ਲੰਡਨ (ਬਿਊਰੋ): ਕੋਵਿਡ-19 ਮਹਾਮਾਰੀ ਨਾਲ ਜੂਝ ਚੁੱਕੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅੱਜ ਭਾਵ ਬੁੱਧਵਾਰ ਨੂੰ ਪਿਤਾ ਬਣ ਗਏ। ਜਾਨਸਨ ਦੀ ਮੰਗੇਤਰ ਕੈਰੀ ਸਾਇਮੰਡਜ਼ ਨੇ ਅੱਜ ਲੰਡਨ ਦੇ ਇਕ ਹਸਪਤਾਲ ਵਿਚ ਬੇਟੇ ਨੂੰ ਜਨਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ। ਕੈਰੀ ਦੀ ਮਾਂ ਬਣਨ ਦੀ ਖਬਰ ਅਜਿਹੇ ਸਮੇਂ ਵਿਚ ਸਾਹਮਣੇ ਆਈ ਜਦੋਂ ਆਸ ਕੀਤੀ ਜਾ ਰਹੀ ਸੀ ਕਿ ਉਹ ਗਰਮੀਆਂ ਵਿਚ ਬੱਚੇ ਨੂੰ ਜਨਮ ਦੇਵੇਗੀ।
ਬ੍ਰਿਟਿਸ਼ ਜੋੜੇ ਦੇ ਬੁਲਾਰੇ ਨੇ ਕਿਹਾ ਕਿ ਬੱਚੇ ਦੇ ਜਨਮ ਨਾਲ ਦੋਵੇਂ ਬਹੁਤ ਹੀ ਖੁਸ਼ ਹਨ। ਜਾਨਸਨ ਅਤੇ ਉਹਨਾਂ ਦੀ ਮੰਗੇਤਰ ਲਈ ਇਹ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਪਲ ਹੈ। ਜਾਨਸਨ ਮਾਰਚ ਵਿਚ ਕੋਰੋਨਾ ਪੌਜੀਟਿਵ ਪਾਏ ਗਏ ਸਨ ਅਤੇ ਅਪ੍ਰੈਲ ਦੀ ਸ਼ੁਰੂਆਤ ਵਿਚ ਉਹਨਾਂ ਨੂੰ ਹਸਪਤਾਲ ਵਿਚ ਵੀ ਭਰਤੀ ਕਰਵਾਉਣਾ ਪਿਆ ਸੀ। ਜਾਨਸਨ (55) ਨੂੰ ਕੋਰੋਨਾਵਾਇਰਸ ਦੀ ਮਹਾਮਾਰੀ ਨਾਲ ਠੀਕ ਹੋਣ ਦੇ ਬਾਅਦ 12 ਅਪ੍ਰੈਲ ਨੂੰ ਸੈਂਟ ਥਾਮਸ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ।
ਅੱਜ ਸੰਸਦ 'ਚ ਜਵਾਬ ਦੇ ਸਕਦੇ ਹਨ ਜਾਨਸਨ
ਕੋਰੋਨਾ ਸੰਕਟ ਨੂੰ ਦੇਖਦੇ ਹੋਏ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਬੋਰਿਸ ਜਾਨਸਨ ਪੈਟਰਨਿਟੀ ਲੀਵ ਲੈਣਗੇ ਜਾਂ ਨਹੀਂ। ਭਾਵੇਂਕਿ ਅਜਿਹੀ ਆਸ ਕੀਤੀ ਜਾ ਰਹੀ ਹੈ ਕਿ ਉਹ ਅੱਜ ਸੰਸਦ ਵਿਚ ਸਵਾਲਾਂ ਦੇ ਜਵਾਬ ਦੇ ਸਕਦੇ ਹਨ। ਜਾਨਸਨ ਨੇ ਦੱਸਿਆ ਕਿ ਕੋਰੋਨਾ ਨਾਲ ਪੀੜਤ ਹੋਣ ਦੇ ਬਾਅਦ ਹਸਪਤਾਲ ਵਿਚ ਭਰਤੀ ਹੋਣ ਹੋਣ ਦੇ ਬਾਅਦ ਵੀ ਕੈਰੀ ਉਹਨਾਂ ਨੂੰ ਬੱਚੇ ਨਾਲ ਸਬੰਧਤ ਹਰੇਕ ਜਾਣਕਾਰੀ ਭੇਜਦੀ ਰਹੀ ਸੀ। ਇਸ ਨਾਲ ਉਹਨਾਂ ਵਿਚ ਕੋਰੋਨਾ ਨਾਲ ਜੰਗ ਲੜਨ ਦਾ ਉਤਸ਼ਾਹ ਬਣਿਆ ਰਹਿੰਦਾ ਸੀ।
ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ 51 ਦਿਨਾਂ 'ਚ ਬੋਲੋ 2.60 ਲੱਖ ਸ਼ਬਦ, 600 ਵਾਰ ਕੀਤੀ ਖੁਦ ਦੀ ਤਾਰੀਫ
ਉੱਧਰ ਕੈਰੀ ਸੈਲਫ ਆਈਸੋਲੇਸ਼ਨ ਵਿਚ ਰਹਿਣ ਦੇ ਬਾਅਦ ਹੁਣ ਜਾਨਸਨ ਦੇ ਨਾਲ ਰਹਿਣ ਲਈ ਘਰ ਪਰਤ ਚੁੱਕੀ ਹੈ। ਕੈਰੀ ਦੇ ਅੰਦਰ ਵੀ ਕੋਰੋਨਾਵਾਇਰਸ ਦੇ ਲੱਛਣ ਪਾਏ ਗਏ ਸਨ। ਇਸ ਦੇ ਬਾਅਦ ਉਹ ਆਈਸੋਲੇਸ਼ਨ ਵਿਚ ਰਹਿਣ ਲਈ ਵੱਖਰੀ ਜਗ੍ਹਾ ਚਲੀ ਗਈ ਸੀ। ਜਾਨਸਨ ਦੇ ਕੁੱਤੇ ਦੇ ਅੰਦਰ ਵੀ ਕੋਰੋਨਾਵਾਇਰਸ ਦੇ ਲੱਛਣ ਪਾਏ ਗਏ ਹਨ। ਇਸ ਮਹਾਸੰਕਟ ਦੇ ਵਿਚ ਬੱਚੇ ਦੇ ਜਨਮ ਨਾਲ ਜਾਨਸਨ ਦੇ ਘਰ ਖੁਸ਼ੀਆਂ ਪਰਤ ਆਈਆਂ ਹਨ।
ਇਟਲੀ 'ਚ ਭਾਰਤੀ ਔਰਤਾਂ 'ਤੇ ਹੋ ਰਹੇ ਤਸ਼ੱਦਦ ਬਾਰੇ ਅੰਬੈਸਡਰ ਸੰਧੂ ਨੇ ਵਕੀਲਾਂ ਨਾਲ ਕੀਤੀ ਮੀਟਿੰਗ
NEXT STORY