ਲੀਮਾ (ਯੂ. ਐੱਨ. ਆਈ.)- ਉੱਤਰੀ ਪੇਰੂ ਦੇ ਸੈਨ ਮਾਰਟਿਨ ਖੇਤਰ ਵਿਚ ਸ਼ਨੀਵਾਰ ਸਵੇਰੇ ਇਕ ਬੱਸ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖਮੀ ਹੋ ਗਏ। ਗ੍ਰਹਿ ਮੰਤਰਾਲੇ ਨੇ ਸੀ.ਐਨ.ਐਨ ਨੂੰ ਦੱਸਿਆ ਕਿ ਇਹ ਹਾਦਸਾ ਮੋਯੋਬੰਬਾ ਸੂਬੇ ਦੇ ਫਰਨਾਂਡੋ ਬੇਲਾਉਂਡੇ ਟੈਰੀ ਹਾਈਵੇਅ 'ਤੇ ਵਾਪਰਿਆ। ਪੁਲਸ ਘਟਨਾ ਵਾਲੀ ਥਾਂ 'ਤੇ ਤਲਾਸ਼ੀ ਅਤੇ ਬਚਾਅ ਕਾਰਜ ਚਲਾ ਰਹੀ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ ਐਲ ਟ੍ਰਿਯੂਨਫੋ ਨਾਂ ਦੇ ਖਤਰਨਾਕ ਮੋੜ 'ਤੇ ਬੱਸ ਇਕ ਵੈਨ ਨਾਲ ਟਕਰਾ ਗਈ, ਜਿਸ ਕਾਰਨ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਵਾਹਨ ਸੜਕ ਤੋਂ ਉਤਰ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਰੂਸ ਨੂੰ ਹਵਾਬਾਜ਼ੀ ਸਮੱਗਰੀ ਭੇਜਣ ਦੇ ਦੋਸ਼ 'ਚ ਭਾਰਤੀ ਨਾਗਰਿਕ ਗ੍ਰਿਫ਼ਤਾਰ
ਸਿਹਤ ਮੰਤਰਾਲੇ ਮੁਤਾਬਕ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਸਰਕਾਰੀ ਸਮਾਚਾਰ ਏਜੰਸੀ ਐਂਡੀਨਾ ਨੇ ਦੱਸਿਆ ਕਿ ਬੱਸ 58 ਯਾਤਰੀਆਂ ਨੂੰ ਲੈ ਕੇ ਸ਼ੁੱਕਰਵਾਰ ਦੁਪਹਿਰ ਨੂੰ ਪਿਉਰਾ ਖੇਤਰ ਤੋਂ ਰਵਾਨਾ ਹੋਈ। ਬੱਸ ਵਿੱਚ ਸੈਨ ਜੈਕਿੰਟੋ ਡੀ ਵਾਈਸ ਸਕੂਲ ਦੇ ਕਰੀਬ 23 ਵਿਦਿਆਰਥੀ ਸਵਾਰ ਸਨ। ਇਹ ਵਿਦਿਆਰਥੀ ਤਾਰਾਪੋਟੋ ਵਿਖੇ ਸਕੂਲ ਦੀ ਯਾਤਰਾ 'ਤੇ ਸਨ। ਸਿੱਖਿਆ ਮੰਤਰੀ ਮੋਰਗਨ ਕਵੇਰੋ ਨੇ ਹਾਦਸੇ 'ਤੇ ਸੋਗ ਪ੍ਰਗਟ ਕੀਤਾ ਅਤੇ ਸਰਕਾਰ ਤੋਂ ਸਹਾਇਤਾ ਦਾ ਵਾਅਦਾ ਕੀਤਾ। ਉਸਨੇ ਕਿਹਾ,“ਅਸੀਂ ਇਨ੍ਹਾਂ ਮੁਸ਼ਕਲ ਸਮਿਆਂ ਦੌਰਾਨ ਆਪਣੇ ਅਕਾਦਮਿਕ ਭਾਈਚਾਰੇ ਦੀ ਸਹਾਇਤਾ ਲਈ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਾਂਗੇ।”
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਹਿੰਦੀ' ਨੇ ਹਾਸਲ ਕੀਤੀ ਵਿਸ਼ਵਵਿਆਪੀ ਮਹੱਤਤਾ, ਸ਼ਮੂਲੀਅਤ ਨੂੰ ਵਧਾਇਆ
NEXT STORY