ਇੰਟਰਨੈਸ਼ਨਲ ਡੈਸਕ- ਐਮੀ ਐਵਾਰਡ ਜੇਤੂ ਕੌਮਿਕ ਲੇਖਕ ਡੈਨ ਮੈਕਗ੍ਰਾਥ, ਜੋ ‘The Simpsons’, ‘Mission Hill’ ਵਰਗੀਆਂ ਪ੍ਰਸਿੱਧ ਐਨੀਮੇਟਡ ਸੀਰੀਜ਼ ਲਈ ਜਾਣੇ ਜਾਂਦੇ ਸਨ, ਦਾ 61 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਦਿ ਹਾਲੀਵੁੱਡ ਰਿਪੋਰਟਰ ਦੇ ਅਨੁਸਾਰ, ਮੈਕਗ੍ਰਾਥ ਦੀ ਮੌਤ 14 ਨਵੰਬਰ ਨੂੰ ਬਰੁਕਲਿਨ ਦੇ NYU Langone Hospital 'ਚ ਸਟ੍ਰੋਕ ਕਾਰਨ ਹੋਈ। ਉਨ੍ਹਾਂ ਦੀ ਭੈਣ, ਗੇਲ ਮੈਕਗ੍ਰਾਥ ਗਾਰਾਬਾਦੀਅਨ ਨੇ ਫੇਸਬੁੱਕ ਪੋਸਟ 'ਚ ਇਹ ਖ਼ਬਰ ਦੀ ਪੁਸ਼ਟੀ ਕੀਤੀ ਅਤੇ ਆਪਣੇ ਭਰਾ ਨੂੰ "ਇਕ ਖਾਸ ਆਦਮੀ" ਵਜੋਂ ਯਾਦ ਕੀਤਾ। ਉਨ੍ਹਾਂ ਨੇ ਲਿਖਿਆ, "ਅਸੀਂ ਕੱਲ੍ਹ ਆਪਣੇ ਸ਼ਾਨਦਾਰ ਭਰਾ ਡੈਨੀ ਨੂੰ ਗੁਆ ਦਿੱਤਾ। ਉਹ ਇਕ ਖਾਸ ਕਿਸਮ ਦਾ ਆਦਮੀ ਸੀ,। ਇਕ ਸ਼ਾਨਦਾਰ ਪੁੱਤਰ, ਭਰਾ, ਚਾਚਾ ਅਤੇ ਦੋਸਤ। ਸਾਡੇ ਦਿਲ ਟੁੱਟ ਗਏ ਹਨ"।
ਇਹ ਵੀ ਪੜ੍ਹੋ : ਮੋਬਾਇਲ Useres ਦੀ ਲੱਗੀ ਮੌਜ ! ਆ ਗਿਆ 330 ਦਿਨ ਦੀ ਵੈਲਡਿਟੀ ਵਾਲਾ ਸਸਤਾ ਪਲਾਨ
ਬਰੂਕਲਿਨ 'ਚ ਜਨਮ, ਹਾਰਵਰਡ ਤੱਕ ਦਾ ਸਫਰ
ਡੈਨ ਮੈਕਗ੍ਰਾਥ ਦਾ ਜਨਮ 20 ਜੁਲਾਈ 1964 ਨੂੰ ਬਰੁਕਲਿਨ 'ਚ ਹੋਇਆ ਸੀ। ਉਨ੍ਹਾਂ ਨੇ Regis High School ਅਤੇ Harvard University ਤੋਂ ਪੜ੍ਹਾਈ ਕੀਤੀ, ਜਿੱਥੇ ਉਹ ‘The Harvard Lampoon’ ਦੇ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਅਤੇ ਇੱਕ ਕਾਬਿਲ ਥੀਏਟਰ ਡਾਇਰੈਕਟਰ ਵਜੋਂ ਵੀ ਮਸ਼ਹੂਰ ਹੋਏ। ਮੈਕਗ੍ਰਾਥ ਨੇ ਆਪਣਾ ਕਰੀਅਰ ‘Saturday Night Live’ ਨਾਲ ਸ਼ੁਰੂ ਕੀਤਾ, ਜਿਥੇ ਉਨ੍ਹਾਂ ਨੇ 1992 'ਚ ਐਮੀ ਨੋਮਿਨੇਸ਼ਨ ਹਾਸਲ ਕੀਤਾ। ਇਸ ਸਮੇਂ ਦੌਰਾਨ ਉਨ੍ਹਾਂ ਨੇ ਅਕਸਰ ਕ੍ਰਿਸ ਫਾਰਲੇ ਅਤੇ ਐਡਮ ਸੈਂਡਲਰ ਨਾਲ ਮਿਲ ਕੇ ਕੰਮ ਕੀਤਾ।
ਇਹ ਵੀ ਪੜ੍ਹੋ : ਅੱਜ ਤੋਂ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਦੀ ਬਦਲ ਜਾਏਗੀ ਕਿਸਮਤ ! ਵਰ੍ਹੇਗਾ ਪੈਸਿਆਂ ਦਾ ਮੀਂਹ
‘The Simpsons’ ਨੇ ਬਣਾਇਆ ਲੇਜੈਂਡ
ਮੈਕਗ੍ਰਾਥ ਨੂੰ ਅੰਤ ਵਿੱਚ 'ਦਿ ਸਿਮਪਸਨਜ਼' ਦੇ 1997 ਦੇ ਐਪੀਸੋਡ "Homer's Phobia" ਲਈ ਵੱਕਾਰੀ ਐਮੀ ਅਵਾਰਡ ਮਿਲਿਆ। ਇਸ ਖਾਸ ਐਪੀਸੋਡ ਵਿੱਚ ਡਾਇਰੈਕਟਰ ਜੌਹਨ ਵਾਟਰਸ ਨੇ ਇੱਕ ਗੇਅ ਐਂਟੀਕਸ ਡੀਲਰ ਦਾ ਕਿਰਦਾਰ ਨਿਭਾਇਆ ਸੀ, ਜਿਸ ਨਾਲ ਮਾਰਜ ਦੋਸਤੀ ਕਰ ਲੈਂਦੀ ਹੈ। ਜਦੋਂ ਉਹ ਉਸ ਨੂੰ ਘਰ ਲਿਆਉਂਦੀ ਹੈ, ਤਾਂ ਹੋਮਰ ਨੂੰ ਬਾਰਟ ਨੂੰ ਉਸ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹੋਏ ਦਿਖਾਇਆ ਜਾਂਦਾ ਹੈ।
ਮੈਕਗ੍ਰਾਥ ਦੇ ਲਿਖੇ ਹੋਰ ਪ੍ਰਸਿੱਧ ਐਪੀਸੋਡ ਹਨ:
- Boy-Scoutz 'n the Hood
- The Devil and Homer Simpson
- Time and Punishment
ਹੋਰ ਮਸ਼ਹੂਰ ਪ੍ਰਾਜੈਕਟ
ਮੈਕਗ੍ਰਾਥ ਦੇ ਹੋਰ ਮਹੱਤਵਪੂਰਨ 'ਦਿ ਸਿਮਪਸਨਜ਼' ਐਪੀਸੋਡਾਂ ਵਿੱਚ 'Boy-Scoutz 'n the Hood', 'The Devil and Homer Simpson', ਅਤੇ 'Time and Punishment' ਸ਼ਾਮਲ ਹਨ। ਮੈਕਗ੍ਰਾਥ ਆਪਣੇ ਪਿੱਛੇ ਮਾਤਾ ਐਲਿਨੋਰ, ਭਰਾ ਪੀਟਰ ਅਤੇ ਮਾਈਕਲ, ਭੈਣ ਗੇਲ ਅਤੇ ਪਤਨੀ ਕੈਰੋਲਿਨ ਨੂੰ ਛੱਡ ਗਏ ਹਨ। ਡੈਨ ਮੈਕਗ੍ਰਾਥ ਦਾ ਦਿਹਾਂਤ ਕੌਮਿਕ ਲਿਖਤ ਅਤੇ ਐਨੀਮੇਟਡ ਮਨੋਰੰਜਨ ਦੀ ਦੁਨੀਆ ਲਈ ਇਕ ਵੱਡਾ ਨੁਕਸਾਨ ਮੰਨਿਆ ਜਾ ਰਿਹਾ ਹੈ।
The Simpsons ਦੀਆਂ ‘ਭਵਿੱਖਬਾਣੀਆਂ’ ਬਾਰੇ ਅਕਸਰ ਚਰਚਾ ਹੁੰਦੀ ਰਹਿੰਦੀ ਹੈ, ਪਰ ਇਹ ਜ਼ਿਆਦਾਤਰ ਸੰਯੋਗ ਹੀ ਹਨ। ਸ਼ੋਅ ਦੇ ਲੇਖਕ, ਜਿਨ੍ਹਾਂ 'ਚ ਡੈਨ ਮੈਕਗ੍ਰਾਥ ਵੀ ਸ਼ਾਮਲ ਸਨ, ਸਮਾਜ, ਰਾਜਨੀਤੀ ਅਤੇ ਤਕਨਾਲੋਜੀ ’ਤੇ ਤਿੱਖੇ ਵਿਅੰਗ ਅਤੇ ਕਲਪਨਾਸ਼ੀਲ ਕਹਾਣੀਆਂ ਲਿਖਦੇ ਸਨ। ਕਈ ਵਾਰ ਇਹ ਕਲਪਨਾ ਸਾਲਾਂ ਬਾਅਦ ਹਕੀਕਤ ਬਣ ਜਾਂਦੀ ਹੈ, ਜਿਸ ਕਰਕੇ ਲੋਕ ਇਸ ਨੂੰ ‘ਭਵਿੱਖਬਾਣੀ’ ਕਹਿ ਦਿੰਦੇ ਹਨ। ਅਸਲ 'ਚ, ਡੈਨ ਮੈਕਗ੍ਰਾਥ ਜਾਂ ਕਿਸੇ ਵੀ ਲੇਖਕ ਨੇ ਖਾਸ ਤੌਰ ’ਤੇ ਕੋਈ ਭਵਿੱਖਬਾਣੀ ਨਹੀਂ ਕੀਤੀ—ਇਹ ਸਿਰਫ਼ The Simpsons ਦੀ ਰਚਨਾਤਮਕ ਲਿਖਤ ਅਤੇ ਲੰਬੀ ਇਤਿਹਾਸਿਕ ਯਾਤਰਾ ਦਾ ਨਤੀਜਾ ਹੈ।
The Simpsons ਦੀਆਂ ਮਸ਼ਹੂਰ ‘ਭਵਿੱਖਬਾਣੀਆਂ’
ਸ਼ੋਅ 'ਚ ਕੁਝ ਕਹਾਣੀਆਂ ਜਾਂ ਸੀਨ ਬਾਅਦ 'ਚ ਹਕੀਕਤ 'ਚ ਵੀ ਸੱਚ ਹੋਏ—ਜਿਵੇਂ ਕਿ:
- ਡੋਨਾਲਡ ਟਰੰਪ ਦਾ ਰਾਸ਼ਟਰਪਤੀ ਬਣਨਾ
- ਸਮਾਰਟਵਾਚ ਦੀ ਧਾਰਨਾ
- ਵੀਡਿਓ ਕਾਲ
- COVID-19 ਵਰਗੇ ਵਾਇਰਸ ਦਾ ਜ਼ਿਕਰ
- ਅਮਰੀਕਾ ਦੇ ਕੁਝ ਰਾਜਨੀਤਿਕ ਅਤੇ ਟੈਕ ਘਟਨਾਕ੍ਰਮ
- ਇਸ ਕਰਕੇ ਲੋਕ ਕਹਿੰਦੇ ਹਨ ਕਿ The Simpsons “ਭਵਿੱਖ ਦੇਖ ਲੈਂਦਾ ਹੈ”।
ਗੁਆਂਢੀ ਮੁਲਕ 'ਚ ਵਿਗੜੇ ਹਾਲਾਤ ! 36 ਲੋਕਾਂ ਦੀ ਹੋਈ ਮੌਤ, ਐਮਰਜੈਂਸੀ ਐਲਾਨਣ ਦੀ ਉੱਠੀ ਮੰਗ
NEXT STORY