ਢਾਕਾ- ਬੰਗਲਾਦੇਸ਼ ਵਿਚ ਸ਼ਨੀਵਾਰ ਨੂੰ ਇਕ ਰੇਲਵੇ ਫਾਟਕ 'ਤੇ ਇਕ ਰੇਲ ਗੱਡੀ ਤੇ ਬੱਸ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਘਟਨਾ ਵਿਚ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ ਤੇ ਹੋਰ 6 ਲੋਕ ਜ਼਼ਖ਼ਮੀ ਹੋ ਗਏ।
ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਇਹ ਘਟਨਾ ਜਾਇਪੁਰਹਾਟ ਜ਼ਿਲ੍ਹੇ ਵਿਚ ਪੁਰਾਨਾਪੋਈਲ ਰੇਲਵੇ ਫਾਟਕ 'ਤੇ ਵਾਪਰੀ। ਇੱਥੇ ਰਾਜਸ਼ਾਹੀ ਜਾਣ ਵਾਲੀ ਉੱਤਰ ਐਕਸਪ੍ਰੈੱਸ ਟਰੇਨ ਦੀ ਰੇਲ ਫਾਟਕ 'ਤੇ ਬੱਸ ਨਾਲ ਟੱਕਰ ਹੋਈ। ਢਾਕਾ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬੱਸ ਤਰਕੀਬਨ ਅੱਧਾ ਕਿਲੋਮੀਟਰ ਤੱਕ ਰੇਲਵੇ ਪਟੜੀ 'ਤੇ ਘੜੀਸ ਹੁੰਦੀ ਗਈ। ਬੱਸ ਜਾਇਪੁਰਹਾਟ ਤੋਂ ਪੰਚਬੀਬੀ ਜਾ ਰਹੀ ਸੀ।
ਇਹ ਵੀ ਪੜ੍ਹੋ- ਟੋਰਾਂਟੋ ਬਾਰ ਨੇ ਕੀਤੀ ਕੋਰੋਨਾ ਪਾਬੰਦੀਆਂ ਦੀ ਉਲੰਘਣਾ, ਰੱਦ ਹੋਇਆ ਲਾਇਸੈਂਸ
ਦੱਸਿਆ ਜਾ ਰਿਹਾ ਹੈ ਕਿ ਫਾਟਕ ਖੁੱਲ੍ਹਾ ਸੀ ਅਤੇ ਲਾਈਨਮੈਨ ਡਿਊਟੀ 'ਤੇ ਮੌਜੂਦ ਨਹੀਂ ਸੀ, ਜਿਸ ਕਾਰਨ ਇਹ ਘਟਨਾ ਵਾਪਰੀ। ਜਾਇਪੁਰਹਾਟ ਦੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ 10 ਲਾਸ਼ਾਂ ਮਿਲੀਆਂ ਹਨ। 8 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿਨ੍ਹਾਂ ਵਿਚੋਂ 2 ਦੀ ਮੌਤ ਹੋ ਗਈ। ਹੁਣ 6 ਦਾ ਇਲਾਜ ਚੱਲ ਰਿਹਾ ਹੈ।
ਬਾਈਡੇਨ ਨੇ ਜਲਵਾਯੂ ਤਬਦੀਲੀ ’ਤੇ ਕੰਮ ਕਰਨ ਵਾਲੇ ਮੁੱਖ ਮੈਂਬਰਾਂ ਦੇ ਨਾਵਾਂ ਦਾ ਕੀਤਾ ਐਲਾਨ
NEXT STORY