ਬਮਾਕੋ (ਆਈ.ਏ.ਐੱਨ.ਐੱਸ.): ਮਾਲੀ ਵਿੱਚ ਇੱਕ ਬੱਸ ਦੇ ਪੁਲ ਤੋਂ ਡਿੱਗ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ 31 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ| ਟਰਾਂਸਪੋਰਟ ਮੰਤਰਾਲੇ ਮੁਤਾਬਕ ਇਹ ਘਟਨਾ ਸ਼ਾਮ 5 ਵਜੇ ਦੇ ਕਰੀਬ ਵਾਪਰੀ। ਮੰਤਰਾਲੇ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ (1700 GMT) ਮੰਗਲਵਾਰ ਨੂੰ ਬਾਗੋ ਨਦੀ ਨੂੰ ਪਾਰ ਕਰਨ ਵਾਲੇ ਪੁਲ 'ਤੇ.ਇਹ ਘਟਨਾ ਵਾਪਰੀ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿ : ਅਦਾਲਤ ਨੇ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਨੂੰ 19 ਕਰੋੜ ਪੌਂਡ ਦੇ ਭ੍ਰਿਸ਼ਟਾਚਾਰ ਮਾਮਲੇ 'ਚ ਠਹਿਰਾਇਆ ਦੋਸ਼ੀ
ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਬੱਸ ਦੱਖਣ-ਪੱਛਮੀ ਮਾਲੀਅਨ ਕਸਬੇ ਕੇਨੀਬਾ ਤੋਂ ਬਰਲੀਨਾ ਫਾਸੋ ਜਾ ਰਹੀ ਸੀ ਅਤੇ ਹਾਦਸੇ ਦਾ ਸੰਭਾਵਿਤ ਕਾਰਨ ਡਰਾਈਵਰ ਦਾ ਵਾਹਨ ਤੋਂ ਕੰਟਰੋਲ ਗੁਆ ਦੇਣਾ ਸੀ। ਮਾਲੀ ਵਿੱਚ ਮੁੱਖ ਤੌਰ 'ਤੇ ਸੜਕ ਅਤੇ ਵਾਹਨਾਂ ਦੀ ਮਾੜੀ ਸਥਿਤੀ ਕਾਰਨ ਅਕਸਰ ਸੜਕ ਹਾਦਸੇ ਵਾਪਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
1 ਮਾਰਚ ਨੂੰ ਸ਼ਰਧਾਲੂਆਂ ਲਈ ਖੋਲ੍ਹਿਆ ਜਾਵੇਗਾ ਆਬੂਧਾਬੀ ਦਾ ਪਹਿਲਾ ਹਿੰਦੂ ਮੰਦਰ, ਇਹ ਰਹੇਗਾ ਦਰਸ਼ਨ ਦਾ ਸਮਾਂ
NEXT STORY