ਲੰਡਨ (ਬਿਊਰੋ:) ਕੋਰੋਨਾ ਦੀ ਉਤਪੱਤੀ ਨੂੰ ਲੈਕੇ ਦੁਨੀਆ ਦੇ ਨਿਸ਼ਾਨੇ 'ਤੇ ਆਏ ਚੀਨ ਦੇ ਵੁਹਾਨ ਸ਼ਹਿਰ ਬਾਰੇ ਇਕ ਹੋਰ ਦਾਅਵਾ ਕੀਤਾ ਜਾ ਰਿਹਾ ਹੈ। ਕਿਹਾ ਗਿਆ ਹੈ ਕਿ ਵੁਹਾਨ ਦੀ ਲੈਬ ਵਿਚ ਜੈਨੇਟਿਕ ਇੰਜੀਨੀਅਰਿੰਗ ਦੀ ਮਦਦ ਨਾਲ 1000 ਤੋਂ ਵੱਧ ਜਾਨਵਰਾਂ ਦੇ ਜੀਨ ਬਦਲ ਦਿੱਤੇ ਗਏ ਹਨ। ਇਹਨਾਂ ਜਾਨਵਰਾਂ ਵਿਚ ਬਾਂਦਰ ਅਤੇ ਖਰਗੋਸ਼ ਵੀ ਸ਼ਾਮਲ ਹਨ। ਵੱਖ-ਵੱਖ ਦਾਅਵਿਆਂ ਵਿਚ ਕਿਹਾ ਗਿਆ ਹੈ ਕਿ ਵੁਹਾਨ ਤੋਂ ਹੀ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਫੈਲਿਆ ਸੀ। ਚੀਨ ਵਿਚ ਲੰਬੇ ਸਮੇਂ ਤੱਕ ਰਹੇ ਬ੍ਰਿਟਿਸ਼ ਪੱਤਰਕਾਰ ਜੈਸਪਰ ਬੇਕਰ ਨੇ ਚੀਨੀ ਮੀਡੀਆ ਵਿਚ ਪ੍ਰਕਾਸ਼ਿਤ ਕਈ ਲੇਖਾਂ ਦੇ ਹਵਾਲੇ ਨਾਲ ਇਸ ਸੰਬੰਧੀ ਇਕ ਰਿਪੋਰਟ ਜਾਰੀ ਕੀਤੀ ਹੈ।
ਇਹ ਰਿਪੋਰਟ ਸਥਾਨਕ ਅਖ਼ਬਾਰਾਂ ਵਿਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਚੀਨ ਦੀ ਪ੍ਰਯੋਗਸ਼ਾਲਾ ਵਿਚ ਜਾਨਵਰਾਂ ਨੂੰ ਵਾਇਰਸ ਦੇ ਟੀਕੇ ਲਗਾਏ ਗਏ ਤਾਂ ਜੋ ਉਹਨਾਂ ਦੇ ਜੀਨ ਬਦਲ ਜਾਣ। ਵਿਗਿਆਨੀਆਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਟੀਕੇ ਵਿਚ ਵਰਤੀ ਗਈ ਸਮੱਗਰੀ ਕਾਰਨ ਕੋਰੋਨਾ ਵਾਇਰਸ ਦੀ ਉਤਪੱਤੀ ਹੋਈ। ਦੱਸਿਆ ਗਿਆ ਹੈ ਕਿ ਚੀਨ ਆਪਣੀਆਂ ਪ੍ਰਯੋਗਸ਼ਾਲਾਵਾਂ ਵਿਚ ਅਜਿਹੇ ਪ੍ਰਯੋਗ ਵੀ ਕਰਾ ਰਿਹਾ ਹੈ ਜੋ ਹੋਰ ਦੇਸ਼ਾਂ ਵਿਚ ਪਾਬੰਦੀਸ਼ੁਦਾ ਹਨ। ਇੱਥੋਂ ਤੱਕ ਕਿ ਉਹ ਇਨਸਾਨਾਂ 'ਤੇ ਵੀ ਪ੍ਰਯੋਗ ਕਰ ਰਹੇ ਹਨ। ਜਦਕਿ ਕਈ ਦੇਸ਼ਾਂ ਵਿਚ ਅਜਿਹੇ ਪ੍ਰਯੋਗ ਅਨੈਤਿਕ ਮੰਨੇ ਜਾਂਦੇ ਹਨ।
ਜਾਨਵਰਾਂ 'ਤੇ ਕੀਤੇ ਜਾ ਰਹੇ ਪ੍ਰਯੋਗ
ਚੀਨ ਇਹ ਦਰਸਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਵੁਹਾਨ ਜਾਂ ਹੋਰ ਥਾਵਾਂ ਵਿਚ ਪ੍ਰਯੋਗਸ਼ਾਲਾਵਾਂ ਜੈਵ ਸੁਰੱਖਿਆ 'ਤੇ ਸ਼ੋਧ ਲਈ ਬਣਾਈਆਂ ਗਈਆਂ ਹਨ ਪਰ ਇੱਥੇ ਜਿਉਂਦੇ ਜਾਨਵਰਾਂ 'ਤੇ ਪ੍ਰਯੋਗ ਕੀਤੇ ਜਾ ਰਹੇ ਹਨ। ਇਸ ਵਿਚ ਉਹਨਾਂ ਦੀ ਸੁਰੱਖਿਆ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਹੈ। ਇੱਥੇ ਦੇਖਿਆ ਗਿਆ ਹੈ ਕਿ ਟੈਸਟ ਟਿਊਬ ਵਿਚ ਰੱਖੇ ਗਏ ਰੋਗਜਨਕ ਜੀਵਾਂ ਨੂੰ ਦੇਖ ਕੇ ਬਾਂਦਰ ਭੱਜਣ, ਕੱਟਣ ਅਤੇ ਵਲੂੰਧਰਨ ਲੱਗਦੇ ਹਨ।
ਪੜ੍ਹੋ ਇਹ ਅਹਿਮ ਖਬਰ- ਖੁਲਾਸਾ : ਵੁਹਾਨ ਲੈਬ ਨੂੰ ਇਕ ਅਮਰੀਕੀ ਸੰਸਥਾ ਨੇ ਦਿੱਤੇ ਸਨ 3 ਅਰਬ ਰੁਪਏ
ਲੈਬ ਵਿਚ ਰੱਖੇ ਬੀਮਾਰ ਜਾਨਵਰ
ਚੀਨੀ ਵਿਦਵਾਨਾਂ ਨੇ ਵੁਹਾਨ ਲੈਬ ਦੇ ਬਾਰੇ ਕਈ ਲੇਖ ਲਿਖੇ ਹਨ। ਇਹਨਾਂ ਵਿਚੋਂ ਇਕ ਦਾ ਸਿਰਲੇਖ 'ਕੋਰੋਨਾ ਦੀ ਸੰਭਾਵਿਤ ਉਤਪੱਤੀ' ਹੈ। ਇਸ ਵਿਚ ਕਿਹਾ ਗਿਆ ਹੈ ਕਿ ਵੁਹਾਨ ਸੈਂਟਰ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਨੇ ਆਪਣੀ ਲੈਬ ਵਿਚ ਬੀਮਾਰ ਜਾਨਵਰ ਰੱਖੇ ਹਨ। ਇਹਨਾਂ ਵਿਚ ਕਰੀਬ 605 ਚਮਗਾਦੜ ਹਨ। ਇਹ ਚਮਗਾਦੜ ਖੋਜੀਆਂ 'ਤੇ ਹਮਲਾ ਵੀ ਕਰਦੇ ਹਨ। ਕੁਝ ਚੀਨੀ ਮਾਹਰਾਂ ਦਾ ਕਹਿਣਾ ਹੈ ਕਿ ਵੁਹਾਨ ਦੀ ਵਾਇਰੋਲੌਜੀਸਟ ਸ਼ੀ ਝੇਂਗਲੀ ਨੇ ਦੂਰ-ਦੁਰਾਡੇ ਦੀਆਂ ਗੁਫਾਫਾਂ ਦਾ ਦੌਰਾ ਕੀਤਾ ਸੀ। ਉਹ ਇੱਥੇ ਚਮਗਾਦੜਾਂ 'ਤੇ ਖੋਜ ਕਰ ਰਹੀ ਸੀ। ਚੀਨ ਵਿਚ ਝੇਂਗਲੀ 'ਬੈਟ ਵੁਮਨ' ਨਾਮ ਨਾਲ ਜਾਣੀ ਜਾਂਦੀ ਹੈ। ਸੰਭਵ ਹੈ ਕਿ ਝੇਂਗਲੀ ਨੇ ਹੀ ਲੈਬ ਵਿਚ ਕੋਰੋਨਾ ਵਾਇਰਸ ਬਣਾਇਆ ਹੋਵੇ। ਝੇਂਗਲੀ ਨੇ ਕਈ ਚੂਹਿਆਂ ਨੂੰ ਵਾਇਰਸ ਦਾ ਟੀਕਾ ਲਗਾਇਆ।
ਚੀਨੀ ਸੈਨਾ ਕਰ ਰਹੀ ਨਿਗਰਾਨੀ
ਰਿਪੋਰਟ ਮੁਤਾਬਕ ਚੀਨ ਦੀਆਂ ਜ਼ਿਆਦਾਤਰ ਖਤਰਨਾਕ ਲੈਬ ਦੀ ਨਿਗਰਾਨੀ ਪੀਪਲਜ਼ ਲਿਬਰੇਸ਼ਨ ਆਰਮੀ ਕਰ ਰਹੀ ਹੈ। ਸੈਨਾ ਦੋ ਗੱਲਾਂ 'ਤੇ ਨਿਗਰਾਨੀ ਰੱਖ ਰਹੀ ਹੈ। ਪਹਿਲੀ - ਜੀਨ ਵਿਚ ਅਜਿਹੀ ਤਬਦੀਲੀ, ਜਿਸ ਨਾਲ ਬਿਹਤਰ ਸੈਨਿਕ ਤਿਆਰ ਹੋਣ ਅਤੇ ਦੂਜੇ ਅਜਿਹੇ ਸੂਖਮ ਜੀਵਾਂ ਦੀ ਖੋਜ ਜਿਹਨਾਂ ਦਾ ਜੀਨ ਨਵੇਂ ਜੈਵਿਕ ਹਥਿਆਰ ਬਣਾਉਣ ਲਈ ਬਦਲਿਆ ਜਾ ਸਕੇ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਕੈਨੇਡੀਅਨ ਕਾਰਪੋਰੇਟਸ ਨੇ ਭਾਰਤ ਨੂੰ ਭੇਜੀ 354 ਕਰੋੜ ਰੁਪਏ ਦੀ ਮਦਦ
ਚੀਨੀ ਸਾਜਿਸ਼ ਦੇ 3 ਵੱਡੇ ਸਬੂਤ
- ਬ੍ਰਿਟਿਸ਼ ਪੱਤਰਕਾਰ ਦੀ ਰਿਪੋਰਟ ਮੁਤਾਬਕ, ਜੀਨ ਵਿਚ ਤਬਦੀਲੀ ਲਈ ਜਾਨਵਰਾਂ ਨੂੰ ਲਗਾਏ ਗਏ ਟੀਕਿਆਂ ਵਿਚ ਵਰਤੀ ਗਈ ਸਮਗੱਰੀ ਕਾਰਨ ਹੀ ਕੋਰੋਨਾ ਵਾਇਰਸ ਦੀ ਉਤਪੱਤੀ ਹੋਈ।
- ਚੀਨੀ ਮਾਹਰਾਂ ਮੁਤਾਬਕ ਵੁਹਾਨ ਦੀ ਵਾਇਰੋਲੌਜੀਸਟ ਸ਼ੀ ਝੇਂਗਲੀ 'ਬੈਟ ਵੁਮੈਨ' ਨਾਮ ਨਾਲ ਜਾਣੀ ਜਾਂਦੀ ਹੈ। ਸੰਭਵ ਹੈ ਕਿ ਝੇਂਗਲੀ ਨੇ ਹੀ ਲੈਬ ਵਿਚ ਕੋਰੋਨਾ ਵਾਇਰਸ ਬਣਾਇਆ ਹੋਵੇ।
- ਰਿਪੋਰਟ ਵਿਚ ਕੀਤੇ ਦਾਅਵੇ ਮੁਤਾਬਕ ਚੀਨ ਦੀਆਂ ਜ਼ਿਆਦਾਤਰ ਖਤਰਨਾਕ ਲੈਬ ਦੀ ਨਿਗਰਾਨੀ ਪੀਪਲਜ਼ ਲਿਬਰੇਸ਼ਨ ਆਰਮੀ ਕਰ ਰਹੀ ਹੈ। ਲੈਬ ਵਿਚ ਬਿਹਤਰ ਸੈਨਿਕ ਅਤੇ ਜੈਵਿਕ ਹਥਿਆਰਾਂ 'ਤੇ ਪ੍ਰਯੋਗ ਹੋ ਰਹੇ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਫਲੋਰਿਡਾ ’ਚ ਗ੍ਰੈਜੂਏਸ਼ਨ ਪਾਰਟੀ ਦੌਰਾਨ ਹੋਈ ਅੰਨ੍ਹੇਵਾਹ ਗੋਲੀਬਾਰੀ, 3 ਲੋਕਾਂ ਦੀ ਮੌਤ
NEXT STORY