ਇੰਟਰਨੈਸ਼ਨਲ ਡੈਸਕ : ਸਿਸਲੀ ਦੇ ਤੱਟ ਕੋਲ ਸੋਮਵਾਰ ਤੜਕੇ ਤੂਫ਼ਾਨ ਵਿਚਾਲੇ ਇਕ ਜਹਾਜ਼ ਦੇ ਡੁੱਬ ਜਾਣ ਨਾਲ ਬ੍ਰਿਟੇਨ ਦੇ ਟੈਕਨਾਲੋਜੀ ਕਾਰੋਬਾਰੀ ਮਾਈਕ ਲਿੰਚ, ਉਨ੍ਹਾਂ ਦੇ ਵਕੀਲ ਅਤੇ ਚਾਰ ਹੋਰ ਲੋਕ ਲਾਪਤਾ ਹਨ। ਇਟਲੀ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਲਿੰਚ ਦੀ ਪਤਨੀ ਅਤੇ 14 ਹੋਰ ਲੋਕਾਂ ਨੂੰ ਬਚਾਇਆ ਗਿਆ ਹੈ।
ਸਿਸਲੀ ਦੀ ਸਿਵਲ ਪ੍ਰੋਟੈਕਸ਼ਨ ਏਜੰਸੀ ਨਾਲ ਜੁੜੇ ਸਾਲਵੋ ਕੋਸੀਨਾ ਨੇ ਕਿਹਾ ਕਿ ਲਿੰਚ, ਜਿਸ ਨੂੰ ਜੂਨ 'ਚ ਅਮਰੀਕਾ 'ਚ ਧੋਖਾਧੜੀ ਦੇ ਇਕ ਵੱਡੇ ਮਾਮਲੇ 'ਚ ਬਰੀ ਕੀਤਾ ਗਿਆ ਸੀ, ਉਨ੍ਹਾਂ 6 ਲੋਕਾਂ 'ਚ ਸ਼ਾਮਲ ਹੈ, ਜਿਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ ਹੈ। ਉਨ੍ਹਾਂ ਕਿਹਾ ਕਿ ਲਿੰਚ ਦਾ ਜਹਾਜ਼ ਪੋਰਟੀਸੇਲੋ ਨੇੜੇ ਤੂਫਾਨ ਦੌਰਾਨ ਡੁੱਬ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਤੋਂ ਆਈ ਖ਼ਬਰ ਨੇ ਘਰ 'ਚ ਪਵਾਏ ਵੈਣ, ਮਾਪਿਆਂ ਦੇ ਇਕਲੌਤੇ ਪੁੱਤਰ ਦੀ ਪੂਲ 'ਚ ਡੁੱਬਣ ਕਾਰਨ ਹੋਈ ਮੌਤ
NEXT STORY