ਲੰਡਨ (ਏ. ਐੱਨ. ਆਈ.)- ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਮੰਗਲਵਾਰ ਰਾਤ ਸੰਸਦ ’ਚ ਘੱਟਗਿਣਤੀ ’ਚ ਆਉਣ ਤੋਂ ਬਚ ਗਏ, ਕਿਉਂਕਿ ਉਨ੍ਹਾਂ ਦੀ ਪਾਰਟੀ ਦੇ ਕਿਸੇ ਵੀ ਮੈਂਬਰ ਨੇ ਸਰਕਾਰ ਦੇ ਰਵਾਂਡਾ ਸੁਰੱਖਿਆ ਬਿੱਲ ਖ਼ਿਲਾਫ਼ ਵੋਟ ਨਹੀਂ ਪਾਈ ਅਤੇ ਇਹ ਬਿੱਲ ਪਾਸ ਹੋ ਗਿਆ। ਹਾਊਸ ਆਫ ਕਾਮਨਜ਼ ’ਚ ਵੋਟਿੰਗ ਦੌਰਾਨ ਇਹ ਬਿੱਲ 313 ’ਚੋਂ 269 ਮਤਲਬ 44 ਫੀਸਦੀ ਵੋਟਾਂ ਪੈਣ ਕਾਰਨ ਬਹੁਮਤ ਨਾਲ ਪਾਸ ਹੋ ਗਿਆ। ਲਗਭਗ 38 ਕੰਜ਼ਰਵੇਟਿਵ ਸੰਸਦ ਮੈਂਬਰਾਂ ਨੇ ਵੋਟਿੰਗ ’ਚ ਹਿੱਸਾ ਨਹੀਂ ਲਿਆ, ਜਿਨ੍ਹਾਂ ’ਚ ਬਰਖਾਸਤ ਗ੍ਰਹਿ ਸਕੱਤਰ ਸੁਏਲਾ ਬ੍ਰੇਵਰਮੈਨ ਅਤੇ ਅਸਤੀਫਾ ਦੇਣ ਵਾਲੇ ਇਮੀਗ੍ਰੇਸ਼ਨ ਮੰਤਰੀ ਰਾਬਰਟ ਜੈਨਰਿਕ ਵੀ ਸ਼ਾਮਲ ਹਨ।
ਇਸ ਤੋਂ ਪਹਿਲਾਂ ਸੁਨਕ ਨੇ ਆਪਣੀ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਆਪਣੇ ਪੱਖ ’ਚ ਕਰਨ ਲਈ 10 ਡਾਊਨਿੰਗ ਸਟ੍ਰੀਟ ’ਚ ਇਕ ਮੁਹਿੰਮ ਸ਼ੁਰੂ ਕੀਤੀ, ਜਿਨ੍ਹਾਂ ਨੇ ਬਿੱਲ ਦੇ ਖ਼ਿਲਾਫ਼ ਬਗਾਵਤ ਕਰਨ ਦੀ ਧਮਕੀ ਦਿੱਤੀ ਸੀ। ਬਿੱਲ ’ਤੇ ਸ਼ੁਰੂਆਤੀ ਰਾਊਂਡ ’ਚ ਵੋਟਿੰਗ ਤੋਂ ਪਹਿਲਾਂ ਸੁਨਕ ਨੇ ਪਾਰਟੀ ਦੇ ਧੁਰ ਵਿਰੋਧੀ ਦੱਖਣਪੰਥੀ ਟੋਰੀ ਬਾਗੀਆਂ ਲਈ ਨਾਸ਼ਤੇ ਦੀ ਮੇਜ਼ਬਾਨੀ ਕੀਤੀ, ਜੋ ਬਿੱਲ ਦਾ ਵਿਰੋਧ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਬਿੱਲ ਕਾਨੂੰਨੀ ਚੁਣੌਤੀਆਂ ਤੋਂ ਬਚਣ ਲਈ ਢੁੱਕਵਾਂ ਨਹੀਂ ਹੈ। ਬਿੱਲ ਪਾਸ ਹੋਣ 'ਤੇ ਸੁਨਕ ਨੇ ਕਿਹਾ ਕਿ ਬ੍ਰਿਟੇਨ ਦੇ ਲੋਕਾਂ ਨੂੰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਦੇਸ਼ ਵਿਚ ਕੌਣ ਆਵੇਗਾ, ਨਾ ਕਿ ਕ੍ਰਿਮੀਨਲ ਗੈਂਗ ਅਤੇ ਵਿਦੇਸ਼ੀ ਕੋਰਟ ਇਹ ਫ਼ੈਸਲਾ ਲਵੇਗੀ। ਹੁਣ ਅਸੀਂ ਲੋਕਾਂ ਨੂੰ ਰਵਾਂ਼ਡਾ ਭੇਜ ਸਕਾਂਗੇ। ਇੱਥੇ ਦੱਸ ਦਈਏ ਕਿ ਪਿਛਲੇ ਸਾਲ ਅਕਤੂਬਰ ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸੁਨਕ ਨੇ "ਕਿਸ਼ਤੀਆਂ ਰੋਕਣ" ਨੂੰ ਆਪਣੀਆਂ ਪ੍ਰਮੁੱਖ ਪੰਜ ਤਰਜੀਹਾਂ ਵਿੱਚੋਂ ਇੱਕ ਬਣਾਇਆ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਤੋਂ ਅਮਰੀਕਾ 'ਚ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦੀ ਗਿਣਤੀ 'ਚ ਹੋਇਆ ਰਿਕਾਰਡ ਵਾਧਾ
ਜਾਣੋ ਬ੍ਰਿਟੇਨ ਦੀ ਰਵਾਂਡਾ ਯੋਜਨਾ ਬਾਰੇ
ਰਵਾਂਡਾ ਯੋਜਨਾ, ਜਿਸ 'ਤੇ ਅਪ੍ਰੈਲ 2022 ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੱਲੋਂ ਸਹਿਮਤ ਦਿੱਤੀ ਗਈ ਸੀ, ਦੇ ਤਹਿਤ ਪ੍ਰਵਾਸੀਆਂ ਨੂੰ ਛੋਟੀਆਂ ਕਿਸ਼ਤੀਆਂ ਰਾਹੀਂ ਚੈਨਲ ਦੇ ਪਾਰ ਲਗਭਗ 20 ਮੀਲ (32 ਕਿਲੋਮੀਟਰ) ਦੀ ਖਤਰਨਾਕ ਯਾਤਰਾ ਕਰਨ ਤੋਂ ਰੋਕਣ ਲਈ ਤਿਆਰ ਕੀਤਾ ਗਿਆ ਹੈ। ਯੋਜਨਾ ਦੇ ਤਹਿਤ ਪਿਛਲੇ ਸਾਲ ਜਨਵਰੀ 1 ਤੋਂ ਬਾਅਦ ਗੈਰ-ਕਾਨੂੰਨੀ ਢੰਗ ਨਾਲ ਬ੍ਰਿਟੇਨ ਪਹੁੰਚਣ ਵਾਲੇ ਕਿਸੇ ਵੀ ਵਿਅਕਤੀ ਨੂੰ 4,000 ਮੀਲ (6,400 ਕਿਲੋਮੀਟਰ) ਦੂਰ ਰਵਾਂਡਾ ਭੇਜਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਰਦੀਆਂ 'ਚ ਇਹ ਦੇਸੀ ਨੁਸਖ਼ਾ ਜ਼ਰੂਰ ਅਜ਼ਮਾਓ-ਮਰਦਾਨਾ ਤਾਕਤ 4 ਗੁਣਾ ਵਧਾਓ
NEXT STORY