ਲੰਡਨ (ਬਿਊਰੋ): ਬ੍ਰਿਟੇਨ ਵਿਚ ਚਾਕੂਬਾਜ਼ੀ ਦੀ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬ੍ਰਿਟਿਸ਼ ਪੁਲਸ ਦੇ ਮੁਤਾਬਕ, ਬਰਮਿੰਘਮ ਵਿਚ ਇਕ ਸ਼ਖਸ ਨੇ ਕਈ ਲੋਕਾਂ ਨੂੰ ਚਾਕੂ ਮਾਰ ਦਿੱਤਾ। ਇਹ ਘਟਨਾ ਬਰਮਿੰਘਮ ਸਿਟੀ ਸੈਂਟਰ ਵਿਚ ਹੋਈ ਹੈ। ਬ੍ਰਿਟਿਸ਼ ਪੁਲਸ ਨੇ ਇਸ ਨੂੰ 'ਵੱਡੀ ਘਟਨਾ' ਕਰਾਰ ਦਿੱਤਾ ਹੈ।

ਬੀ.ਬੀ.ਸੀ. ਦੇ ਮੁਤਾਬਕ ਵੈਸਟ ਮਿਡਲੈਂਡਸ ਪੁਲਸ ਨੇ ਕਿਹਾ ਕਿ ਉਹਨਾਂ ਨੂੰ ਸਥਾਨਕ ਸਮੇਂ ਦੇ ਮੁਤਾਬਕ ਰਾਤ ਲੱਗਭਗ ਸਾਢੇ 12 ਵਜੇ ਚਾਕੂਬਾਜ਼ੀ ਦੀ ਘਟਨਾ ਦੀ ਜਾਣਕਾਰੀ ਮਿਲੀ। ਕੁਝ ਹੀ ਦੇਰ ਵਿਚ ਦੂਜੀਆਂ ਥਾਵਾਂ ਤੋਂ ਵੀ ਪੁਲਸ ਨੂੰ ਅਜਿਹੀਆਂ ਕਾਲਾਂ ਆਈਆਂ। ਬ੍ਰਿਟਿਸ਼ ਪੁਲਸ ਨੇ ਕਿਹਾ ਕਿ ਸਾਨੂੰ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ ਪਰ ਇਸ ਵੇਲੇ ਅਸੀਂ ਇਹ ਨਹੀਂ ਦੱਸ ਸਕਦੇ ਕਿ ਕਿੰਨੇ ਲੋਕ ਗੰਭੀਰ ਹਨ।

ਪੁਲਸ ਦੇ ਮੁਤਾਬਕ, ਐਮਰਜੈਂਸੀ ਸੇਵਾਵਾਂ ਨੂੰ ਐਲਰਟ ਕਰ ਦਿੱਤਾ ਗਿਆ ਹੈ ਅਤੇ ਯਕੀਨੀ ਕੀਤਾ ਜਾ ਰਿਹਾ ਹੈ ਕਿ ਜ਼ਖਮੀਆਂ ਨੂੰ ਸਹੀ ਮੈਡੀਕਲ ਇਲਾਜ ਮਿਲੇ। ਜ਼ਖਮੀਆਂ ਦਾ ਸਥਾਨਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਕਿਹਾ ਕਿ ਹਾਲੇ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਘਟਨਾਸਥਲ 'ਤੇ ਹੋਇਆ ਕੀ ਹੈ ਤਾਂ ਜੋ ਅਸੀਂ ਲੋਕਾਂ ਨੂੰ ਅਸਲੀ ਸਥਿਤੀ ਬਾਰੇ ਦੱਸਿਆ ਜਾ ਸਕੇ। ਪੁਲਸ ਦੇ ਮੁਤਾਬਕ, ਇਸ ਹਾਲਤ ਵਿਚ ਕੁਝ ਵੀ ਅੰਦਾਜਾ ਲਗਾਉਣਾ ਸਹੀ ਨਹੀਂ ਹੋਵੇਗਾ। ਪੁਲਸ ਨੇ ਲੋਕਾਂ ਨੂੰ ਸ਼ਾਂਤ ਰਹਿਣ ਲਈ ਕਿਹਾ ਹੈ ਅਤੇ ਅਪੀਲ ਕੀਤੀ ਹੈਕਿ ਉਹ ਘਟਨਾਸਥਲ ਵੱਲ ਨਾ ਜਾਣ।
ਓਟਾਵਾ 'ਚ 85 ਫੀਸਦੀ ਲੋਕ ਦੇ ਚੁੱਕੇ ਨੇ ਕੋਰੋਨਾ ਵਾਇਰਸ ਨੂੰ ਮਾਤ
NEXT STORY