ਮਿਆਮੀ/ਅਮਰੀਕਾ (ਭਾਸ਼ਾ) : ਅਮਰੀਕਾ ਵਿਚ ਫਲੋਰਿਡਾ ਵਿਚ ਗ੍ਰੈਜੂਏਸ਼ਨ ਪਾਰਟੀ ਵਿਚ ਹੋਈ ਗੋਲੀਬਾਰੀ ਵਿਚ 3 ਲੋਕਾਂ ਦੀ ਮੌਤ ਹੋ ਗਈ ਅਤੇ ਘੱਟ ਤੋਂ ਘੱਟ 6 ਹੋਰ ਜ਼ਖ਼ਮੀ ਹੋ ਗਏ। ਇਹ ਮਿਆਮੀ ਵਿਚ ਇਸ ਤਰ੍ਹਾਂ ਗੋਲੀਬਾਰੀ ਦਾ ਨਵਾਂ ਮਾਮਲਾ ਹੈ। ਮਿਆਮੀ-ਡੇਡ ਪੁਲਸ ਨਿਰਦੇਸ਼ਕ ਫ੍ਰੇਡੀ ਰਾਮਿਰੇਜ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕਾਂ ਵਿਚ ਇਕ ਸੂਬਾ ਸੁਧਾਰ ਅਧਿਕਾਰੀ ਸੀ। ਉਨ੍ਹਾਂ ਕਿਹਾ ਕਿ ਇਕ ਮਾਲ ਦੇ ਲੌਂਜ ਵਿਚ ਪਾਰਟੀ ਖ਼ਤਮ ਹੋਣ ਹੀ ਵਾਲੀ ਸੀ ਕਿ ਕੁੱਝ ਗੱਡੀਆਂ ਆਈਆਂ ਅਤੇ ਭੀੜ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਪਛਾਣ ਨੂੰ ਐਤਵਾਰ ਨੂੰ ਤੁਰੰਤ ਜਾਰੀ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ: ਟਰੰਪ ਨੇ ਰਾਸ਼ਟਰਪਤੀ ਚੋਣ ਲੜਨ ਦੇ ਦਿੱਤੇ ਸੰਕੇਤ, ਕਿਹਾ–2024 ’ਚ ਰਿਪਬਲਿਕਨ ਪਾਰਟੀ ਮੁੜ ਸੱਤਾ ’ਚ ਹੋਵੇਗੀ
ਗੋਲੀਬਾਰੀ ਦੀ ਘਟਨਾ ਉਪ ਨਗਰ ਕੇਂਡਰ ਵਿਚ ਦੇਰ ਰਾਤ 2 ਵਜੇ ਵਾਪਰੀ। ਪੁਲਸ ਦਾ ਮੰਨਣਾ ਹੈ ਕਿ 2 ਮ੍ਰਿਤਕ ਉਸ ਇਕ ਕਾਰ ਵਿਚ ਸਨ, ਜਿਸ ਵਿਚ ਗੋਲੀਬਾਰੀ ਕਰਨ ਵਾਲੇ ਲੋਕ ਸਵਾਰ ਹੋ ਕੇ ਆਏ ਸਨ। ਕਾਰ ਦੀ ਨੇੜਲੀ ਕੰਧ ਨਾਲ ਟੱਕਰ ਹੋ ਗਈ। ਅਧਿਕਾਰੀਆਂ ਨੂੰ ਕਾਰ ਵਿਚੋਂ ਇਕ ਬੰਦੂਕ ਮਿਲੀ ਹੈ ਪਰ ਗੋਲੀਬਾਰੀ ਨਾਲ ਇਸ ਦਾ ਅਸਲ ਸਬੰਧ ਅਜੇ ਸਾਫ਼ ਨਹੀਂ ਹੈ। ਮਿਆਮੀ ਵਿਚ ਹਾਲ ਫਿਲਹਾਲ ਵਿਚ ਗੋਲੀਬਾਰੀ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ।
ਇਹ ਵੀ ਪੜ੍ਹੋ: ਪਾਕਿਸਤਾਨ ’ਚ 2 ਟਰੇਨਾਂ ਵਿਚਾਲੇ ਹੋਈ ਟੱਕਰ, ਘੱਟ ਤੋਂ ਘੱਟ 30 ਲੋਕਾਂ ਦੀ ਮੌਤ, ਦਰਜਨਾਂ ਜ਼ਖ਼ਮੀ
ਇੰਗਲੈਂਡ ਦੇ ਇਸ ਪੰਜਾਬੀ ਡਰਾਈਵਰ ਨੇ ਕੋਰੋਨਾ ਨਾਲ ਇਉਂ ਕੀਤੇ ਸਵਾਲ ਜਵਾਬ
NEXT STORY