ਲੰਡਨ-ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਰੋਨਾ ਵਾਇਰਸ ਲਾਕਡਾਊਨ ਦੌਰਾਨ ਹੋਈਆਂ ਸਰਕਾਰੀ ਪਾਰਟੀਆਂ 'ਤੇ ਇਕ ਜਾਂਚ ਰਿਪੋਰਟ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ 'ਹਰ ਚੀਜ਼ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਨ'। ਬੁੱਧਵਾਰ ਨੂੰ ਪ੍ਰਕਾਸ਼ਿਤ ਰਿਪੋਰਟ 'ਚ ਹਾਲਾਂਕਿ ਕਿਹਾ ਗਿਆ ਹੈ ਕਿ ਨਿਯਮ ਤੋੜਨ ਦਾ ਦੋਸ਼ ਸਰਕਾਰ ਦੀ ਚੋਟੀ ਦੀ ਲੀਡਰਸ਼ਿਪ 'ਤੇ ਹੈ। ਜਾਨਸਨ ਨੇ ਫਿਰ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੇ ਜਾਣਬੁਝ ਕੇ ਕੋਈ ਨਿਯਮ ਨਹੀਂ ਤੋੜਿਆ। ਉਨ੍ਹਾਂ ਨੇ ਵਿਰੋਧੀਆਂ ਦੇ ਅਸਤੀਫ਼ੇ ਦੀ ਮੰਗ ਨੂੰ ਨਜ਼ਰਅੰਦਾਜ਼ ਕਰ ਦਿੱਤਾ।
ਇਹ ਵੀ ਪੜ੍ਹੋ :-ਸੰਯੁਕਤ ਅਰਬ ਅਮੀਰਾਤ 'ਚ ਮੰਕੀਪੌਕਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ 'ਸਲੀਕੇਦਾਰ' ਸਨ ਅਤੇ ਉਨ੍ਹਾਂ ਨੇ 'ਇਕ ਸਬਕ ਸਿੱਖਿਆ' ਸੀ ਪਰ ਹੁਣ ਇਹ 'ਅੱਗੇ ਵਧਣ' ਅਤੇ ਸਰਕਾਰ ਦੀਆਂ ਤਰਜੀਹਾਂ 'ਤੇ ਧਿਆਨ ਕੇਂਦਰਿਤ ਕਰਨ ਦਾ ਸਮਾਂ ਹੈ। ਸੀਨੀਅਰ ਜਨਤਕ ਸੇਵਕ ਸੂ ਗ੍ਰੇ ਦੀ ਕਾਫ਼ੀ ਸਮੇਂ ਤੋਂ ਉਡੀਕੀ ਜਾ ਰਹੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਸੀਨੀਅਰ ਲੀਡਰਸ਼ਿਪ ਟੀਮ ਨੂੰ ਇਕ ਅਜਿਹੀ ਸੱਭਿਆਚਾਰ ਲਈ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਜਿਸ ਨੇ ਨਿਯਮਾਂ ਦੀ ਉਲੰਘਣਾ ਦੀ ਇਜਾਜ਼ਤ ਦਿੱਤੀ ਹੋਵੇ।
ਇਹ ਵੀ ਪੜ੍ਹੋ :- ਮਹਿੰਗਾਈ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਹੁਣ ਖੰਡ ਦੀ ਬਰਾਮਦ 'ਤੇ ਲਾਈ ਪਾਬੰਦੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਯੂਕੇ : ਮਹਿੰਦਰ ਕੇ ਮਿੱਢਾ ਅਨੁਸੂਚਿਤ ਜਾਤੀ ਦੀ ਪਹਿਲੀ ਮਹਿਲਾ 'ਮੇਅਰ' ਬਣੀ
NEXT STORY