ਬ੍ਰਿਟੇਨ - ਚੈਂਪੀਅਨ ਪਾਵਰਲਿਫਟਰ 26 ਸਾਲਾ ਕਰਨਜੀਤ ਕੌਰ ਬੈਂਸ ਨੇ ਇੱਕ ਮਿੰਟ (ਮਹਿਲਾ) ਵਿੱਚ ਆਪਣੇ ਸਰੀਰ ਦੇ ਭਾਰ ਤੋਂ ਵੱਧ ਸਕੁਐਟ ਲਿਫਟਾਂ ਚੁੱਕਣ ਦਾ ਰਿਕਾਰਡ ਬਣਾਇਆ ਹੈ। ਗਿਨੀਜ਼ ਵਰਲਡ ਰਿਕਾਰਡ ਦੇ ਅਨੁਸਾਰ ਕਰਨਜੀਤ ਨੇ ਇੱਕ ਮਿੰਟ ਵਿੱਚ ਆਪਣੇ ਪੂਰੇ ਭਾਰ ਦੇ 42 ਸਕੁਐਟ ਲਿਫਟ ਕੀਤੇ। ਐਥਲੀਟਾਂ ਦੇ ਪਰਿਵਾਰ ਤੋਂ ਆਉਣ ਵਾਲੀ ਕਰਨਜੀਤ ਨੇ 17 ਸਾਲ ਦੀ ਉਮਰ ਵਿੱਚ ਹੀ ਪਾਵਰਲਿਫਟਿੰਗ ਸ਼ੁਰੂ ਕੀਤੀ ਸੀ। ਕਰਨਜੀਤ ਦਾ ਕਹਿਣਾ ਹੈ ਕਿ ਰਿਕਾਰਡ ਤੋੜਨਾ ਅਵਿਸ਼ਵਾਸਯੋਗ ਲੱਗਦਾ ਹੈ। ਮੈਨੂੰ ਉਮੀਦ ਹੈ ਕਿ ਅਗਲੀ ਪੀੜ੍ਹੀ ਇਹ ਜਾਣਨ ਲਈ ਪ੍ਰੇਰਿਤ ਹੋਵੇਗੀ ਕਿ ਜੇਕਰ ਆਪਣਾ ਦਿਮਾਗ਼ ਲਗਾਇਆ ਜਾਵੇ ਤਾਂ ਉਨ੍ਹਾਂ ਦੇ ਸੁਫ਼ਨੇ ਸੱਚਮੁੱਚ ਸਾਕਾਰ ਹੋ ਸਕਦੇ ਹਨ ਅਤੇ ਉਹ ਕੁੱਝ ਵੀ ਹਾਸਲ ਕਰ ਸਕਦੇ ਹਨ।
ਇਹ ਵੀ ਪੜ੍ਹੋ: ਰੂਸੀ ਹਮਲੇ ਨੂੰ ਰੋਕਣ ਲਈ ਮਸਕ ਦੀ ਪੇਸ਼ਕਸ਼ ਤੋਂ ਜੇਲੇਂਸਕੀ ਨਾਰਾਜ਼, ਦੋਵਾਂ ਵਿਚਾਲੇ ਛਿੜੀ 'ਟਵਿੱਟਰ ਵਾਰ'
ਗਿਨੀਜ਼ ਵਰਲਡ ਰਿਕਾਰਡਸ ਦੀ ਰਿਪੋਰਟ ਮੁਤਾਬਕ ਉਹ ਇੱਕ ਪੁਰਸ਼-ਪ੍ਰਧਾਨ ਖੇਡ ਵਿੱਚ ਇੱਕ ਸਫ਼ਲ ਔਰਤ ਹੈ, ਪਰ ਉਹ ਪਾਵਰਲਿਫਟਿੰਗ ਵਿੱਚ ਗ੍ਰੇਟ ਬ੍ਰਿਟੇਨ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਬ੍ਰਿਟਿਸ਼ ਸਿੱਖ ਔਰਤ ਵੀ ਹੈ। ਸਟਰੈਂਥ ਸਪੋਰਟਸ ਵਿੱਚ ਆਪਣਾ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ, ਕਰਨਜੀਤ ਨੇ ਲਗਭਗ 10 ਸਾਲਾਂ ਤੱਕ ਐਥਲੈਟਿਕਸ ਵਿੱਚ ਹਿੱਸਾ ਲਿਆ ਅਤੇ ਵਾਰਵਿਕਸ਼ਾਇਰ ਵਿੱਚ ਬਹੁਤ ਸਾਰੇ ਮੁਕਾਬਲੇ ਜਿੱਤੇ। ਉਸਨੇ ਆਪਣੇ ਸਕੂਲ ਵਿੱਚ ਸਭ ਤੋਂ ਤੇਜ਼ ਕੁੜੀ ਵਜੋਂ ਵੀ ਨਾਮਣਾ ਖੱਟਿਆ। ਕਰਨਜੀਤ ਦਾ ਪਰਿਵਾਰ ਉਸ ਦੇ ਸਫ਼ਰ ਦਾ ਬਹੁਤ ਵੱਡਾ ਹਿੱਸਾ ਹੈ, ਜੋ ਉਸ ਦਾ ਪਿਆਰ ਨਾਲ ਸਮਰਥਨ ਕਰਦਾ ਹੈ। ਕਰਨਜੀਤ ਦੇ ਪਿਤਾ ਜੋ ਸਾਬਕਾ ਪਾਵਰਲਿਫਟਰ ਅਤੇ ਬਾਡੀ ਬਿਲਡਰ ਹਨ, ਉਸ ਦੇ ਕੋਚ ਬਣੇ। ਜਦੋਂ ਕਰਨਜੀਤ ਨੇ ਪਾਵਰਲਿਫਟਿੰਗ ਵਿੱਚ ਆਪਣਾ ਹੱਥ ਅਜ਼ਮਾਇਆ ਤਾਂ ਜੇਤੂ ਪਿਤਾ-ਧੀ ਦੀ ਸਾਂਝੇਦਾਰੀ ਜਾਰੀ ਰਹੀ।
ਇਹ ਵੀ ਪੜ੍ਹੋ: ਅਮਰੀਕਾ 'ਚ ਅਗਵਾ ਕੀਤੇ ਗਏ ਪੰਜਾਬੀ ਪਰਿਵਾਰ ਦਾ ਨਹੀਂ ਮਿਲਿਆ ਕੋਈ ਸੁਰਾਗ, ਹੁਸ਼ਿਆਰਪੁਰ 'ਚ ਸਦਮੇ 'ਚ ਪਰਿਵਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
Nobel Prize 2022: ਰਸਾਇਣ ਦੇ ਖੇਤਰ 'ਚ ਕੈਰੋਲਿਨ, ਮੋਰਟਨ ਅਤੇ ਬੈਰੀ ਨੂੰ ਮਿਲਿਆ ਸਨਮਾਨ
NEXT STORY