ਲੰਡਨ-ਬ੍ਰਿਟੇਨ ਨੇ ਯੂਕ੍ਰੇਨ 'ਚ ਜੰਗ ਦੇ ਬਾਰੇ 'ਚ ਕੂੜ ਪ੍ਰਚਾਰ ਅਤੇ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਦੇ ਦੋਸ਼ 'ਚ ਇਕ ਦਰਜਨ ਤੋਂ ਜ਼ਿਆਦਾ ਰੂਸੀ ਮੀਡੀਆ ਹਸਤੀਆਂ ਅਤੇ ਸੰਗਠਨਾਂ 'ਤੇ ਪਾਬੰਦੀਆਂ ਲਾਈਆਂ ਹਨ। ਜਾਇਦਾਦ ਜਮ੍ਹਾ ਅਤੇ ਯਾਤਰਾ ਪਾਬੰਦੀਆਂ ਦਾ ਸਾਹਮਣਾ ਕਰਨ ਵਾਲੇ ਨਵੀਨਤਮ ਸਮੂਹ 'ਚ ਰੋਸੀਆ ਟੈਲੀਵਿਜ਼ਨ ਐਂਕਰ ਸਰਗੇਈ ਬ੍ਰਿਲੇਵ, ਗਜ਼ਪ੍ਰੋਮ-ਮੀਡੀਆ ਦੇ ਮੁੱਖ ਕਾਰਜਕਾਰੀ ਅਲੈਗਜ਼ੈਂਡਰ ਝਾਰੋਵ ਅਤੇ ਕ੍ਰੈਮਲਿਨ ਸਮਰਥਿਤ ਪ੍ਰਸਾਰਕ ਆਰਟੀ ਦੇ ਪ੍ਰਬੰਧ ਨਿਰਦੇਸ਼ਕ ਐਲੇਕਸੀ ਨਿਕੋਲੋਵ ਸ਼ਾਮਲ ਹਨ।
ਇਹ ਵੀ ਪੜ੍ਹੋ : ਹਾਂਗਕਾਂਗ ਦੀ ਅਦਾਲਤ ਤੋਂ ਬ੍ਰਿਟੇਨ ਦੇ ਜੱਜਾਂ ਨੇ ਦਿੱਤਾ ਅਸਤੀਫ਼ਾ
ਮੀਡੀਆ ਸੰਗਠਨਾਂ 'ਚ ਆਰਟੀ ਦੀ ਮਲਕੀਅਤ ਵਾਲੇ ਟੀ.ਵੀ. ਨੋਵੋਸਤੀ ਅਤੇ ਸਪੂਤਨਿਕ ਸਮਾਚਾਰ ਏਜੰਸੀ ਨੂੰ ਕੰਟਰੋਲ ਕਰਨ ਵਾਲੇ ਰੋਸੀਆ ਸੋਗੋਡਿਨਆ 'ਤੇ ਵੀ ਪਾਬੰਦੀ ਲਾਈ ਗਈ ਹੈ। ਬ੍ਰਿਟਿਸ਼ ਵਿਦੇਸ਼ ਮੰਤਰੀ ਲਿਜ ਟ੍ਰਸ ਨੇ ਕਿਹਾ ਕਿ ਵੀਰਵਾਰ ਦੀਆਂ ਪਾਬੰਦੀਆਂ,'ਪੁਤਿਨ ਦੀਆਂ ਫਰਜ਼ੀ ਖ਼ਬਰਾਂ ਅਤੇ ਭਾਸ਼ਣ ਦੇਣ ਵਾਲੇ ਬੇਸ਼ਰਮ ਪ੍ਰਚਾਰਕਾਂ' ਨੂੰ ਪ੍ਰਭਾਵਿਤ ਕਰਨਗੀਆਂ। ਬ੍ਰਿਟੇਨ ਨੇ ਇਹ ਵੀ ਕਿਹਾ ਕਿ ਉਹ ਰੂਸ ਦੇ ਨੈਸ਼ਨਲ ਡਿਫੈਂਸ ਕਮਾਂਡ ਐਂਡ ਕੰਟਰੋਲ ਕੇਂਦਰ ਦੇ ਮੁਖੀ ਕਰਨਲ-ਜਰਨਲ ਮਿਖਾਈਲ ਮਿਜ਼ਿਨਤਸੇਵ ਨੂੰ ਮਾਰੀਉਪੋਲ ਦੀ ਘੇਰਾਬੰਦੀ ਸਮੇਤ ਅੱਤਿਆਚਾਰਾਂ ਨੂੰ ਅੰਜਾਮ ਦੇਣ ਲਈ ਪਾਬੰਦੀ ਲੱਗਾ ਰਿਹਾ ਹੈ।
ਇਹ ਵੀ ਪੜ੍ਹੋ : ਮਾਫ਼ੀਆ ਦਾ ਲੱਕ ਤੋੜਨ ਲਈ ਟਰਾਂਸਪੋਰਟ ਮੰਤਰੀ ਭੁੱਲਰ ਵੱਲੋਂ ਸਾਰੇ ਬੱਸ ਪਰਮਿਟ ਆਨਲਾਈਨ ਕਰਨ ਦਾ ਐਲਾਨ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਬਲਿੰਕਨ-ਜੈਸ਼ੰਕਰ ਨੇ ਯੂਕ੍ਰੇਨ ’ਚ ਵਿਗੜਦੀ ਮਨੁੱਖੀ ਸਥਿਤੀ ਅਤੇ ਹਿੰਦ-ਪ੍ਰਸ਼ਾਂਤ ’ਤੇ ਕੀਤੀ ਚਰਚਾ
NEXT STORY