ਇਸਲਾਮਾਬਾਦ (ਪੀ. ਟੀ. ਆਈ.)- ਜੇਲ੍ਹ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਪਿਛਲੇ ਸਾਲ 9 ਮਈ ਨੂੰ ਫ਼ੌਜ ਦੇ ਹੈੱਡਕੁਆਰਟਰ 'ਤੇ ਹੋਏ ਹਮਲੇ ਸਮੇਤ 11 ਮਾਮਲਿਆਂ 'ਚ ਸ਼ੱਕੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਹ ਜਾਣਕਾਰੀ ਰਾਵਲਪਿੰਡੀ ਜ਼ਿਲ੍ਹਾ ਪੁਲਸ ਨੇ ਮੰਗਲਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਨੂੰ ਦਿੱਤੀ। ਰਾਵਲਪਿੰਡੀ ਪੁਲਸ ਨੇ ਆਈ.ਐਚ.ਸੀ ਵਿੱਚ ਇੱਕ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ 49 ਸਾਲਾ ਬੁਸ਼ਰਾ ਵਿਰੁੱਧ ਦਰਜ ਕੇਸਾਂ ਦੇ ਵੇਰਵੇ ਦਿੱਤੇ ਗਏ , ਜੋ ਆਪਣੇ ਪਤੀ ਨਾਲ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚ ਬੰਦ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਰਾਸ਼ਟਰਪਤੀ ਚੋਣਾਂ : ਭਾਰਤੀਆਂ ਨੂੰ ਨਾਗਰਿਕਤਾ ਦੇਣ 'ਤੇ ਜੋਰ
ਅਦਾਲਤ ਨੇ ਅਧਿਕਾਰੀਆਂ ਨੂੰ ਉਸ ਵਿਰੁੱਧ ਦਰਜ ਕੇਸਾਂ ਦਾ ਵੇਰਵਾ ਦੇਣ ਦਾ ਹੁਕਮ ਦਿੱਤਾ ਸੀ। ਸੁਣਵਾਈ ਦੌਰਾਨ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨ.ਏ.ਬੀ) ਦੇ ਵਕੀਲ ਨੇ ਵੀ ਅਦਾਲਤ ਦੇ ਹੁਕਮਾਂ ਅਨੁਸਾਰ ਇੱਕ ਜਵਾਬ ਦਾਖਲ ਕੀਤਾ, ਜਿਸ ਵਿੱਚ ਖੁਲਾਸਾ ਕੀਤਾ ਗਿਆ ਕਿ ਉਸਦੇ ਖ਼ਿਲਾਫ਼ ਐੱਨ.ਏ.ਬੀ ਕੋਲ ਚਾਰ ਕੇਸ ਦਰਜ ਹਨ, ਜਿਨ੍ਹਾਂ ਵਿੱਚ ਤਿੰਨ ਰਾਵਲਪਿੰਡੀ ਅਤੇ ਇੱਕ ਲਾਹੌਰ ਵਿੱਚ ਸ਼ਾਮਲ ਹੈ। ਹਾਲਾਂਕਿ ਰਾਵਲਪਿੰਡੀ ਅਤੇ ਇਸਲਾਮਾਬਾਦ ਪੁਲਸ ਅਤੇ ਐਨ.ਏ.ਬੀ ਨੇ ਆਪਣੇ ਜਵਾਬ ਦਾਖਲ ਕੀਤੇ ਹਨ, ਪਰ ਸੰਘੀ ਜਾਂਚ ਏਜੰਸੀ (ਐਫ.ਆਈ.ਏ) ਅਤੇ ਬਲੋਚਿਸਤਾਨ ਪੁਲਸ ਨੇ ਬੀਬੀ ਵਿਰੁੱਧ ਕੇਸਾਂ ਦੇ ਵੇਰਵੇ ਨਹੀਂ ਦਿੱਤੇ ਹਨ। ਆਈ.ਐਚ.ਸੀ ਨੇ ਐਫ.ਆਈ.ਏ ਅਤੇ ਬਲੋਚਿਸਤਾਨ ਪੁਲਸ ਨੂੰ ਸੋਮਵਾਰ ਤੱਕ ਵੇਰਵਿਆਂ ਨਾਲ ਆਉਣ ਲਈ ਤਾਜ਼ਾ ਨੋਟਿਸ ਜਾਰੀ ਕੀਤਾ ਅਤੇ ਮਾਮਲੇ ਦੀ ਸੁਣਵਾਈ ਉਦੋਂ ਤੱਕ ਮੁਲਤਵੀ ਕਰ ਦਿੱਤੀ। ਇੱਥੇ ਦੱਸ ਦਈਏ ਕਿ ਬੁਸ਼ਰਾ ਬੀਬੀ ਨੇ 2018 ਵਿੱਚ ਖਾਨ ਨਾਲ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੀ ਤੀਜੀ ਪਤਨੀ ਬਣੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੈਟੇਲਾਈਟ ਤਸਵੀਰਾਂ ਤੋਂ ਅੰਦਰੂਨੀ ਸਾਜਿਸ਼ ਦਾ ਹੋਇਆ ਖੁਲਾਸਾ, ਭਾਰਤ ਖਿਲਾਫ ਚੀਨ ਦੀ ਗੁਪਤ ਕਾਰਵਾਈ ਹੋਈ ਪੂਰੀ
NEXT STORY