ਜਿਊਰਿਕ - ਜੇਕਰ ਕਿਸੇ ਦੇ ਬ੍ਰੇਨ ’ਚ ਇਨਰ ਅਤੇ ਮਿਡਲ ਮੈਨੇਜੇਜ਼ ’ਚ ਬੇਹੱਦ ਭੀੜੀ ਨਰਵਸ ਵਿਚੋਂ ਬਲੀਡਿੰਗ ਹੋ ਜਾਵੇ ਤਾਂ ਉਸਦੀ ਲਾਈਫ ’ਤੇ ਬਹੁਤ ਵੱਡਾ ਰਿਸਕ ਬਣ ਜਾਂਦਾ ਹੈ। ਇਹ ਸਥਿਤੀ ਬ੍ਰੇਨ ਹੈਮਰੇਜ ਦੌਰਾਨ ਬਣਦੀ ਹੈ ਅਤੇ ਅਜਿਹਾ ਦਿਮਾਗ ਦੇ ਅੰਦਰ ਮੇਜਰ ਆਰਟਰੀਜ਼ ਦਾ ਬਿਨਾਂ ਕਿਸੇ ਸੰਕੇਤ ਜਾਂ ਲੱਛਣ ਦੇ ਅਚਾਨਕ ਫਟ ਜਾਣ ਨਾਲ ਹੁੰਦਾ ਹੈ ਅਤੇ ਬ੍ਰੇਨ ’ਚ ਬਲੀਡਿੰਗ ਹੋਣ ਲੱਗਦੀ ਹੈ। ਮਾਹਿਰਾਂ ਮੁਤਾਬਕ ਇਸ ਤਰ੍ਹਾਂ ਦੇ ਖਤਰੇ ਦਾ ਸ਼ਿਕਾਰ ਹੋਣ ਵਾਲਾ ਹਰ ਤੀਸਰਾ ਵਿਅਕਤੀ ਉਮਰ ’ਚ ਬਹੁਤ ਜਵਾਨ ਹੁੰਦਾ ਹੈ ਪਰ ਉਸਦੀ ਜਾਨ ’ਤੇ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਹੈ ਅਤੇ ਇਸ ਤਰ੍ਹਾਂ ਦੀ ਖਤਰਨਾਕ ਬਲੀਡਿੰਗ ਕਾਰਣ ਜ਼ਿਆਦਾਤਰ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਹ ਗੱਲ ਹਾਲ ਹੀ ਵਿਚ ਇਕ ਖੋਜ ’ਚ ਸਾਹਮਣੇ ਆਈ ਹੈ।
ਇਸ ਤਰ੍ਹਾਂ ਦੀ ਬਲੀਡਿੰਗ ਹੋਣ ਦੇ ਬਾਅਦ ਜੇਕਰ ਬਲੀਡਿੰਗ ਦੇ ਪਹਿਲੇ ਦੋ ਹਫਤੇ ਦੇ ਅੰਦਰ ਵੀ ਮਰੀਜ਼ ਦੀ ਹਾਲਤ ਨੂੰ ਸੁਧਾਰਣ ਅਤੇ ਬਲੀਡਿੰਗ ਰੋਕਣ ਲਈ ਕੋਸ਼ਿਸ਼ ਕੀਤੀ ਜਾਵੇ, ਉਦੋਂ ਵੀ ਇਹ ਸਥਿਤੀ ਬ੍ਰੇਨ ਨੂੰ ਡੈਮੇਜ ਕਰ ਸਕਦੀ ਹੈ। ਅਜਿਹਾ ਹੋਣ ਦੀ ਸਥਿਤੀ ਹੋਰ ਜ਼ਿਆਦਾ ਖਤਰਨਾਕ ਬਣ ਸਕਦੀ ਹੈ। ਇਹ ਖੋਜ ਸਵਿਟਜ਼ਰਲੈਂਡ ਦੇ ਜਿਊਰਿਕ ’ਚ ਡਾਇਰੈਕਟਰ ਆਫ ਸਰਜਰੀ ਡਿਪਾਰਟਮੈਂਟ ਆਫ ਨਿਊਰੋਲਾਜੀ, ਯੂਨੀਵਰਸਿਟੀ ਹਾਸਪੀਟਲ ਲੂਕਾ ਰੇਗਲੀ ਦੀ ਦੇਖਰੇਖ ’ਚ ਹੋਈ ਪਰ ਇਸਦੇ ਨਾਲ ਹੀ ਖੋਜ ’ਚ ਮਾਹਿਰਾਂ ਨੇ ਇਸ ਖਤਰਨਾਕ ਸਥਿਤੀ ਨਾਲ ਨਜਿੱਠਣ ਦਾ ਤੋੜ ਵੀ ਲੱਭ ਲਿਆ। ਖੋਜਕਾਰਾਂ ਮੁਤਾਬਕ ਇਸ ਨੈਰੋ ਸਪੇਸ ’ਚ ਬਲੀਡਿੰਗ ਨੂੰ ਰੋਕਣ ਲਈ ਇਕ ਵਿਸ਼ੇਸ਼ ਪ੍ਰੋਟੀਨ ਦੀ ਲੋੜ ਹੁੰਦੀ ਹੈ, ਜੋ ਸਾਡੇ ਹੀ ਬਲੱਡ ’ਚ ਪਾਇਆ ਜਾਂਦਾ ਹੈ। ਇਹ ਪ੍ਰੋਟੀਨ ਮਰੀਜ਼ ਦੀ ਸਥਿਤੀ ਨੂੰ ਗੰਭੀਰ ਹੋਣ ਤੋਂ ਰੋਕਣ ਦੀ ਸਮਰੱਥਾ ਰੱਖਦਾ ਹੈ। ਖੋਜਕਾਰਾਂ ਮੁਤਾਬਕ ਅਸੀਂ ਦੇੇਖਿਆ ਕਿ ਬਲੀਡਿੰਗ ਤੋਂ ਬਾਅਦ ਦੇ ਦਿਨਾਂ ’ਚ ਬਰੇਨ ਦੀਆਂ ਨਾੜਾਂ ਵਿਚਾਲੇ ਇਕੱਠਾ ਹੋਇਆ ਖੂਨ ਹੌਲੀ-ਹੌਲੀ ਰਿਸਣ ਲੱਗਦਾ ਹੈ ਅਤੇ ਡੈਮੇਜ ਨਾੜਾਂ ਤੋਂ ਨਿਕਲਣ ਵਾਲਾ ਇਹ ਖੂਨ ਬ੍ਰੇਨ ’ਚ ਸੇਰੇਬ੍ਰਾਸਪਾਨਲ ਫਲੂਡ ’ਚ ਭਰ ਜਾਂਦਾ ਹੈ।
ਅਜਿਹੇ ’ਚ ਬਲੱਡ ’ਚ ਆਕਸੀਜਨ ਲਿਜਾਣ ਵਾਲਾ ਹੈਪਟੋਗਲੋਬਿਨ ਨਾਮਕ ਪ੍ਰੋਟੀਨ ਬ੍ਰੇਨ ਨੂੰ ਨਿਊਰੋਲਾਜੀਕਲ ਡੈਮੇਜ ਤੋਂ ਬਚਾਉਣ ’ਚ ਮਹੱਤਵਪੂਰਨ ਰੋਲ ਨਿਭਾਉਂਦਾ ਹੈ। ਬ੍ਰੇਨ ’ਚ ਬਲੱਡ ਨੂੰ ਇਕ ਖਤਰਨਾਕ ਸਥਿਤੀ ’ਚ ਪਹੁੰਚਾਉਣ ਵਿਚ ਆਇਰਨ ਦੀ ਵੱਡੀ ਭੂਮਿਕਾ ਹੁੰਦੀ ਹੈ। ਇਹ ਆਇਰਨ ਸਰੀਰ ਅਤੇ ਬਲੱਡ ਪ੍ਰੋਟੀਨ ਦੇ ਸੈਂਟਰ ’ਚ ਪਾਇਆ ਜਾਂਦਾ ਹੈ। ਇਸ ਆਇਰਨ ’ਚ ਬਹੁਤ ਤੇਜ਼ੀ ਨਾਲ ਕੈਮੀਕਲ ਰਿਐਕਸ਼ੰਸ ਹੁੰਦੇ ਹਨ, ਜੋ ਦਿਮਾਗ ’ਚ ਬਲੱਡ ਰਿਲੀਜ਼ ਹੋਣ ਦਾ ਕਾਰਣ ਬਣਦੇ ਹਨ। ਉਥੇ, ਖੋਜਕਾਰਾਂ ਨੇ ਇਸ ਗੱਲ ’ਤੇ ਵੀ ਧਿਆਨ ਦਿਵਾਇਆ ਕਿ ਮਲੇਰੀਆ ਵਰਗੀ ਆਮ ਸਮਝੀ ਜਾਣ ਵਾਲੀ ਬੀਮਾਰੀ ਵੀ ਬ੍ਰੇਨ ’ਚ ਬਲੱਡ ਰਿਲੀਜ਼ ਹੋਣ ਦਾ ਕਾਰਣ ਬਣ ਸਕਦੀ ਹੈ।
ਕੈਨੇਡਾ ਤੇ ਅਮਰੀਕਾ 'ਚ ਘਟੀ ਪੰਛੀਆਂ ਦੀ ਉਡਾਣ
NEXT STORY