ਪੁੰਟਾ ਏਰੇਨਸ- ਜਹਾਜ਼ ਵਿਚ ਸਫ਼ਰ ਕਰਦੇ ਸਮੇਂ ਅਚਾਨਕ ਇਕ ਬ੍ਰਿਟਿਸ਼ ਸੈਲਾਨੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਹ 59 ਸਾਲਾ ਸੈਲਾਨੀ ਅਤੇ ਉਸ ਦੀ ਪਤਨੀ ਫਾਕਲੈਂਡ ਆਈਲੈਂਡਜ਼ ਤੋਂ ਦੱਖਣੀ ਚਿਲੀ ਦੇ ਸ਼ਹਿਰ ਪੁੰਟਾ ਏਰੇਨਸ ਜਾਣ ਵਾਲੇ ਜਹਾਜ਼ ਵਿਚ ਸਵਾਰ ਸਨ। ਚਿਲੀ ਦੀ ਏਅਰਲਾਈਨ LATAM ਦੁਆਰਾ ਸੰਚਾਲਿਤ ਫਲਾਈਟ ਦੇ ਉਤਰਨ ਤੋਂ ਪਹਿਲਾਂ ਉਸਦੀ ਦੁਖਦਾਈ ਮੌਤ ਹੋ ਗਈ। ਜਹਾਜ਼ ਜਦੋਂ ਪੁੰਟਾ ਏਰੇਨਸ 'ਚ ਲੈਂਡ ਹੋਇਆ ਤਾਂ ਸਾਰੇ ਆਪਣੀਆਂ ਸੀਟਾਂ ਤੋਂ ਉੱਠਣ ਲੱਗੇ ਪਰ ਬ੍ਰਿਟਿਸ਼ ਨਾਗਰਿਕ ਆਪਣੀ ਸੀਟ ਤੋਂ ਨਹੀਂ ਉੱਠਿਆ। ਉਸਦੀ ਪਤਨੀ ਨੇ ਸੋਚਿਆ ਕਿ ਉਹ ਸੌਂ ਗਿਆ ਹੋਵੇਗਾ। ਇਸ ਲਈ ਉਸ ਨੇ ਆਪਣੇ ਪਤੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਉਸਨੇ ਦੇਖਿਆ ਕਿ ਉਸਦੇ ਪਤੀ ਦਾ ਸਾਹ ਰੁਕ ਗਿਆ ਹੈ ਅਤੇ ਉਸਦਾ ਸਰੀਰ ਠੰਡਾ ਹੋ ਗਿਆ ਹੈ, ਜਿਸ ਮਗਰੋਂ ਔਰਤ ਨੇ ਮਦਦ ਲਈ ਰੌਲਾ ਪਾਇਆ। ਕਰੂ ਮੈਂਬਰ ਵੀ ਉਥੇ ਆ ਗਏ ਅਤੇ ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਵਿਅਕਤੀ ਅਤੇ ਉਸ ਦੀ ਪਤਨੀ ਨੇ ਇੱਥੋਂ ਦੇਸ਼ ਦੀ ਰਾਜਧਾਨੀ ਸੈਂਟੀਆਗੋ ਡੀ ਚਿਲੀ ਲਈ ਦੂਜੀ ਉਡਾਣ ਲੈਣੀ ਸੀ।
ਇਹ ਵੀ ਪੜ੍ਹੋ: ਔਰਤ ਨੂੰ ਡਿਜੀਟਲ ਪ੍ਰਿੰਟ ਵਾਲੇ ਕੱਪੜੇ ਪਾਉਣੇ ਪਏ ਭਾਰੀ, ਲੋਕਾਂ ਨੇ ਕੀਤੀ ਜਾਨੋਂ ਮਾਰਨ ਦੀ ਕੋਸ਼ਿਸ਼ (ਵੀਡੀਓ)
ਪੁੰਟਾ ਏਰੇਨਸ ਸਥਿਤ ਸਪੈਸ਼ਲਿਸਟ ਯੂਨਿਟ ਦੇ ਡਿਪਟੀ ਕਮਿਸ਼ਨਰ ਡਿਏਗੋ ਡਿਆਜ਼ ਨੇ ਸਥਾਨਕ ਪ੍ਰੈੱਸ ਨੂੰ ਦੱਸਿਆ ਕਿ ਸ਼ਨੀਵਾਰ ਨੂੰ ਸਥਾਨਕ ਪ੍ਰੌਸੀਕਿਊਟਰਾਂ ਦੇ ਨਿਰਦੇਸ਼ਾਂ 'ਤੇ ਪੁੰਟਾ ਏਰੇਨਸ ਹੋਮੀਸਾਈਡ ਬ੍ਰਿਗੇਡ ਦੇ ਜਾਸੂਸ, 59 ਸਾਲ ਦੀ ਉਮਰ ਦੇ ਬ੍ਰਿਟਿਸ਼ ਸੈਲਾਨੀ ਦੀ ਜਹਾਜ਼ ਦੇ ਅੰਦਰ ਮੌਤ ਤੋਂ ਬਾਅਦ ਕਾਰਲੋਸ ਇਬਨੇਜ਼ ਡੇਲ ਕੈਂਪੋ ਹਵਾਈ ਅੱਡੇ 'ਤੇ ਗਏ, ਜੋ ਫਾਕਲੈਂਡ ਆਈਲੈਂਡਜ਼ ਤੋਂ ਸੈਂਟੀਆਗੋ ਲਈ ਆਪਣੀ ਕਨੈਕਟਿੰਗ ਫਲਾਈਟ ਤੋਂ ਪਹਿਲਾਂ ਪੁੰਟਾ ਏਰੇਨਸ ਦੀ ਯਾਤਰਾ ਕਰ ਰਿਹਾ ਸੀ। ਪੁੰਟਾ ਏਰੇਨਸ ਵਿੱਚ ਸਥਿਤ ਸਪੈਸ਼ਲਿਸਟ ਯੂਨਿਟ ਦੇ ਡਿਪਟੀ ਕਮਿਸ਼ਨਰ ਡਿਏਗੋ ਡਿਆਜ਼ ਨੇ ਉਸਦੀ ਮੌਤ ਦੀ ਪੁਸ਼ਟੀ ਕੀਤੀ ਹੈ। ਡਿਆਜ਼ ਨੇ ਕਿਹਾ ਕਿ ਅਜਿਹੀ ਕੋਈ ਚੀਜ਼ ਨਹੀਂ ਮਿਲੀ ਹੈ, ਜਿਸ ਤੋਂ ਪਤਾ ਲੱਗੇ ਕਿ ਮੌਤ ਸ਼ੱਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਅਕਤੀ ਦੀ ਪਤਨੀ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਸ ਨੇ ਕਿਹਾ ਕਿ ਉਸ ਦੇ ਪਤੀ ਨੂੰ ਸਹਿਤ ਸਬੰਧੀ ਕਈ ਸਮੱਸਿਆਵਾਂ ਸਨ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਹੈਰੀਟੇਜ ਸਟਰੀਟ ’ਤੇ ਲਾਇਆ ਪੱਕਾ ਮੋਰਚਾ, ਪੰਜਾਬ ਦੀ ਜੇਲ੍ਹ 'ਚ ਤਬਦੀਲ ਕਰਨ ਦੀ ਕੀਤੀ ਮੰਗ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਲਗਜ਼ਰੀ ਕਾਰਾਂ ਦੀ ਚੋਰੀ ਕੈਨੇਡਾ 'ਚ ਬਣਦਾ ਜਾ ਰਿਹੈ ਰਾਸ਼ਟਰੀ ਸੰਕਟ, PM ਟਰੂਡੋ ਨੇ ਜਤਾਈ ਚਿੰਤਾ
NEXT STORY