ਸਿਊਦਾਰ ਵਿਕਟੋਰੀਆ/ਮੈਕਸੀਕੋ (ਭਾਸ਼ਾ) : ਉਤਰੀ ਮੈਕਸੀਕੋ ਵਿਚ ਮਰੀਜ਼ਾਂ ਨੂੰ ਲੈ ਕੇ ਜਾ ਰਹੀ ਇਕ ਬੱਸ ਅਮਰੀਕਾ ਦੀ ਸਰਹੱਦ ਨੇੜੇ ਪਲਟ ਗਈ, ਜਿਸ ਵਿਚ 12 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਮੇਟਾਮੋਰੋਜ ਸ਼ਹਿਰ ਦੇ ‘ਮੈਕਸੀਕਨ ਸੋਸ਼ਲ ਸਕਿਉਰਿਟੀ ਇੰਸਟੀਚਿਊਟ’ ਨੇ ਇਹ ਬੱਸ ਕਿਰਾਏ ’ਤੇ ਲਈ ਸੀ। ਮਰੀਜ਼ਾਂ ਨੂੰ ਇਲਾਜ਼ ਲਈ ਨਿਊਵੋ ਲਿਓਨ ਲਿਜਾਇਆ ਜਾ ਰਿਹਾ ਸੀ, ਜਦੋਂ ਮੰਗਲਵਾਰ ਨੂੰ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ: ਕੋਰੋਨਾ ਟੀਕਾ ਨਹੀਂ ਲਗਵਾਇਆ ਤਾਂ ਬਲਾਕ ਹੋ ਸਕਦਾ ਹੈ ਸਿਮ ਕਾਰਡ
ਬੱਸ ਵਿਚ ਮਰੀਜ਼ਾਂ ਦੇ ਰਿਸ਼ਤੇਦਾਰ ਵੀ ਸਵਾਰ ਸਨ। ਟਮੌਲਿਪਸ ਦੇ ਨਾਗਰਿਕ ਸੁਰੱਖਿਆ ਦਫ਼ਤਰ ਦੇ ਮੁਖੀ ਪੇਡਰੋ ਗ੍ਰੈਨਾਦੋਸ ਨੇ ਕਿਹਾ ਕਿ ਰਿਨੋਸਾ ਸ਼ਹਿਰ ਵਿਚ ਸਰਹੱਦੀ ਪੁਲ ਨੇੜੇ ਇਕ ਮੋੜ ’ਤੇ ਇਹ ਹਾਦਸਾ ਵਾਪਰਿਆ। ਬੱਸ ਚਾਲਕ ਸਮੇਤ 9 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ 3 ਲੋਕਾਂ ਨੇ ਹਸਪਤਾਲ ਵਿਚ ਦਮ ਤੋੜਿਆ। ਜ਼ਖ਼ਮੀ ਹੋਏ 10 ਲੋਕਾਂ ਵਿਚੋਂ ਕੁੱਝ ਦੀ ਹਾਲਤ ਸਥਿਰ ਅਤੇ ਕੁੱਝ ਦੀ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋ: ਵਿਆਹ ਤੋਂ ਇਕ ਦਿਨ ਪਹਿਲਾਂ ਮੰਗੇਤਰ ਨੂੰ ਦਿੱਤੀ ਦਰਦਨਾਕ ਮੌਤ, ਸ਼ਖ਼ਸ ਨੇ ਕੁਹਾੜੀ ਨਾਲ ਕੀਤੇ 83 ਵਾਰ
ਅਮਰੀਕਾ ’ਚ ਪ੍ਰਦਰਸ਼ਨਕਾਰੀਆਂ ’ਤੇ ਗੱਡੀ ਚੜ੍ਹਾਈ, ਔਰਤ ਦੀ ਮੌਤ
NEXT STORY