ਇੰਟਰਨੈਸ਼ਨਲ ਡੈਸਕ- ਉੱਤਰੀ-ਮੱਧ ਨਾਈਜੀਰੀਆ ਦੇ ਮੋਕਵਾ ਸ਼ਹਿਰ ’ਚ ਭਾਰੀ ਮੀਂਹ ਪੈਣ ਮਗਰੋਂ ਆਏ ਹੜ੍ਹ ਕਾਰਨ ਘੱਟੋ-ਘੱਟ 151 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਐਮਰਜੈਂਸੀ ਸੇਵਾਵਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- 'ਭਾਰੀ ਬਾਰਿਸ਼ ਮਗਰੋਂ ਆਉਣ ਵਾਲਾ ਹੈ ਹੜ੍ਹ, ਘਰੋਂ ਨਾ ਨਿਕਲਣ ਲੋਕ !', ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ
ਇਹ ਸ਼ਹਿਰ ਮੁੱਖ ਤੌਰ ’ਤੇ ਵਪਾਰਕ ਗਤੀਵਿਧੀਆਂ ਲਈ ਮਸ਼ਹੂਰ ਹੈ। ਨਾਈਜਰ ਸਟੇਟ ਐਮਰਜੈਂਸੀ ਏਜੰਸੀ ਦੇ ਬੁਲਾਰੇ ਇਬਰਾਹਿਮ ਔਦੂ ਹੁਸੈਨੀ ਨੇ ਕਿਹਾ ਕਿ ਅਫਰੀਕਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਦੀ ਰਾਜਧਾਨੀ ਅਬੂਜਾ ਤੋਂ 300 ਕਿਲੋਮੀਟਰ ਪੱਛਮ ’ਚ ਨਾਈਜਰ ਦੇ ਮੋਕਵਾ ਸ਼ਹਿਰ ’ਚ ਆਏ ਹੜ੍ਹ ਕਾਰਨ 3,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਹੁਸੈਨੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਸਵੇਰੇ ਪਏ ਭਾਰੀ ਮੀਂਹ ਨਾਲ 3 ਭਾਈਚਾਰਿਆਂ ਦੇ ਘੱਟੋ-ਘੱਟ 500 ਘਰ ਪ੍ਰਭਾਵਿਤ ਹੋਏ ਹਨ।
ਇਹ ਵੀ ਪੜ੍ਹੋ- 'ਨਹੀਂ ਹੋਈ ਕੋਈ ਡੀਲ...' ! ਮਾਸਕੋ ਨੇ ਪਾਕਿਸਤਾਨ ਨਾਲ 2.6 ਬਿਲੀਅਨ ਡਾਲਰ ਦੇ ਸੌਦੇ ਦੀਆਂ ਖ਼ਬਰਾਂ ਦਾ ਕੀਤਾ ਖੰਡਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਨਹੀਂ ਹੋਈ ਕੋਈ ਡੀਲ...' ! ਰੂਸ ਨੇ ਪਾਕਿਸਤਾਨ ਦੇ ਇਕ ਹੋਰ ਝੂਠ ਨੂੰ ਕੀਤਾ 'ਬੇਨਕਾਬ'
NEXT STORY