ਲੰਡਨ (ਭਾਸ਼ਾ)- ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਨੀਤੀ ਪ੍ਰਮੁੱਖ ਮੁਨੀਰਾ ਮਿਰਜ਼ਾ ਨੇ ਵੀਰਵਾਰ ਨੂੰ ਅਸਤੀਫ਼ਾ ਦੇ ਦਿੱਤਾ ਹੈ। ਜਾਨਸਨ ਨੇ ਦਾਅਵਾ ਕੀਤਾ ਸੀ ਕਿ ਲੇਬਰ ਨੇਤਾ ਸਰ ਕੇਰ ਸਟਾਰਮਰ ਸਰਕਾਰੀ ਵਕੀਲ ਰਹਿਣ ਦੌਰਾਨ ਸਿਲਸਿਲੇਵਾਰ ਯੌਨ ਅਪਰਾਧ ਕਰਨ ਵਾਲੇ ਜਿੰਮੀ ਸੈਵਿਲੇ ’ਤੇ ਮੁਕੱਦਮਾ ਚਲਾਉਣ ਵਿਚ ਅਸਫ਼ਲ ਰਹੇ ਸਨ।
ਜਾਨਸਨ ਨੇ ਸੋਮਵਾਰ ਨੂੰ ਇਹ ਦੋਸ਼ ਲਾਏ, ਜਿਸ ਤੋਂ ਬਾਅਦ ਉਨ੍ਹਾਂ ਦੀ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਸਮੇਤ ਹੋਰ ਸੰਸਦ ਮੈਂਬਰ ਵੀ ਨਾਰਾਜ਼ ਹੋ ਗਏ। ਜਾਨਸਨ ਵੱਲੋਂ ਆਪਣੀ ਟਿੱਪਣੀ ਲਈ ਮੁਆਫੀ ਮੰਗਣ ਤੋਂ ਇਨਕਾਰ ਕਰਨ ਤੋਂ ਬਾਅਦ ਮਿਰਜ਼ਾ ਨੇ ਅਸਤੀਫ਼ਾ ਦੇ ਦਿੱਤਾ।
ਪ੍ਰਧਾਨ ਮੰਤਰੀ ਨੂੰ ਦਿੱਤੇ ਆਪਣੇ ਅਸਤੀਫ਼ੇ ਦੇ ਪੱਤਰ ਵਿਚ, ਮਿਰਜ਼ਾ ਨੇ ਲਿਖਿਆ: ‘ਮੇਰਾ ਮੰਨਣਾ ਹੈ ਕਿ ਤੁਹਾਡਾ ਇਹ ਕਹਿਣਾ ਗਲਤ ਹੈ ਕਿ ਜਿੰਮੀ ਸੈਵਿਲੇ ਨੂੰ ਨਿਆਂ ਤੋਂ ਬਚਣ ਲਈ ਇਜਾਜ਼ਤ ਦੇਣ ਲਈ ਸਟਾਰਮਰ ਨਿੱਜੀ ਤੌਰ ’ਤੇ ਜ਼ਿੰਮੇਵਾਰ ਹੈ।’
ਕੈਨੇਡਾ 'ਚ ਪ੍ਰਦਰਸ਼ਨਾਂ ਨੂੰ ਖ਼ਤਮ ਕਰਾਉਣ ਲਈ ਫ਼ੌਜੀ ਕਾਰਵਾਈ 'ਤੇ ਵਿਚਾਰ ਨਹੀਂ : PM ਟਰੂਡੋ
NEXT STORY