ਬ੍ਰਾਜ਼ੀਲ (ਏਜੰਸੀ)- ਬ੍ਰਾਜ਼ੀਲ ਦੀ ਇਕ ਜੇਲ ਵਿਚ ਖੂਨੀ ਹਿੰਸਾ ਹੋਈ ਹੈ, ਦੋ ਧੜਿਆਂ ਦੀ ਇਸ ਹਿੰਸਾ ਵਿਚ 57 ਕੈਦੀਆਂ ਦੀ ਮੌਤ ਹੋ ਗਈ ਹੈ। ਬ੍ਰਾਜ਼ੀਲ ਸਰਕਾਰ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਨਿਊਜ਼ ਏਜੰਸੀ ਨੇ ਬ੍ਰਾਜ਼ੀਲ ਦੀ ਮੀਡੀਆ ਦੇ ਹਵਾਲੇ ਤੋਂ ਦੱਸਿਆ ਹੈ ਕਿ ਇਹ ਘਟਨਾ ਬ੍ਰਾਜ਼ੀਲ ਦੇ ਉੱਤਰੀ ਸੂਬੇ ਪਾਰਾ ਵਿਚ ਇਕ ਜੇਲ ਦੇ ਅੰਦਰ ਸੋਮਵਾਰ ਨੂੰ ਹੋਈ। ਰਿਪੋਰਟ ਮੁਤਾਬਕ ਪਾਰਾ ਰਾਜਧਾਨੀ ਬੇਲੇਮ ਤੋਂ ਲਗਭਗ 850 ਕਿਲੋਮੀਟਰ ਦੂਰ ਸਥਿਤ ਅਲਟਾਮੀਰਾ ਜੇਲ ਵਿਚ ਲਗਭਗ ਪੰਜ ਘੰਟੇ ਤੱਕ ਖੌਫ ਅਤੇ ਹਿੰਸਾ ਦਾ ਆਲਮ ਰਿਹਾ। ਅਖੀਰ ਵਿਚ ਫੌਜ, ਸਥਾਨਕ ਪੁਲਸ ਅਤੇ ਦੂਜੀਆਂ ਏਜੰਸੀਆਂ ਦੇ ਸਹਿਯੋਗ ਨਾਲ ਹਿੰਸਾ 'ਤੇ ਕਾਬੂ ਪਾਇਆ ਜਾ ਸਕਿਆ। ਜਦੋਂ ਹਿੰਸਾ ਖਤਮ ਹੋਈ ਤਾਂ ਅੰਦਰ ਦਾ ਦ੍ਰਿਸ਼ ਬਹੁਤ ਖੌਫਨਾਕ ਅਤੇ ਡਰਾਉਣਾ ਸੀ।
ਹਿੰਸਾ ਦੌਰਾਨ 16 ਕੈਦੀਆਂ ਦੇ ਸਿਰ ਧੜ ਤੋਂ ਵੱਖ ਕਰ ਦਿੱਤੇ ਗਏ ਸਨ ਅਤੇ ਉਨ੍ਹਾਂ ਦੇ ਸਿਰਾਂ ਨਾਲ ਫੁੱਟਬਾਲ ਖੇਡਿਆ। ਉਥੇ ਹੀ ਇਕ ਧੜੇ ਵਲੋਂ ਜੇਲ ਦੇ ਇਕ ਸੈੱਲ ਵਿਚ ਅੱਗ ਲਗਾਉਣ ਕਾਰਨ 41 ਕੈਦੀਆਂ ਦੀ ਮੌਤ ਦਮ ਘੁਟਣ ਨਾਲ ਹੋ ਗਈ। ਜੇਲ ਪ੍ਰਸ਼ਾਸਨ ਮੁਤਾਬਕ ਜੇਲ ਦੇ ਇਕ ਹਿੱਸੇ ਵਿਚ ਕੈਦੀ ਜਿਵੇਂ ਹੀ ਨਾਸ਼ਤੇ ਲਈ ਬੈਠੇ, ਦੂਜੀ ਸੈੱਲ ਤੋਂ ਆਏ ਹਮਲਾਵਰ ਕੈਦੀ ਉਥੇ ਜ਼ਬਰਦਸਤੀ ਦਾਖਲ ਹੋ ਗਏ ਅਤੇ ਦੇਸੀ ਹਥਿਆਰਾਂ ਨਾਲ ਉਥੇ ਬੈਠੇ ਕੈਦੀਆਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਸੁਰੱਖਿਆ ਦਸਤਿਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ।
ਪੁਲਸ ਨੇ ਹਮਲੇ ਦੌਰਾਨ ਬੰਧਕ ਬਣਾਏ ਗਏ ਦੋ ਮੁਲਾਜ਼ਮਾਂ ਨੂੰ ਬਾਅਦ ਵਿਚ ਸੁਰੱਖਿਅਤ ਰਿਹਾਅ ਕਰਵਾਇਆ, ਉਥੇ ਹੀ ਦੋ ਹੋਰ ਲੋਕਾਂ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਦੱਸ ਦਈਏ ਕਿ ਕੁਝ ਕੈਦੀਆਂ ਦੇ ਰਿਸ਼ਤੇਦਾਰਾਂ ਨੇ ਅਲਟਾਮੀਰਾ ਵਿਚ ਪ੍ਰਦਰਸ਼ਨ ਕਰ ਕੈਦੀਆਂ ਦੇ ਇਕ ਗਰੁੱਪ ਨੂੰ ਟਰਾਂਸਫਰ ਕਰਨ ਦੀ ਮੰਗ ਕੀਤੀ ਸੀ। ਵੈਸਕਾਨਸੇਲੋਸ ਮੁਤਾਬਕ ਪ੍ਰਸ਼ਾਸਨ ਨੂੰ ਸੋਮਵਾਰ ਨੂੰ ਹਿੰਸਾ ਤੋਂ ਪਹਿਲਾਂ ਅਜਿਹੀ ਘਟਨਾ ਦਾ ਕੋਈ ਸੰਕੇਤ ਨਹੀਂ ਮਿਲਿਆ ਸੀ ਜਿਸ ਨਾਲ ਇਹ ਪਤਾ ਲਗਾਇਆ ਜਾ ਸਕੇ ਕਿ ਜੇਲ ਅੰਦਰ ਇੰਨੇ ਵੱਡੇ ਪੱਧਰ ਦੀ ਪਲਾਨਿੰਗ ਚੱਲ ਰਹੀ ਹੈ। ਹਮਲੇ ਤੋਂ ਬਾਅਦ ਪੁਲਸ ਨੇ ਜੇਲ ਨੇੜੇ ਸੁਰੱਖਿਆ ਪੁਖ਼ਤਾ ਕਰ ਦਿੱਤੀ ਹੈ।
ਅੱਤਵਾਦ ਰੋਕੂ ਯਤਨਾਂ ਤੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨਗੇ ਚੀਨ ਤੇ ਪਾਕਿ
NEXT STORY