ਬੀਜਿੰਗ— ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਬੱਸ ’ਚ ਧਮਾਕੇ ਵਿਚ 9 ਚੀਨੀ ਨਾਗਰਿਕਾਂ ਦੇ ਮਾਰੇ ਜਾਣ ਮਗਰੋਂ ਚੀਨ ਭੜਕਿਆ ਹੋਇਆ ਹੈ। ਚੀਨ ਨੇ ਪਾਕਿਸਤਾਨ ਨੂੰ ਸਪੱਸ਼ਟ ਸ਼ਬਦਾਂ ਵਿਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਅੱਤਵਾਦੀਆਂ ਨਾਲ ਨਹੀਂ ਨਜਿੱਠ ਸਕਦਾ ਤਾਂ ਚੀਨੀ ਫ਼ੌਜੀਆਂ ਨੂੰ ਮਿਜ਼ਾਈਲਾਂ ਨਾਲ ਮਿਸ਼ਨ ’ਤੇ ਭੇਜਿਆ ਜਾ ਸਕਦਾ ਹੈ। ਚੀਨ ਦੀ ਇਸ ਧਮਕੀ ਭਰੀ ਚਿਤਾਵਨੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਟੈਨਸ਼ਨ ਵਧਾ ਦਿੱਤੀ ਹੈ।
‘ਗਲੋਬਲ ਟਾਈਮਜ਼’ ਦੀ ਰਿਪੋਰਟ ਮੁਤਾਬਕ ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲੀਜਿਅਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਦੇਸ਼ ਇਸ ਸਾਮਲੇ ’ਚ ਪਾਕਿਸਤਾਨ ਦੀ ਮਦਦ ਲਈ ਇਕ ਕਰਾਸ-ਡਿਪਾਰਟਮਐਂਟ ਵਰਕਰ ਗਰੁੱਪ ਭੇਜਣ ਲਈ ਤਿਆਰ ਹੈ। ਚੀਨ ਵਲੋਂ ਜਾਂਚ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਭਾਵੇਂ ਹੀ ਇਮਰਾਨ ਖਾਨ ਸਰਕਾਰ ਵਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਉਹ ਆਪਣੀ ਜ਼ਮੀਨ ’ਤੇ ਵਿਦੇਸ਼ ਸੁਰੱਖਿਆ ਸਥਾਪਤ ਕਰਨ ਦੀ ਆਗਿਆ ਨਹੀਂ ਦੇਵੇਗੀ।
ਦੱਸ ਦੇਈਏ ਕਿ ਬੱਸ ਧਮਾਕੇ ਦੀ ਘਟਨਾ 14 ਜੁਲਾਈ ਨੂੰ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਦੇ ਉੱਪਰੀ ਕੋਹਿਸਤਾਨ ਜ਼ਿਲ੍ਹੇ ਦੇ ਦਾਸੂ ਇਲਾਕੇ ਵਿਚ ਵਾਪਰੀ। ਜਿੱਥੇ ਚੀਨੀ ਇੰਜੀਨੀਅਰ ਅਤੇ ਨਿਰਮਾਣ ਮਜ਼ਦੂਰ ਪਾਕਿਸਤਾਨ ਦੀ ਇਕ ਬੰਨ੍ਹ ਬਣਾਉਣ ’ਚ ਮਦਦ ਕਰ ਰਹੇ ਹਨ, ਜੋ ਕਿ 60 ਅਰਬ ਅਮਰੀਕੀ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ. ਪੀ. ਈ. ਸੀ.) ਦਾ ਹਿੱਸਾ ਹੈ। ਨਿਰਮਾਣ ਅਧੀਨ ਦਾਸੂ ਬੰਨ੍ਹ ਦੀ ਥਾਂ ’ਤੇ ਚੀਨੀ ਇੰਜੀਨੀਅਰਾਂ ਅਤੇ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਬੱਸ ’ਚ ਧਮਾਕਾ ਹੋਣ ਨਾਲ 9 ਚੀਨੀ ਨਾਗਰਿਕਾਂ ਅਤੇ ਦੋ ਫਰੰਟੀਅਰ ਕਾਪਰਸ ਫ਼ੌਜੀਆਂ ਸਮੇਤ 13 ਲੋਕਾਂ ਦੀ ਮੌਤ ਹੋ ਗਈ ਅਤੇ 39 ਹੋਰ ਜ਼ਖਮੀ ਹੋ ਗਏ। ਧਮਾਕੇ ਤੋਂ ਬਾਅਦ ਬੱਸ ਡੂੰਘੀ ਖੱਡ ਵਿਚ ਡਿੱਗ ਗਈ।
ਵਿਰੋਧੀ ਧਿਰ ਦਾ ਦੋਸ਼- ਬਲੋਚਿਸਤਾਨ 'ਚ ਗੁੰਮਸ਼ੁਦਾ ਲੋਕਾਂ ਦਾ ਮੁੱਦਾ ਸੁਲਝਾਉਣ 'ਚ ਅਸਫ਼ਲ ਰਹੀ ਇਮਰਾਨ ਸਰਕਾਰ
NEXT STORY