਦੀ ਮੌਤ ਹੋ ਗਈ।
ਇੱਟਾਂ ਦੀ ਕੰਧ ਬਣਾਈ ਤੇ ਫਿਰ ਬਾਹਰ ਕੀਤਾ ਪੇਂਟ
ਘਟਨਾ ਵਾਲੇ ਦਿਨ ਕੁਝ ਸਮਾਂ ਤਕਲੀਫ ਝੱਲਣ ਤੋਂ ਬਾਅਦ ਲੜਕੀ ਦੀ ਮੌਤ ਹੋ ਗਈ। ਇਹ ਸੁਣ ਕੇ ਕਾਤਲ ਡਰ ਗਿਆ, ਉਹ ਕੁਝ ਵੀ ਨਾ ਸੋਚ ਸਕਿਆ, ਇਸ ਲਈ ਪਹਿਲਾਂ ਉਸ ਨੇ ਲਾਸ਼ ਨੂੰ ਸੂਟਕੇਸ ਵਿਚ ਪਾ ਦਿੱਤਾ। ਫਿਰ ਉਹ ਇੱਟਾਂ ਅਤੇ ਸੀਮਿੰਟ ਲੈ ਆਇਆ। ਇਸ ਤੋਂ ਬਾਅਦ ਬਾਲਕੋਨੀ ਦੀ ਛੱਤ 'ਚ ਖਾਲੀ ਜਗ੍ਹਾ 'ਤੇ ਸੂਟਕੇਸ ਰੱਖ ਕੇ ਬਾਹਰੋਂ ਕੰਧ ਬਣਾ ਕੇ ਸੀਮਿੰਟ ਨਾਲ ਭਰ ਦਿੱਤਾ। ਉਸ ਨੇ ਇਸ ਨੂੰ ਬਾਹਰੋਂ ਕੰਧ 'ਤੇ ਪੇਂਟ ਕੀਤਾ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ। ਪੁਲਸ ਮੁਤਾਬਕ ਇਸ ਬਾਲਕੋਨੀ ਦਾ ਰਸਤਾ ਬੈੱਡਰੂਮ ਤੋਂ ਹੀ ਸੀ, ਜਿਸ ਕਾਰਨ ਕੋਈ ਵੀ ਉੱਥੇ ਨਹੀਂ ਜਾ ਸਕਦਾ ਸੀ। ਪਰ ਹਾਲ ਹੀ ਵਿੱਚ ਫਲੈਟ ਵਿੱਚ ਪਾਣੀ ਦੀ ਸਪਲਾਈ ਬੰਦ ਹੋ ਗਈ, ਜਿਸ ਤੋਂ ਬਾਅਦ ਇੱਕ ਪਲੰਬਰ ਨੂੰ ਬੁਲਾਇਆ ਗਿਆ ਅਤੇ ਸਾਰਾ ਮਾਮਲਾ ਪਰਤ-ਪਰਤ ਕੇ ਸਾਹਮਣੇ ਆਇਆ।
ਜਨਮਦਿਨ ਮੌਕੇ ਗੁਬਾਰੇ ਫੜਦੇ ਹੀ ਹਵਾ 'ਚ ਉੱਡ ਗਈ ਕੁੜੀ!
NEXT STORY