ਲੰਡਨ (ਭਾਸ਼ਾ)- ਬ੍ਰਿਟੇਨ ਵਿੱਚ ਇੱਕ ਭਾਰਤੀ ਨਰਸ ਅਤੇ ਉਸ ਦੇ 2 ਬੱਚਿਆਂ ਦੇ ਕਤਲ ਦੇ ਮਾਮਲੇ ਵਿਚ ਔਰਤ ਦੇ ਪਤੀ ਉੱਤੇ 3 ਦੋਸ਼ ਲਗਾਏ ਹਨ ਅਤੇ ਦੋਸ਼ੀ ਨੂੰ ਸੋਮਵਾਰ ਯਾਨੀ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਨੌਰਥੈਂਪਟਨਸ਼ਾਇਰ ਪੁਲਸ ਨੇ ਸ਼ਨੀਵਾਰ ਰਾਤ ਸਜੂ ਚੇਲਾਵਲੇਲ (52) ਉੱਤੇ ਉਸਦੀ ਪਤਨੀ ਅੰਜੂ ਅਸ਼ੋਕ (35), ਉਨ੍ਹਾਂ ਦੇ 6 ਸਾਲ ਦੇ ਬੇਟੇ ਜੀਵਾ ਸਜੂ ਅਤੇ 4 ਸਾਲ ਦੀ ਜਾਨਵੀ ਸਜੂ ਦੇ ਕਤਲ ਦਾ ਦੋਸ਼ ਲਗਾਇਆ ਹੈ।
ਇਹ ਵੀ ਪੜ੍ਹੋ: ਅਮਰੀਕਾ: ਖ਼ਰਾਬ ਮੌਸਮ ਕਾਰਨ ਜਹਾਜ਼ ਦਾ ਵਿਗੜਿਆ ਸੰਤੁਲਨ, 12 ਯਾਤਰੀ ਗੰਭੀਰ ਜ਼ਖ਼ਮੀ (ਵੀਡੀਓ)
ਪੁਲਸ ਨੇ ਇਹ ਵੀ ਕਿਹਾ ਕਿ ਔਰਤ ਅਤੇ ਦੋਵਾਂ ਬੱਚਿਆਂ ਦੀ ਮੌਤ ਸਾਹ ਘੁਟਣ ਕਾਰਨ ਹੋਈ ਹੈ। ਮਾਮਲੇ ਦੇ ਸੀਨੀਅਰ ਜਾਂਚ ਅਧਿਕਾਰੀ ਡਿਟੈਕਟਿਵ ਇੰਸਪੈਕਟਰ ਸਾਈਮਨ ਬਾਰਨਸ ਨੇ ਕਿਹਾ, "ਸਾਡੀ ਹਮਦਰਦੀ ਅੰਜੂ, ਜੀਵਾ ਅਤੇ ਜਾਨਵੀ ਦੇ ਪਰਿਵਾਰਾਂ ਨਾਲ ਹੈ, ਜਿਨ੍ਹਾਂ ਨੂੰ ਅਸੀਂ ਨਿਆਂ ਦਿਵਾਉਣ ਲਈ ਦ੍ਰਿੜ ਹਾਂ।" ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਚਿੰਤਾਜਨਕ ਹੈ। ਉਨ੍ਹਾਂ ਨੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਵੀਰਵਾਰ ਨੂੰ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ ਜਾਂ ਜਾਂਚ ਵਿੱਚ ਸ਼ਾਮਲ ਹੋਏ। ਚੇਲਾਵਲੇਲ ਨੂੰ ਨੌਰਥੈਂਪਟਨ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ’ਚ ਵਧੇਗਾ ਸੀਤ ਲਹਿਰ ਅਤੇ ਸੰਘਣੇ ਕੋਹਰੇ ਦਾ ਕਹਿਰ, ਜਾਣੋ ਕਿਸ ਜ਼ਿਲ੍ਹੇ ਦਾ ਕੀ ਹੈ ਹਾਲ
ਦੋਸ਼ੀ ਨੂੰ ਨੌਰਥੈਂਪਟਨਸ਼ਾਇਰ ਪੁਲਸ ਨੇ ਵੀਰਵਾਰ ਸਵੇਰੇ ਗ੍ਰਿਫ਼ਤਾਰ ਕੀਤਾ ਸੀ। ਕੇਟਰਿੰਗ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਵੀਰਵਾਰ ਨੂੰ ਉਸਦੀ ਪਤਨੀ ਅਤੇ 2 ਬੱਚੇ ਗੰਭੀਰ ਰੂਪ ਵਿੱਚ ਜ਼ਖ਼ਮੀ ਪਾਏ ਗਏ ਸਨ। ਪੁਲਸ ਨੇ ਦੱਸਿਆ ਕਿ ਹਸਪਤਾਲ 'ਚ ਅੰਜੂ, ਜੀਵਾ ਅਤੇ ਜਾਨਵੀ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਦਮ ਤੋੜ ਦਿੱਤਾ। ਬਿਆਨ ਦੇ ਅਨੁਸਾਰ ਬਾਅਦ ਵਿੱਚ ਲੈਸਟਰ ਰਾਇਲ ਇਨਫਰਮਰੀ ਵਿੱਚ ਕਰਵਾਏ ਗਏ ਇੱਕ ਫੋਰੈਂਸਿਕ ਪੋਸਟਮਾਰਟਮ ਵਿੱਚ ਖੁਲਾਸਾ ਹੋਇਆ ਕਿ ਔਰਤ ਅਤੇ 2 ਬੱਚਿਆਂ ਦੀ ਮੌਤ ਦਾ ਕਾਰਨ ਸਾਹ ਘੁੱਟਣਾ ਸੀ। ਅੰਜੂ ਅਸ਼ੋਕ ਮੂਲ ਰੂਪ ਵਿੱਚ ਕੇਰਲ ਦੇ ਕੋਟਾਯਮ ਦੀ ਰਹਿਣ ਵਾਲੀ ਸੀ ਅਤੇ 2021 ਤੋਂ ਨੈਸ਼ਨਲ ਹੈਲਥ ਸਰਵਿਸ (NHS) ਵਿੱਚ ਇੱਕ ਨਰਸ ਸੀ ਅਤੇ ਕੇਟਰਿੰਗ ਜਨਰਲ ਹਸਪਤਾਲ ਵਿੱਚ ਕੰਮ ਕਰ ਰਹੀ ਸੀ। ਹਸਪਤਾਲ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਨੂੰ ਇਕ ਸਮਰਪਿਤ ਕਰਮਚਾਰੀ ਦੱਸਿਆ।
ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਮਾਂ ਦਾ ਸ਼ਰਮਨਾਕ ਕਾਰਾ; ਨਵਜਨਮੀ ਬੱਚੀ ਨੂੰ ਸਮੁੰਦਰ 'ਚ ਸੁੱਟ ਕੇ ਮਾਰਿਆ, ਹੁਣ ਲੱਗੀਆਂ ਹਥਕੜੀਆਂ
ਅਮਰੀਕਾ: ਖ਼ਰਾਬ ਮੌਸਮ ਕਾਰਨ ਜਹਾਜ਼ ਦਾ ਵਿਗੜਿਆ ਸੰਤੁਲਨ, 12 ਯਾਤਰੀ ਗੰਭੀਰ ਜ਼ਖ਼ਮੀ (ਵੀਡੀਓ)
NEXT STORY