ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਬਿਆਨਬਾਜ਼ੀ ਕਾਰਨ ਅਕਸਰ ਸੁਰਖੀਆਂ ਵਿਚ ਰਹਿੰਦੇ ਹਨ। ਇਸ ਵਾਰ ਵੀ ਕੁਝ ਅਜਿਹਾ ਹੀ ਹੈ। ਇਨੀਂ ਦਿਨੀਂ ਉਹ ਕੋਵਿਡ-19 ਨੂੰ ਲੈ ਕੇ ਵ੍ਹਾਈਟ ਹਾਊਸ ਵਿਚ ਅਕਸਰ ਬ੍ਰੀਫਿੰਗ ਕਰ ਰਹੇ ਹਨ। ਦੀ ਨਿਊਯਾਰਕ ਟਾਈਮਜ਼ ਦੇ 3 ਪੱਤਰਕਾਰਾਂ ਨੇ ਉਹਨਾਂ ਦੇ ਹਰੇਕ ਸ਼ਬਦ ਦਾ ਵਿਸ਼ਲੇਸ਼ਣ ਕੀਤਾ ਹੈ। 9 ਮਾਰਚ ਤੋਂ ਲੈ ਕੇ ਹੁਣ ਤੱਕ ਉਹ 2.60 ਲੱਖ ਸ਼ਬਦ ਬੋਲ ਚੁੱਕੇ ਹਨ। ਇਹਨਾਂ ਵਿਚੋਂ 600 ਤੋਂ ਜ਼ਿਆਦਾ ਵਾਰ ਉਹਨਾਂ ਨੇ ਕੋਰੋਨਾ ਸੰਕਟ 'ਤੇ ਵਾਧੂ ਬੋਲਦਿਆਂ ਅਤੇ ਝੂਠੇ ਦਾਅਵੇ ਕਰਦਿਆਂ ਖੁਦ ਦੀ ਤਾਰੀਫ ਕੀਤੀ ਅਤੇ ਵਧਾਈ ਦਿੱਤੀ। ਇਸ ਦੇ ਇਲਾਵਾ ਦੂਜਿਆਂ 'ਤੇ ਦੋਸ਼ ਲਗਾਏ, ਦੂਜਿਆਂ ਦਾ ਕ੍ਰੈਡਿਟ ਲੈਣ ਜਿਹੀਆਂ ਗੱਲਾਂ ਵੀ ਕੀਤੀਆਂ।
13 ਘੰਟੇ ਦੇ ਭਾਸ਼ਣ 'ਚ 2 ਘੰਟੇ ਲਗਾਏ ਦੋਸ਼, ਪੀੜਤਾਂ ਨੂੰ ਸਿਰਫ 4 ਮਿੰਟ
ਪਿਛਲੇ 3 ਹਫਤਿਆਂ ਵਿਚ ਟਰੰਪ ਨੇ ਕਰੀਬ 13 ਘੰਟੇ ਦਾ ਭਾਸ਼ਣ ਦਿੱਤਾ। ਇਸ ਦੌਰਾਨ ਸਭ ਤੋਂ ਵੱਧ 2 ਘੰਟੇ ਦੂਜਿਆਂ 'ਤੇ ਦੋਸ਼ ਲਗਾਉਣ ਵਿਚ ਬਰਬਾਦ ਕੀਤੇ। ਇਸ ਦੇ ਬਾਅਦ ਸਭ ਤੋਂ ਵੱਧ 45 ਮਿੰਟ ਖੁਦ ਦੀ ਤਾਰੀਫ ਕੀਤੀ। ਅੱਧਾ ਘੰਟਾ ਡੈਮੋਕ੍ਰੇਟਸ ਨੂੰ ਘੇਰਨ ਵਿਚ ਲਗਾਇਆ, 25 ਮਿੰਟ ਮੀਡੀਆ ਦੀ ਬੁਰਾਈ ਕੀਤੀ। 21 ਮਿੰਟ ਚੀਨ 'ਤੇ ਹਮਲੇ ਕੀਤੇ ਅਤੇ ਕਰੀਬ 22 ਮਿੰਟ ਗਵਰਨਰਾਂ ਦੀ ਤਾਰੀਫ ਅਤੇ ਆਲੋਚਨਾ ਨੂੰ ਲੈ ਕੇ ਗੱਲਬਾਤ ਕੀਤੀ। ਸਭ ਤੋਂ ਵੱਡੀ ਅਤੇ ਦੁੱਖਦਾਈ ਗੱਲ ਇਹ ਹੈ ਕਿ ਜਿਸ ਕੋਰੋਨਾਵਾਇਰਸ 'ਤੇ ਟਰੰਪ ਨੇ ਬ੍ਰੂੀਫਿੰਗ ਕੀਤੀ ਉਸ ਦੇ ਪੀੜਤਾਂ ਦੇ ਬਾਰੇ ਵਿਚ ਸਿਰਫ ਸਾਢੇ 4 ਮਿੰਟ ਗੱਲ ਕੀਤੀ।
ਜਿੰਨੀ ਹਮਦਰਦੀ, ਉਸ ਨਾਲੋਂ 4 ਗੁਣਾ ਕੀਤੀ ਖੁਦ ਦੀ ਤਾਰੀਫ
ਟਰੰਪ ਨੇ ਖੁਦ ਨੂੰ ਕੋਰੋਨਵਾਇਰਸ ਦੇ ਮਹਾਨਾਇਕ ਦੇ ਰੂਪ ਵਿਚ ਪੇਸ਼ ਕੀਤਾ। ਉਹਨਾਂ ਨੇ ਜਿਨ੍ਹਾਂ ਪੀੜਤਾਂ ਦਾ ਜ਼ਿਕਰ ਕੀਤਾ ਉਸ ਨਾਲੋਂ 4 ਗੁਣਾ ਜ਼ਿਆਦਾ ਖੁਦ ਦੀ ਤਾਰੀਫ ਕੀਤੀ। ਟਰੰਪ ਦੇ ਭਾਸ਼ਣ ਦੀਆਂ ਮਹੱਤਵਪੂਰਣ ਗੱਲਾਂ-
- 600 ਤੋਂ ਜ਼ਿਆਦਾ ਵਾਰ ਝੂਠੇ ਦਾਅਵੇ ਕਰਦਿਆਂ ਖੁਦ ਨੂੰ ਦਿੱਤੀ ਵਧਾਈ।
- 400 ਵਾਰੀ ਕੀਤਾ ਗਵਰਨਰਾਂ ਦਾ ਜ਼ਿਕਰ।
- 360 ਵਾਰ ਲਿਆ ਦੂਜਿਆਂ ਦਾ ਕ੍ਰੈਡਿਟ
- 160 ਵਾਰ ਜ਼ਾਹਰ ਕੀਤੀ ਹਮਦਰਦੀ, ਉਸ ਵਿਚ ਵੀ ਕੀਤੀ ਆਪਣੀ ਅਤੇ ਸਟਾਫ ਦੀ ਤਾਰੀਫ।
- 110 ਵਾਰੀ ਲਗਾਏ ਦੂਜਿਆਂ 'ਤੇ ਦੋਸ਼।
- 30 ਵਾਰੀ ਸਾਬਕਾ ਸਰਕਾਰਾਂ ਨੂੰ ਅਮਰੀਕਾ ਦੀ ਸਥਿਤੀ ਵਿਗਾੜਣ ਦਾ ਠਹਿਰਾਇਆ ਦੋਸ਼ੀ।
ਪੜ੍ਹੋ ਇਹ ਅਹਿਮ ਖਬਰ- ਨਿਊਯਾਰਕ ਨੂੰ ਮੁੜ ਖੋਲ੍ਹਣ ਦੀ ਰਣਨੀਤੀ 'ਚ 3 ਭਾਰਤੀ-ਅਮਰੀਕੀ ਸਲਾਹਕਾਰ ਬੋਰਡ 'ਚ ਸ਼ਾਮਲ
ਟਰੰਪ ਦਿੰਦੇ ਰਹੇ ਹਨ ਅਜਿਹੇ ਬਿਆਨ
- USFDA ਕਮਿਸ਼ਨਰ ਲਈ ਕਿਹਾ,''ਉਹਨਾਂ ਨੇ ਹਰ ਕਿਸੇ ਨਾਲੋਂ ਜ਼ਿਆਦਾ ਮਿਹਨਤ ਕੀਤੀ।'' ਫਿਰ ਕਿਹਾ,'ਜਿਵੇਂ ਮੈਂ।''
- ਇਹ ਝੂਠ ਵੀ ਕਿਹਾ ਕਿ ਐਮਰਜੈਂਸੀ ਵਿਚ ਦੇਸ਼ ਵਿਚ ਕਿਤੇ ਵੀ ਵੈਂਟੀਲੇਟਰ ਨਹੀਂ ਸਨ।
- 27 ਮਾਰਚ ਨੂੰ ਕਿਹਾ,''ਕਿਸੇ ਨੇ ਅਜਿਹਾ ਨਹੀਂ ਕੁਝ ਕੀਤਾ ਜਿਵੇਂ ਦਾ ਅਸੀਂ ਕੀਤਾ।''
- 13 ਅਪ੍ਰੈਲ ਨੂੰ ਕਿਹਾ,''ਗਵਰਨਰ ਮੇਰੇ ਕੰਮ ਤੋਂ ਇੰਨੇ ਸੰਤੁਸ਼ਟ ਹਨ ਕਿ ਕਿਸੇ ਨੇ ਇਹ ਨਹੀਂ ਕਿਹਾ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ।''
- ਮੀਡੀਆ ਲਈ ਟਰੰਪ ਨੇ ਕਿਹਾ ਕਿ ਉਹ ਕਦੇ ਕ੍ਰੈਡਿਟ ਨਹੀਂ ਦਿੰਦੇ, ਜਿਸ ਦਾ ਮੈਂ ਹੱਕਦਾਰ ਹਾਂ।
US ਨੇਵੀ ਦੇ 64 ਫੌਜੀ ਕੋਰੋਨਾ ਨਾਲ ਪੀੜਤ, ਦੂਜਾ ਜੰਗੀ ਜਹਾਜ਼ ਆਇਆ ਵਾਇਰਸ ਦੀ ਲਪੇਟ 'ਚ
NEXT STORY