ਲੰਡਨ (ਭਾਸ਼ਾ) - ਬ੍ਰਿਟੇਨ ਦੀ ਵਣਜ ਅਤੇ ਵਪਾਰ ਮੰਤਰੀ ਕੇਮੀ ਬਾਡੇਨੋਕ ਨੇ 2030 ਤੱਕ ਭਾਰਤ ਨਾਲ ਵਪਾਰ ਨੂੰ ਦੁੱਗਣਾ ਕਰਨ ਦੇ ਮਕਸਦ ਨਾਲ ਵੀਰਵਾਰ ਨੂੰ ਇਕ ਨਵੀਂ ‘ਅਲਾਈਵ ਵਿਦ ਅਪਾਰਚਿਊਨਿਟੀ’ ਮੁਹਿੰਮ ਸ਼ੁਰੂ ਕੀਤੀ। ਇਹ ਉੱਚ ਵਿਕਾਸ ਵਾਲੇ ਖੇਤਰਾਂ ’ਚ ਬ੍ਰਿਟੇਨ ਦੀਆਂ ਕੰਪਨੀਆਂ ਲਈ ਟੀਚਾਬੱਧ ਵਪਾਰ ਮੁਹਿੰਮਾਂ ਦੀ ਇਕ ਲੜੀ ਹੈ। ਬਾਡੇਨੋਕ ਜੈਪੁਰ ’ਚ ਜੀ-20 ਵਪਾਰ ਅਤੇ ਨਿਵੇਸ਼ ਦੀ ਮੰਤਰੀ ਪੱਧਰੀ ਬੈਠਕ ’ਚ ਹਿੱਸਾ ਲੈਣ ਅਤੇ ਨਵੀਂ ਦਿੱਲੀ ’ਚ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨਾਲ ਦੋ-ਪੱਖੀ ਵਾਰਤਾ ਕਰਨ ਲਈ ਤਿੰਨ ਦਿਨਾ ਭਾਰਤ ਦੇ ਦੌਰੇ ’ਤੇ ਹਨ। ਉਹ ਸ਼ੁੱਕਰਵਾਰ ਨੂੰ ਬੀ. ਪੀ., ਐੱਚ. ਐੱਸ. ਬੀ. ਸੀ., ਵੋਡਾਫੋਨ, ਰੋਲਸ ਰਾਇਸ ਅਤੇ ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ ਸਮੇਤ ਕਈ ਖੇਤਰਾਂ ’ਚ ਭਾਰਤ ਦੇ ਕੁਝ ਪ੍ਰਮੁੱਖ ਕਾਰੋਬਾਰੀਆਂ ਨਾਲ ਮੁਲਾਕਾਤ ਕਰੇਗੀ। ਆਉਣ ਵਾਲੇ ਸਾਲ ’ਚ ਭਾਰਤ ’ਚ ਆਧੁਨਿਕ, ਟੀਚਾਬੱਧ ਯੂ. ਕੇ. ਵਪਾਰ ਮਿਸ਼ਨਾਂ ਦੀ ਇਕ ਸੋਧੀ ਲੜੀ ’ਚ ਉੱਚ ਸਿੱਖਿਆ, ਖੇਤੀਬਾੜੀ ਤਕਨੀਕ ਅਤੇ ਈ- ਸਪੋਰਟਸ ਪ੍ਰਮੁੱਖ ਖੇਤਰਾਂ ਦੇ ਰੂਪ ’ਚ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ਚੰਦਰਯਾਨ-3 ਦੀ ਕਾਮਯਾਬੀ ਨਾਲ ਸ਼ੇਅਰ ਬਾਜ਼ਾਰ 'ਚ ਆਈ ਤੇਜ਼ੀ, ਇਸ ਕੰਪਨੀ ਦੇ ਸ਼ੇਅਰਾਂ 'ਚ ਹੋਇਆ ਜ਼ਬਰਦਸਤ ਵਾਧਾ
ਯੂ. ਕੇ. ਅਤੇ ਭਾਰਤ ਵਿਚਾਲੇ ਇਕ ਖੁਸ਼ਹਾਲ ਰਿਸ਼ਤਾ ਹੈ
ਕੇਮੀ ਨੇ ਕਿਹਾ ਕਿ ਉਨ੍ਹਾਂ ਨੂੰ ਮੌਜੂਦਾ ਸੁਤੰਤਰ ਵਪਾਰ ਸਮਝੌਤਾ (ਐੱਫ. ਟੀ. ਏ.) ਵਾਰਤਾ ਅੱਗੇ ਵਧਣ ਦੀ ਉਮੀਦ ਹੈ। ਹੁਣ ਵਾਰਤਾ ਆਪਣੇ 12ਵੇਂ ਦੌਰ ’ਚ ਹੈ। ਅਲਾਈਵ ਵਿਦ ਅਪਾਰਚੁਨਿਟੀ ਮੁਹਿੰਮ ’ਤੇ ਉਨ੍ਹਾਂ ਕਿਹਾ, ‘‘ਬ੍ਰਿਟੇਨ ਅਤੇ ਭਾਰਤ ਵਿਚਾਲੇ ਖੁਸ਼ਹਾਲ ਸਬੰਧ ਹਨ ਅਤੇ ਅਸੀਂ ਦੋਵੇਂ ਆਪਣੇ ਸੱਭਿਆਚਾਰਕ ਅਤੇ ਵਪਾਰਕ ਸਬੰਧਾਂ ਨੂੰ ਗੂੜ੍ਹਾ ਕਰਨ ਦੀ ਇੱਛਾ ਰੱਖਦੇ ਹਾਂ। ਜੀ-20 ਪ੍ਰਧਾਨਗੀ ਦਾ ਸਮਰਥਨ ਕਰਨ, ਸਾਡੀ ਵਪਾਰ ਵਾਰਤਾ ਨੂੰ ਅੱਗੇ ਵਧਾਉਣ ਅਤੇ ਪ੍ਰਮੁੱਖ ਵਪਾਰਕ ਨੇਤਾਵਾਂ ਨੂੰ ਮਿਲਣ ਲਈ ਭਾਰਤ ਆਉਣ ’ਤੇ ਖੁਸ਼ੀ ਹੋ ਰਹੀ ਹੈ। ਭਾਰਤ ਯੂ. ਕੇ. ਦੇ ਨਿਵੇਸ਼ ਪ੍ਰਾਜੈਕਟਾਂ ਦਾ ਦੂਜਾ ਸਭ ਤੋਂ ਵੱਡਾ ਸਰੋਤ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਇਹ ਨਵੀਂ ਮੁਹਿੰਮ ਯੂ. ਕੇ. ਦੀਆਂ ਵਸਤਾਂ ਅਤੇ ਸੇਵਾਵਾਂ ’ਚ ਰੁਚੀ ਅਤੇ ਮੰਗ ਨੂੰ ਹੋਰ ਵੀ ਜ਼ਿਆਦਾ ਵਧਾਉਣ ’ਚ ਮਦਦ ਕਰੇਗਾ।
2030 ਤੱਕ ਭਾਰਤ ਨਾਲ ਵਪਾਰ ਨੂੰ ਦੁੱਗਣਾ ਕਰਨ ਦਾ ਮੰਤਵ ਯੂ. ਕੇ. ਦੀਆਂ ਵਸਤਾਂ ਅਤੇ ਸੇਵਾਵਾਂ ਲਈ ਰੁਚੀ ਅਤੇ ਮੰਗ ਨੂੰ ਉਤਸ਼ਾਹਿਤ ਕਰਨਾ ਅਤੇ ਨਵੇਂ ਭਾਰਤੀ ਅੰਦਰੂਨੀ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੈ। ਨਵੇਂ ਡੀ. ਬੀ. ਟੀ. ਡਾਟਾ ਤੋਂ ਪਤਾ ਲੱਗਦਾ ਹੈ ਕਿ ਭਾਰਤ ਯੂ. ਕੇ. ਵਿਚਾਲੇ ਨਿਵੇਸ਼ ਪ੍ਰਾਜੈਕਟਾਂ ਦਾ ਦੂਜਾ ਸਭ ਤੋਂ ਵੱਡਾ ਸਰੋਤ ਹੈ, ਬੀਤੇ ਵਿੱਤੀ ਸਾਲ ’ਚ 118 ਨਵੇਂ ਪ੍ਰਾਜੈਕਟਾਂ ਦੇ ਨਾਲ 8,384 ਨਵੀਆਂ ਨੌਕਰੀਆਂ ਪੈਦਾ ਹੋਈਆਂ।
ਇਹ ਵੀ ਪੜ੍ਹੋ : ਖੰਡ ਐਕਸਪੋਰਟ ਨੂੰ ਲੈ ਕੇ ਭਾਰਤ ਲੈ ਸਕਦੈ ਵੱਡਾ ਫ਼ੈਸਲਾ, 5 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ ਮਹਿੰਗਾਈ
ਇਸ ਮੁਹਿੰਮ ਦਾ ਮੰਤਵ ‘ਲਿਵਿੰਗ ਬ੍ਰਿਜ’ ਦੀ ਧਾਰਨਾ ਨੂੰ ਜੀਵਨ ’ਚ ਲਿਆਉਣਾ ਹੈ
900 ਤੋਂ ਵੱਧ ਭਾਰਤੀ ਕਾਰੋਬਾਰ ਯੂ. ਕੇ. ’ਚ ਕੰਮ ਕਰਦੇ ਹਨ ਅਤੇ 600 ਤੋਂ ਵੱਧ ਯੂ. ਕੇ. ਕਾਰੋਬਾਰ ਭਾਰਤ ’ਚ ਸਫ਼ਲਤਾ ਪਾ ਰਹੇ ਹਨ, ਜਿਸ ਨਾਲ ਦੋਵਾਂ ਦੇਸ਼ਾਂ ’ਚ 5 ਲੱਖ ਤੋਂ ਵੱਧ ਨੌਕਰੀਆਂ ਪੈਦਾ ਹੋ ਰਹੀਆਂ ਹਨ। ਅਲਾਈਵ ਵਿਦ ਅਪਾਰਚਿਊਨਿਟੀ ਮੁਹਿੰਮ ਯੂ. ਕੇ. ਅਤੇ ਭਾਰਤ ਵਿਚਾਲੇ ਵਪਾਰ, ਸੱਭਿਆਚਾਰਕ ਅਤੇ ਖੇਡ ਸਬੰਧਾਂ ਦਾ ਜਸ਼ਨ ਮਨਾਏਗਾ, ਜਿਸ ’ਚ ਭਾਰਤ ਵੱਲੋਂ ਕ੍ਰਿਕੇਟ ਵਿਸ਼ਵ ਕੱਪ ਦੀ ਮੇਜ਼ਬਾਨੀ ਅਤੇ ਜਨਵਰੀ ’ਚ ਸ਼ੁਰੂ ਹੋਣ ਵਾਲੀ ਇੰਗਲੈਂਡ-ਭਾਰਤ ਟੈਸਟ ਲੜੀ ਵਰਗੇ ਪ੍ਰਮੁੱਖ ਪਲਾਂ ਦਾ ਫ਼ਾਇਦਾ ਚੁੱਕਿਆ ਜਾਵੇਗਾ। ਇਸ ਮੁਹਿੰਮ ਦਾ ਮੰਤਵ ‘ਲਿਵਿੰਗ ਬ੍ਰਿਜ’ ਦੀ ਧਾਰਨਾ ਨੂੰ ਜੀਵਨ ’ਚ ਲਿਆਉਣਾ ਹੈ, ਇਹ ਵਾਕੰਸ਼ ਭਾਰਤੀ ਪੀ. ਐੱਮ. ਮੋਦੀ ਵੱਲੋਂ ਲੋਕਾਂ, ਵਿਚਾਰਾਂ ਅਤੇ ਸੱਭਿਆਚਾਰ ਦੇ ਲਗਾਤਾਰ ਆਦਾਨ-ਪ੍ਰਦਾਨ ਦੇ ਆਧਾਰ ’ਤੇ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਦਾ ਵਰਣਨ ਕਰਨ ਲਈ ਲੋਕਪ੍ਰਿਯ ਹੈ।
ਇਹ ਵੀ ਪੜ੍ਹੋ : G20 ਬੈਠਕ 'ਚ ਬੋਲੇ PM ਮੋਦੀ- 'ਦੁਨੀਆ ਭਾਰਤੀ ਅਰਥਵਿਵਸਥਾ ਨੂੰ ਵਿਸ਼ਵਾਸ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਹੈ'
ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਸਬੰਧ ਵਧ-ਫੁਲ ਰਹੇ ਹਨ : ਰਿਚਰਡ ਮੈੱਕਲਮ
ਯੂ. ਕੇ. ਇੰਡੀਆ ਬਿਜਨੈੱਸ ਕੌਂਸਲ ਦੇ ਸੀ. ਈ. ਓ., ਰਿਚਰਡ ਮੈੱਕਲਮ ਨੇ ਕਿਹਾ ਕਿ ਮਾਰਚ 2023 ਤੱਕ ਮੌਜੂਦਾ ਕੀਮਤਾਂ ’ਤੇ ਕੁਲ ਵਪਾਰ 34 ਫ਼ੀਸਦੀ ਵਧਣ ਦੇ ਨਾਲ ਅਤੇ ਭਾਰਤ ਯੂ. ਕੇ. ’ਚ ਐੱਫ. ਡੀ. ਆਈ. ਪ੍ਰਾਜੈਕਟਾਂ ਦਾ ਦੂਜਾ ਸਭ ਤੋਂ ਵੱਡਾ ਸਰੋਤ ਬਣਿਆ ਹੋਇਆ ਹੈ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਸਬੰਧ ਵਧ-ਫੁਲ ਰਹੇ ਹਨ। ਭਾਰਤੀ ਕੰਪਨੀਆਂ ਅੰਤਰਰਾਸ਼ਟਰੀ ਪੱਧਰ ’ਤੇ ਵਧਣ ਲਈ ਯੂ. ਕੇ. ਦੀ ਤਕਨੀਕ ਅਤੇ ਪੂੰਜੀ ਨੂੰ ਵੀ ਅਪਣਾ ਰਹੀਆਂ ਹਨ। ਮੈਂ ਇਸ ਮੁਹਿੰਮ ਦੇ ਲਾਂਚ ਨੂੰ ਵੇਖ ਕੇ ਉਤਸ਼ਾਹਿਤ ਹਾਂ, ਜੋ ਸਾਡੇ ਦੇਸ਼ਾਂ ਦੇ ਸਹਿਜੀਵੀ ਸਬੰਧਾਂ ਅਤੇ ਦੋਵਾਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਕਈ ਸੱਭਿਆਚਾਰਕ ਅਤੇ ਵਪਾਰਕ ਮੌਕਿਆਂ ਨੂੰ ਪ੍ਰਦਰਸ਼ਿਤ ਕਰਦਾ ਹੈ।
ਇਹ ਵੀ ਪੜ੍ਹੋ : ਲਖਨਊ ਤੋਂ ਸ਼ਾਰਜਾਹ ਜਾ ਰਹੇ ਜਹਾਜ਼ 'ਚ 23 ਸਾਲਾ ਨੌਜਵਾਨ ਨੂੰ ਪਿਆ ਦੌਰਾ, ਜੈਪੁਰ ’ਚ ਹੋਈ ਐਮਰਜੈਂਸੀ ਲੈਂਡਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿ ਦੀ ਚੇਅਰਲਿਫਟ ਦੀ ਤਾਰ ਟੁੱਟਣ ਦੀ ਘਟਨਾ 'ਚ ਬਚੇ ਬੱਚਿਆਂ ਨੇ ਆਖੀ ਇਹ ਗੱਲ
NEXT STORY