ਇੰਟਰਨੈਸ਼ਨਲ ਡੈਸਕ: ਟਾਈਟੈਨਿਕ ਦੇ ਮਲਬੇ ਨੂੰ ਵੇਖਣ ਲਈ ਲੋਕਾਂ ਨੂੰ ਲੈ ਜਾਣ ਵਾਲੀ ਪਣਡੁੱਬੀ ਅਟਲਾਂਟਿਕ ਮਹਾਸਾਗਰ ਵਿਚ ਲਾਪਤਾ ਹੋ ਗਈ ਹੈ। ਬੋਸਟਨ ਕੋਸਟਗਾਰਡ ਨੇ ਦੱਸਿਆ ਕਿ ਨਿਊਫ਼ਾਊਂਡਲੈਂਟ ਦੇ ਤੱਟ 'ਤੇ ਖ਼ੋਜ ਤੇ ਬਚਾਅ ਮੁਹਿੰਮ ਚੱਲ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - 'ਆਦਿਪੁਰਸ਼' ਵਿਵਾਦ 'ਤੇ ਅਨੁਰਾਗ ਠਾਕੁਰ ਦਾ ਪਹਿਲਾ ਬਿਆਨ, ਫ਼ਿਲਮ 'ਚ ਬਦਲਾਅ ਕਰਨ ਬਾਰੇ ਕਹੀ ਇਹ ਗੱਲ
ਸਕਾਈ ਨਿਊਜ਼ ਮੁਤਾਬਕ ਬ੍ਰਿਟਿਸ਼ ਅਰਬਪਤੀ ਹਾਮਿਸ਼ ਹਾਰਡਿੰਗ, ਫ੍ਰਾਂਸਿਸੀ ਸਬਮਰਸਿਬਲ ਪਾਇਲਟ ਪਾੱਲ ਹੈਨਰੀ ਨਾਰਗੋਲੇਟ ਤੇ ਓਸ਼ਨਗੇਟ ਐਕਸਪੇਡਿਸ਼ੰਸ ਦੇ ਮੁੱਖ ਕਾਰਜਕਾਰੀ ਤੇ ਸੰਸਥਾਪਕ ਸਟਾਕਟਨ ਰਸ਼, ਸਾਰਿਆਂ ਦੇ ਲਾਪਤਾ ਹੋਣ ਦੀ ਖ਼ਦਸ਼ਾ ਹੈ। ਇਹ ਸਾਫ਼ ਨਹੀਂ ਹੈ ਕਿ ਪਣਡੁੱਬੀ ਵਿਚ ਕੁੱਲ੍ਹ ਕਿੰਨੇ ਲੋਕ ਸਵਾਰ ਸਨ, ਪਰ ਪਣਡੁੱਬੀ ਵਿਚ 5 ਲੋਕਾਂ ਦੀ ਸਮਰੱਥਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਇਮਰਾਨ ਖਾਨ ਨੇ ਲਲਕਾਰਿਆ, ਮੈਨੂੰ ਜੇਲ੍ਹ ’ਚ ਸੁੱਟ ਦਿਓ ਤਾਂ ਵੀ ਸਰੰਡਰ ਨਹੀਂ ਕਰਾਂਗਾ
NEXT STORY