ਬ੍ਰਾਜ਼ੀਲ- ਵਿਸ਼ਵ ਭਰ ਨੂੰ ਕੋਰੋਨਾ ਵੈਕਸੀਨ ਦੀ ਉਡੀਕ ਹੈ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਆਪਣੇ ਦੇਸ਼ ਵਾਸੀਆਂ ਨੂੰ ਕੋਰੋਨਾ ਟੀਕਾ ਮੁਫ਼ਤ ਵਿਚ ਉਪਲਬਧ ਕਰਵਾਉਣਗੇ।
ਬੋਲਸੋਨਾਰੋ ਨੇ ਸੋਮਵਾਰ ਨੂੰ ਟਵਿੱਟਰ 'ਤੇ ਕਿਹਾ ਕਿ ਜੇਕਰ ਵਿਗਿਆਨਕ ਦਿਸ਼ਾ-ਨਿਰਦੇਸ਼ ਅਤੇ ਕਾਨੂੰਨੀ ਹੁਕਮ ਪ੍ਰਾਪਤ ਹੁੰਦੇ ਹਨ ਤਾਂ ਬ੍ਰਾਜ਼ੀਲ ਸਰਕਾਰ ਪੂਰੀ ਆਬਾਦੀ ਨੂੰ ਮੁਫਤ ਅਤੇ ਗੈਰ-ਜ਼ਰੂਰੀ ਰੂਪ ਨਾਲ ਕੋਰੋਨਾ ਦਾ ਟੀਕਾ ਮੁਹੱਈਆ ਕਰਾਵੇਗੀ।
ਰਾਸ਼ਟਰਪਤੀ ਨੇ ਵਿੱਤ ਮਤਰਾਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਰਕਾਰ ਕੋਲ ਸਾਰਿਆਂ ਦੇ ਟੀਕਾਕਰਣ ਲਈ ਜ਼ਰੂਰੀ ਸਰੋਤ ਉਪਲੱਬਧ ਹਨ। ਜ਼ਿਕਰਯੋਗ ਹੈ ਕਿ ਬ੍ਰਾਜ਼ੀਸਲ ਦੇ ਸਿਹਤ ਅਧਿਕਾਰੀਆਂ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਦੇਸ਼ ਨੂੰ 2021 ਦੇ ਪਹਿਲੇ ਦੋ ਮਹੀਨਿਆਂ ਵਿਚ ਆਕਸਫੋਰਡ ਯੂਨੀਵਰਸਿਟੀ ਅਤੇ ਐਸਟ੍ਰਾਜੈਨੇਕਾ ਕੋਰੋਨਾ ਵਾਇਰਸ ਵੈਕਸੀਨ ਦੀ ਇਕ ਕਰੋੜ 50 ਲੱਖ ਖੁਰਾਕ ਦੀ ਪਹਿਲੀ ਖੇਪ ਮਿਲਣ ਦੀ ਘੋਸ਼ਣਾ ਕੀਤੀ ਸੀ, ਜਦਕਿ ਅਗਲੇ ਸਾਲ ਦੀ ਪਹਿਲੀ ਛਿਮਾਹੀ ਵਿਚ ਬ੍ਰਾਜ਼ੀਲ ਵਿਚ ਕੁੱਲ 10 ਕਰੋੜ ਖੁਰਾਕਾਂ ਆਉਣ ਦੀ ਉਮੀਦ ਹੈ।
ਬ੍ਰਾਜ਼ੀਲ ਦੇ ਸਿਹਤ ਮੰਤਰੀ ਐਡੁਆਡਰ ਪਜੁਐਲੋ ਅਨੁਸਾਰ 2021 ਦੀ ਦੂਜੀ ਛਿਮਾਹੀ ਵਿਚ ਵੈਕਸੀਨ ਦੀਆਂ ਹੋਰ 16 ਕਰੋੜ ਖੁਰਾਕਾਂ ਦਾ ਬ੍ਰਾਜ਼ੀਲ ਵਿਚ ਉਤਪਾਦਨ ਕੀਤਾ ਜਾਵੇਗਾ।
ਐਵਰੈਸਟ ਚੋਟੀ 'ਤੇ ਪਹੁੰਚਣ ਵਾਲੀ ਇੰਗਲੈਂਡ ਦੀ ਪਹਿਲੀ ਟੀਮ ਦੇ ਮੈਂਬਰ ਡਗ ਸਕਾਟ ਦਾ ਦੇਹਾਂਤ
NEXT STORY