ਲੰਡਨ-ਕੋਰੋਨਾ ਵਾਇਰਸ ਦੇ ਖਾਤਮੇ ਨੂੰ ਲੈ ਕੇ ਬ੍ਰਿਟੇਨ ਤੋਂ ਜਲਦ ਚੰਗੀ ਖਬਰ ਆ ਸਕਦੀ ਹੈ। ਐਕਸਪਰਟ ਨੇ ਦਾਅਵਾ ਕੀਤਾ ਹੈ ਕਿ ਅਗਸਤ ਤੱਕ ਬ੍ਰਿਟੇਨ 'ਚ ਕੋਈ ਵੀ ਨਵੇਂ ਵਾਇਰਸ ਦਾ ਫੈਲਣਾ ਬੰਦ ਹੋ ਜਾਵੇਗਾ। ਫਿਲਹਾਲ ਬ੍ਰਿਟਿਸ਼ ਸਰਕਾਰ ਕੋਵਿਡ-19 ਵੈਕਸੀਨ ਦੇ ਬੂਸਟਰ ਸ਼ਾਟ ਦੀ ਭਾਲ 'ਚ ਹੈ। ਇਹ ਸ਼ਾਟ ਇਸ ਸਾਲ ਸਭ ਤੋਂ ਵਧੇਰੇ ਜ਼ੋਖਿਮ ਵਾਲੇ ਲੋਕਾਂ ਨੂੰ ਦਿੱਤੇ ਜਾਣੇ ਹਨ। ਦੇਸ਼ ਨੂੰ (B.1.1.67) ਵੈਰੀਐਂਟ ਨੇ ਖਾਸਾ ਪ੍ਰਭਾਵਿਤ ਕੀਤਾ ਸੀ।
ਇਹ ਵੀ ਪੜ੍ਹੋ-ਯੂਰਪੀਨ ਯੂਨੀਅਨ ਫਾਈਜ਼ਰ ਦੀਆਂ ਸੰਭਾਵਿਤ 1.8 ਅਰਬ ਖੁਰਾਕਾਂ ਖਰੀਦਣ 'ਤੇ ਹੋਇਆ ਸਹਿਮਤ
ਰਾਇਟਰਸ ਮੁਤਾਬਕ ਸਰਕਾਰ ਦੇ ਵੈਕਸੀਨ ਟਾਕਸਫੋਰਸ ਦੇ ਮੁਖੀ ਕਲੀਵ ਡਿਕਸ ਨੇ ਦਾਅਵਾ ਕੀਤਾ ਹੈ ਕਿ ਅਗਸਤ ਤੱਕ ਬ੍ਰਿਟੇਨ 'ਚ ਨਵੇਂ ਕੋਰੋਨਾ ਵਾਇਰਸ ਦਾ ਫੈਲਣਾ ਰੁਕ ਜਾਵੇਗਾ। ਸ਼ੁੱਕਰਵਾਰ ਨੂੰ ਦਿ ਟੈਲੀਗ੍ਰਾਫ ਨਾਲ ਗੱਬਲਾਤ 'ਚ ਉਨ੍ਹਾਂ ਨੇ ਕਿਹਾ ਕਿ ਅਗਸਤ 'ਚ ਕਦੇ ਸਾਡੇ ਇਥੇ ਬ੍ਰਿਟੇਨ 'ਚ ਕੋਈ ਵੀ ਵਾਇਰਸ ਨਹੀਂ ਫੈਲੇਗਾ। ਨਾਲ ਹੀ ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਵੈਕਸੀਨ ਬੂਸਟਰ ਪ੍ਰੋਗਰਾਮ ਨੂੰ 2022 ਦੀ ਸ਼ੁਰੂਆਤ ਲਈ ਟਾਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ-ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਇਹ ਸਲਾਹ
ਡਿਕਸ ਨੇ ਸੰਭਾਵਨਾ ਜਤਾਈ ਹੈ ਕਿ ਜੁਲਾਈ ਦੇ ਆਖਿਰ ਤੱਕ ਬ੍ਰਿਟੇਨ 'ਚ ਸਾਰੇ ਲੋਕ ਘਟੋ-ਘੱਟ ਇਕ ਵਾਰ ਟੀਕਾ ਲਵਾ ਚੁੱਕੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਉਸ ਵੇਲੇ ਤੱਕ ਸਾਰੇ ਵੈਰੀਐਂਟਸ ਤੋਂ ਲੋਕਾਂ ਨੂੰ ਸੁਰੱਖਿਅਤ ਕਰ ਲਵਾਂਗੇ। ਖਾਸ ਗੱਲ ਇਹ ਹੈ ਕਿ ਵੈਕਸੀਨ ਦੀ ਪਹਿਲੀ ਡੋਜ਼ ਲਾਉਣ ਦੇ ਮਾਮਲੇ 'ਚ ਬ੍ਰਿਟੇਨ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਇਥੇ ਹੁਣ ਤੱਕ 5 ਕਰੋੜ ਤੋਂ ਵਧੇਰੇ ਲੋਕਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ।
ਇਹ ਵੀ ਪੜ੍ਹੋ-WHO ਨੇ ਚੀਨ ਦੇ ਟੀਕੇ ਦੇ ਐਮਰਜੈਂਸੀ ਇਸਤੇਮਾਲ 'ਤੇ ਫੈਸਲੇ ਨੂੰ ਲੈ ਕੇ ਕਮੇਟੀ ਦਾ ਕੀਤਾ ਗਠਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਨੇਪਾਲੀ ਪਰਬਤਾਰੋਹੀ ਨੇ 25ਵੀਂ ਵਾਰ ਮਾਊਂਟ ਐਵਰੈਸਟ ਫਤਹਿ ਕਰ ਬਣਾਇਆ ਰਿਕਾਰਡ
NEXT STORY