ਲੰਡਨ (ਬਿਊਰੋ): ਬ੍ਰਿਟੇਨ ਵਿਚ ਇਲਾਜ ਕਰਵਾਉਣ ਗਏ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 'ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ। ਇਸ ਹਮਲੇ ਵਿਚ ਨਵਾਜ਼ ਵਾਲ-ਵਾਲ ਬਚ ਗਏ। ਪੀ.ਐੱਮ.ਐੱਲ.-ਐੱਨ. ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ ਨੇ ਇਸ ਹਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਣਜਾਣ ਨਕਾਬਪੋਸ਼ ਲੋਕਾਂ ਨੇ ਲੰਡਨ ਵਿਚ ਨਵਾਜ਼ ਸ਼ਰੀਫ ਦੇ ਬੇਟੇ ਦੇ ਦਫਤਰ 'ਤੇ ਹਮਲਾ ਕੀਤਾ ਅਤੇ ਭੰਨਤੋੜ ਕੀਤੀ। ਇਸ ਦੇ ਪਿੱਛੇ ਪਾਕਿਸਤਾਨੀ ਸਰਕਾਰ ਦੇ ਕਰੀਬੀ ਲੋਕਾਂ ਦਾ ਹੱਥ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਸ਼ਹਿਬਾਜ਼ ਸ਼ਰੀਫ ਮੁਤਾਬਕ ਚਾਰ ਨਕਾਬਪੋਸ਼ ਲੋਕਾਂ ਨੇ ਸਾਬਕਾ ਪੀ.ਐੱਮ. 'ਤੇ ਹਮਲਾ ਕਰਨ ਦੇ ਇਰਾਦੇ ਨਾਲ ਹਸਨ ਨਵਾਜ਼ ਦੇ ਦਫਤਰ 'ਤੇ ਹਮਲਾ ਕੀਤਾ। ਸਾਰੇ ਹਮਲਾਵਰ ਮਾਸਕ ਪਹਿਨੇ ਹੋਏ ਸਨ।
ਉਹਨਾਂ ਨੇ ਕਿਹਾ ਕਿ ਇਙ ਬਹੁਤ ਨਿੰਦਾਯੋਗ, ਸ਼ਰਮਨਾਕ ਅਤੇ ਚਿੰਤਾਜਨਕ ਹੈ ਕਿ ਗੁੰਡੇ ਲੰਡਨ ਵਿਚ ਹਸਨ ਨਵਾਜ਼ ਦੇ ਦਫਤਰ ਵਿਚ ਹਮਲਾ ਕਰਨ ਦੇ ਇਰਾਦੇ ਨਾਲ ਦਾਖਲ ਹੋਏ। ਭਗਵਾਨ ਦਾ ਸ਼ੁੱਕਰ ਹੈ ਕਿ ਨਵਾਜ਼ ਸ਼ਰੀਫ ਹਮਲੇ ਵਿਚ ਸੁਰੱਖਿਅਤ ਰਹੇ। ਸ਼ਹਿਬਾਜ਼ ਸ਼ਰੀਫ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਨੇਤਾ ਹਨ। ਉਹਨਾਂ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਹਥਿਆਰਬੰਦ ਹਮਲਾਵਰਾਂ ਨੇ ਨਵਾਜ਼ ਸ਼ਰੀਫ 'ਤੇ ਹਮਲਾ ਕੀਤਾ। ਉਹਨਾਂ ਨੇ ਕਿਹਾ ਨਵਾਜ਼ ਸ਼ਰੀਫ ਨਵੰਬਰ 2019 ਤੋਂ ਲੰਡਨ ਵਿਚ ਇਲਾਜ ਕਰਵਾ ਰਹੇ ਹਨ। ਉਹਨਾਂ ਮੁਤਾਬਕ ਲੰਡਨ ਪੁਲਸ ਅਤੇ ਸੰਬੰਧਤ ਅਧਿਕਾਰੀਆਂ ਨੂੰ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਜ਼ਾ ਦੇਣੀ ਚਾਹੀਦੀ ਹੈ।
ਮਰਿਅਮ ਨੇ ਇਮਰਾਨ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ
ਉੱਥੇ ਨਵਾਜ਼ ਸ਼ਰੀਫ ਦੀ ਬੇਟੀ ਮਰਿਅਮ ਅਤੇ ਪੀ.ਐੱਮ.ਐੱਲ-ਐੱਨ. ਦੀ ਉਪ ਪ੍ਰਧਾਨ ਮਰਿਅਮ ਨੇ ਇਮਰਾਨ ਸਰਕਾਰ 'ਤੇ ਅਸਿੱਧੇ ਤੌਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ।ਇਕ ਟਵੀਟ ਵਿਚ ਮਰਿਅਮ ਨੇ ਕਿਹਾ ਕਿ ਰਾਜਨੀਤਕ ਨਿਰਾਸ਼ਾ ਅਤੇ ਹਾਰ ਦੇ ਸਾਹਮਣੇ ਅਪਰਾਧਿਕ ਕਾਰਵਾਈਆਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਨਵਾਜ਼ ਸ਼ਰੀਫ ਪਾਕਿਸਤਾਨ ਦੇ ਲੋਕਾਂ ਦੀ ਆਵਾਜ਼ ਹਨ ਅਤੇ ਇਸ ਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ। ਇੰਸ਼ਾ ਅੱਲਾਹ। ਅੱਲਾਹ ਤੁਹਾਡੀ ਰੱਖਿਆ ਕਰੇ ਨਵਾਜ਼ ਸ਼ਰੀਫ।
ਪੜ੍ਹੋ ਇਹ ਅਹਿਮ ਖਬਰ- ਭਾਰਤ 'ਚ ਸਾਹਮਣੇ ਆਏ ਵਾਇਰਸ ਦੇ ਵੈਰੀਐਂਟ ਖ਼ਿਲਾਫ਼ 'ਟੀਕੇ' ਬਹੁਤ ਪ੍ਰਭਾਵਸ਼ਾਲੀ
ਇਕ ਹੋਰ ਟਵੀਟ ਵਿਚ ਮਰਿਅਮ ਨੇ ਦਾਅਵਾ ਕੀਤਾ ਕਿ ਹਮਲੇ ਦੇ ਪਿੱਛੇ ਉਹਨਾਂ ਲੋਕਾਂ ਦਾ ਹੱਥ ਹੈ ਜਿਹਨਾਂ ਨੇ ਉਹਨਾਂ ਦੇ ਪਿਤਾ ਦੇ ਜੀਵਨ ਨੂੰ ਖਤਰੇ ਵਿਚ ਪਾਇਆ ਸੀ। ਜਦਕਿ ਉਹ ਪਾਕਿਸਤਾਨ ਵਿਚ ਨਜ਼ਰਬੰਦ ਸਨ। ਲੰਡਨ ਵਿਚ ਰਹਿਣ ਵਾਲੇ ਪੀ.ਐੱਮ.ਐੱਲ-ਐੱਨ. ਦੇ ਨੇਤਾ ਨਾਸਿਰ ਬੱਟ ਨੇ ਪਾਕਿਸਤਾਨੀ ਅਖ਼ਬਾਰ ਦੀ ਐਕਸਪ੍ਰੈੱਸ ਟ੍ਰਿਬਿਊਨ ਨੂੰ ਦੱਸਿਆ ਕਿ ਨਵਾਜ਼ ਦਫਤਰ ਵਿਚ ਮੌਜੂਦ ਸਨ ਜਦੋਂ ਚਾਰ ਲੋਕ ਦਫਤਰ ਵਿਚ ਦਾਖਲ ਹੋਏ ਅਤੇ ਉਹਨਾਂ ਨੇ ਝੂਠਾ ਦਾਅਵਾ ਕੀਤਾ ਕਿ ਉਹ ਪਾਕਿਸਤਾਨੀ ਨਾਗਰਿਕ ਹਨ। ਉਹਨਾਂ ਨੇ ਕਿਹਾ ਕਿ ਪੁਲਸ ਨੂੰ ਬੁਲਾਏ ਜਾਣ ਦੇ ਬਾਅਦ ਨਕਾਬਪੋਸ਼ ਲੋਕ ਦਫਤਰ ਵਿਚੋਂ ਭੱਜ ਗਏ।
ਇਸ ਦੇਸ਼ ਦੇ ਰਾਸ਼ਟਰਪਤੀ ਨੇ ਕੀਤੀ ਕੋਰੋਨਾ ਨਿਯਮਾਂ ਦੀ ਉਲੰਘਣਾ, ਹੁਣ ਦੇਣਾ ਪਵੇਗਾ ਜੁਰਮਾਨਾ
NEXT STORY