ਲੰਡਨ (ਏਜੰਸੀ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਮਰੀਕਾ ਦੇ ਨਿਊ ਓਰਲੀਨਜ਼ ਵਿਚ ਹੋਏ ‘ਭਿਆਨਕ’ ਹਮਲੇ ਦੀ ਨਿੰਦਾ ਕੀਤੀ ਹੈ, ਜਿਸ ਵਿਚ 15 ਲੋਕ ਮਾਰੇ ਗਏ ਅਤੇ ਘੱਟੋ-ਘੱਟ 35 ਹੋਰ ਜ਼ਖਮੀ ਹੋ ਗਏ ਹਨ। ਸਟਾਰਮਰ ਨੇ ਬੁੱਧਵਾਰ ਰਾਤ ਨੂੰ ਸੋਸ਼ਲ ਮੀਡੀਆ 'ਤੇ ਅਮਰੀਕੀ ਲੋਕਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ। ਉਨ੍ਹਾਂ ਨੇ ਨਿਊ ਓਰਲੀਨਜ਼ ਦੇ ਬੋਰਬਨ ਸਟਰੀਟ ਖੇਤਰ ਵਿੱਚ ਹੋਏ ਹਮਲੇ ਦਾ ਜ਼ਿਕਰ ਕੀਤਾ, ਜਿੱਥੇ ਇਸਲਾਮਿਕ ਸਟੇਟ (ਆਈ.ਐੱਸ.ਆਈ.ਐੱਸ.) ਅੱਤਵਾਦੀ ਸੰਗਠਨ ਨਾਲ ਸ਼ੱਕੀ ਸਬੰਧ ਰੱਖਣ ਵਾਲੇ ਇੱਕ ਸਾਬਕਾ ਅਮਰੀਕੀ ਫੌਜੀ ਨੇ ਭੀੜ 'ਤੇ ਤੇਜ਼ ਰਫਤਾਰ ਨਾਲ ਵਾਹਨ ਚੜ੍ਹਾ ਦਿੱਤਾ।
ਸਟਾਰਮਰ ਨੇ ਕਿਹਾ, "ਨਿਊ ਓਰਲੀਨਜ਼ ਵਿੱਚ ਹੋਇਆ ਹਮਲਾ ਭਿਆਨਕ ਹੈ। ਮੈਂ ਇਸ ਦੁੱਖ ਦੀ ਘੜੀ ਵਿੱਚ ਪੀੜਤਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਐਮਰਜੈਂਸੀ ਸੇਵਾ ਕਰਮਚਾਰੀਆਂ ਨਾਲ ਆਪਣੀ ਹਮਦਰਦੀ ਪ੍ਰਗਟ ਕਰਦਾ ਹਾਂ।' ਹਮਲਾਵਰ ਦਾ ਨਾਂ ਸ਼ਮਸੂਦੀਨ ਜੱਬਾਰ ਦੱਸਿਆ ਜਾ ਰਿਹਾ ਹੈ, ਜਿਸ ਨੂੰ ਪੁਲਸ ਨੇ ਮਾਰ ਦਿੱਤਾ। 42 ਸਾਲਾ ਜੱਬਾਰ ਅਮਰੀਕੀ ਨਾਗਰਿਕ ਸੀ ਅਤੇ ਟੈਕਸਾਸ ਦਾ ਰਹਿਣ ਵਾਲਾ ਸੀ। ਉਸਨੇ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ਦੀ ਭੀੜ 'ਤੇ ਫੋਰਡ ਪਿਕਅੱਪ ਟਰੱਕ ਚੜ੍ਹਾ ਦਿੱਤਾ। ਜੱਬਾਰ ਨੇ ਹਮਲੇ 'ਚ ਵਰਤੀ ਗਈ ਗੱਡੀ ਕਿਰਾਏ 'ਤੇ ਲਈ ਸੀ, ਜਿਸ 'ਤੇ ਅੱਤਵਾਦੀ ਸੰਗਠਨ ਆਈ.ਐੱਸ. ਦਾ ਝੰਡਾ ਲੱਗਾ ਹੋਇਆ ਸੀ।
ਅਮਰੀਕਾ ਭਾਰਤੀਆਂ ਨੂੰ ਦਿੰਦਾ ਹੈ ਇੰਨੇ ਤਰ੍ਹਾਂ ਦੇ ਵੀਜ਼ਾ
NEXT STORY