ਲੰਡਨ— ਬ੍ਰਿਟਿਸ਼ ਏਅਰਵੇਜ਼ ਨੇ ਕਿਹਾ ਹੈ ਕਿ ਹੈਕਰਾਂ ਨੇ ਕੰਪਨੀ ਦੀ ਵੈੱਬਸਾਈਟ ਤੇ ਮੋਬਾਈਲ ਐਪ ਰਾਹੀਂ ਬ੍ਰਿਟਿਸ਼ ਏਅਰਵੇਜ਼ ਦੇ ਲਗਭੱਗ 3,80,000 ਗਾਹਕਾਂ ਦੇ ਬੈਂਕ ਕਾਰਡ ਡਾਟਾ ਚੋਰੀ ਕਰ ਲਿਆ ਹੈ। ਬ੍ਰਿਟਿਸ਼ ਏਅਰਵੇਜ਼ ਦੇ ਸੀ.ਈ.ਓ. ਤੇ ਚੇਅਰਮੈਨ ਐਲੇਕਸ ਕਰੂਜ਼ ਨੇ ਕਿਹਾ ਕਿ 21 ਅਗਸਤ ਤੋਂ 5 ਸਿਤੰਬਰ ਤੱਤ ਸਾਡੀ ਵੈੱਬਸਾਈਟ ਤੇ ਐਪ ਰਾਹੀਂ ਬੁਕਿੰਗ ਕਰਨ ਵਾਲੇ ਗਾਹਕਾਂ ਦੀ ਵਿਅਕਤੀਗਤ ਤੇ ਵਿੱਤੀ ਜਾਣਕਾਰੀ ਚੋਰੀ ਹੋਈ ਹੈ। ਉਲੰਘਣ ਦਾ ਹੱਲ ਕੱਢ ਲਿਆ ਗਿਆ ਹੈ ਤੇ ਸਾਡੀ ਵੈੱਬਸਾਈਟ ਸਹੀ ਤਰੀਕੇ ਨਾਲ ਕੰਮ ਕਰ ਰਹੀ ਹੈ। ਕੰਪਨੀ ਦੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਪੁਲਸ ਤੇ ਸਬੰਧਤ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।
ਬ੍ਰਿਟਿਸ਼ ਏਅਰਵੇਜ਼ ਦੇ ਐਲੇਕਸ ਕਰੂਜ਼ ਨੇ ਇਸ ਘਟਨਾ 'ਤੇ ਖੇਦ ਵਿਅਕਤ ਕੀਤਾ ਤੇ ਗਾਹਕਾਂ ਤੋਂ ਮੁਆਫੀ ਵੀ ਮੰਗੀ। ਕਰੂਜ਼ ਨੇ ਕਿਹਾ ਕਿ ਅਸੀਂ ਇਸ ਅਪਰਾਧਿਕ ਗਤੀਵਿਧੀ ਦੇ ਕਾਰਨ ਹੋਣ ਵਾਲੇ ਨੁਕਸਾਨ ਲਈ ਖੇਦ ਪ੍ਰਗਟ ਕਰਦੇ ਹਾਂ। ਅਸੀਂ ਆਪਣੇ ਗਾਹਕਾਂ ਦੇ ਡਾਟਾ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਬ੍ਰਿਟਿਸ਼ ਏਅਰਵੇਜ਼ ਦੀ ਮੂਲ ਕੰਪਨੀ ਇੰਟਰਨੈਸ਼ਨਲ ਏਅਰਲਾਈਨਸ ਗਰੁੱਪ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
ਭਾਰਤ-ਬ੍ਰਿਟੇਨ ਸੰਬੰਧਾਂ ਦੀ ਮਜ਼ਬੂਤੀ ਲਈ ਸਿਟੀ ਆਫ ਲੰਡਨ ਕਾਰਪੋਰੇਸ਼ਨ ਨੇ ਕੀਤਾ ਵਿੱਤੀ ਮਦਦ ਦਾ ਐਲਾਨ
NEXT STORY