ਰੀਓ ਡੀ ਜਨੇਰੀਓ- ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਬੋਲਸੋਨਾਰੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਐਸਟ੍ਰਾਜੈਨੇਕਾ ਕੋਰੋਨਾ ਵੈਕਸੀਨ ਜਲਦ ਹੀ ਬ੍ਰਾਜ਼ੀਲ ਨੂੰ ਭੇਜਣ ਲਈ ਕਿਹਾ ਹੈ। ਕੋਰੋਨਾ ਵਾਇਰਸ ਦੇ ਚੱਲਦਿਆਂ ਅਮਰੀਕਾ ਦੇ ਬਾਅਦ ਸਭ ਤੋਂ ਵੱਧ ਮੌਤਾਂ ਬ੍ਰਾਜ਼ੀਲ ਵਿਚ ਹੀ ਹੋਈਆਂ ਹਨ।
ਰਾਸ਼ਟਰਪਤੀ ਦੇ ਪ੍ਰੈੱਸ ਦਫ਼ਤਰ ਨੇ ਇਹ ਪੱਤਰ ਅਜਿਹੇ ਸਮੇਂ ਜਾਰੀ ਕੀਤਾ ਹੈ ਜਦ ਬੋਲਸੋਨਾਰੋ 'ਤੇ ਦੇਸ਼ ਵਿਚ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਜਲਦੀ ਤੋਂ ਜਲਦੀ ਟੀਕਾਕਰਨ ਲਈ ਦਬਾਅ ਵੱਧਦਾ ਜਾ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਬ੍ਰਾਜ਼ੀਲ ਵੈਕਸੀਨ ਦੇ ਮਾਮਲੇ ਵਿਚ ਆਪਣੇ ਗੁਆਂਢੀ ਦੇਸ਼ਾਂ ਨਾਲੋਂ ਪਿੱਛੇ ਚੱਲ ਰਿਹਾ ਹੈ। ਇਸ ਲਈ ਸਰਕਾਰ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਜਲਦੀ ਟੀਕਾਕਰਨ ਕਰੇ।
ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਭਾਰਤ ਵਿਚ ਟੀਕਾਕਰਨ ਮੁਹਿੰਮ ਨੂੰ ਖ਼ਤਰੇ ਵਿਚ ਪਾਏ ਬਿਨਾਂ ਬ੍ਰਾਜ਼ੀਲ ਨੂੰ ਕੋਰੋਨਾ ਦੀਆਂ 20 ਲੱਖ ਕੋਰੋਨਾ ਵੈਕਸੀਨ ਭੇਜਣ ਦੀ ਉਹ ਸਿਫ਼ਤ ਕਰਨਗੇ।
ਇਹ ਵੀ ਪੜ੍ਹੋ- ਯੂ. ਕੇ. ਨੇ ਕੋਰੋਨਾ ਦੇ ਤੀਜੇ ਟੀਕੇ ਮੋਡੇਰਨਾ ਨੂੰ ਦਿੱਤੀ ਮਨਜ਼ੂਰੀ
ਬੋਲਸੋਨਾਰੋ ਦਾ ਇਹ ਸੰਦੇਸ਼ ਅਜਿਹੇ ਸਮੇਂ ਆ ਰਿਹਾ ਹੈ ਜਦ ਇਕ ਦਿਨ ਪਹਿਲਾਂ ਹੀ ਬ੍ਰਾਜ਼ੀਲ ਸਰਕਾਰ ਵਲੋਂ ਸੰਚਾਲਿਤ ਫਿਊਕਰੂਜ਼ ਬਾਇਓਮੈਡੀਕਲ ਸੈਂਟਰ ਨੇ ਕਿਹਾ ਸੀ ਕਿ ਬ੍ਰਾਜ਼ੀਲ ਵਿਚ ਐਸਟ੍ਰਾਜੇਨੇਕਾ ਦੀਆਂ ਲੱਖਾਂ ਖੁਰਾਕਾਂ ਇਸ ਮਹੀਨੇ ਦੇ ਅਖੀਰ ਤੋਂ ਪਹਿਲਾਂ ਸ਼ਾਇਦ ਨਾ ਪੁੱਜ ਸਕਣ। ਫਿਊਕਰੂਜ਼ ਨੇ ਕਿਹਾ ਕਿ ਉਹ ਵੈਕਸੀਨ ਦੀ ਖੁਰਾਕ ਲਈ ਗੱਲਬਾਤ ਕਰ ਰਿਹਾ ਹੈ। ਇਸ ਵਿਚ ਭਾਰਤ ਤੋਂ ਮੰਗਵਾਈ ਜਾਣ ਵਾਲੀਆਂ 20 ਲੱਖ ਖੁਰਾਕਾਂ ਮੁੱਖ ਹਨ। ਇਸ ਤੋਂ ਪਹਿਲਾਂ ਫਿਊਕਰੂਜ਼ ਨੇ ਭਾਰਤ ਤੋਂ ਪੁੱਜਣ ਵਾਲੀ ਐਸਟ੍ਰਾਜੈਨੇਕਾ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਸੀ।
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ
ਯੂ. ਕੇ. ਨੇ ਕੋਰੋਨਾ ਦੇ ਤੀਜੇ ਟੀਕੇ ਮੋਡੇਰਨਾ ਨੂੰ ਦਿੱਤੀ ਮਨਜ਼ੂਰੀ
NEXT STORY