ਗੈਜੇਟ ਡੈਸਕ - ਜੇਕਰ ਤੁਸੀਂ ਕਾਫੀ ਸਮੇਂ ਤੋਂ ਪੁਰਾਣੇ ਸਮਾਰਟਫੋਨ ਦੀ ਵਰਤੋਂ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਦੱਸ ਦਈਏ ਕਿ 1 ਜੂਨ, 2025 ਤੋਂ ਭਾਵ ਕਿ ਅੱਜ ਤੋਂ WhatsApp ਪੁਰਾਣੇ ਆਈਫੋਨ ਅਤੇ ਐਂਡਰਾਇਡ ਡਿਵਾਈਸਾਂ 'ਤੇ ਕੰਮ ਕਰਨਾ ਬੰਦ ਕਰ ਦੇਵੇਗਾ। ਹਾਲਾਂਕਿ ਇਹ ਬਦਲਾਅ ਮਈ ਦੇ ਮਹੀਨੇ ਲਾਗੂ ਹੋਮਾ ਪਰ ਕੁਝ ਸਮੱਸਿਆਵਾਂ ਪਿੱਛੋਂ ਇਸ ਨੂੰ ਹੁਣ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਮਿਲੀ ਜਾਣਕਾਰੀ ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿ ਇਸ ਬਦਲਾਅ ਦਾ ਕਾਰਨ ਮੈਟਾ ਦੀ ਇਕ ਨਿਯਮਤ ਅਪਡੇਟ ਪ੍ਰਕਿਰਿਆ ਹੈ, ਜਿਸ ਦੇ ਤਹਿਤ WhatsApp ਹਰ ਕੁਝ ਸਾਲਾਂ ਬਾਅਦ ਪੁਰਾਣੇ ਓਪਰੇਟਿੰਗ ਸਿਸਟਮਾਂ 'ਤੇ ਆਪਣਾ ਸਮਰਥਨ ਬੰਦ ਕਰ ਦਿੰਦਾ ਹੈ। ਇਸਦਾ ਮੁੱਖ ਉਦੇਸ਼ ਸੁਰੱਖਿਆ ਅਤੇ ਬਿਹਤਰ ਪ੍ਰਦਰਸ਼ਨ ਨੂੰ ਯਕੀਨੀ ਬਣਾਉਣਾ ਹੈ।
iPhone ਮਾਡਲ ਦੇ ਇਹ ਫੋਨ ਹੋਣਗੇ ਪ੍ਰਭਾਵਿਤ
iPhone 5s
iPhone 6
iPhone 6 Plus
iPhone 6s
iPhone 6s Plus
iPhone SE
Android ਮਾਡਲ ਦੇ ਇਹ ਫੋਨ ਹੋਣਗੇ ਪ੍ਰਭਾਵਿਤ
Samsung Galaxy S4
Samsung Galaxy Note 3
Sony Xperia Z1
LG G2
Huawei Ascend P6
Moto G (1st Gen)
Motorola Razr HD
Moto E 2014
ਪਹਿਲਾਂ, ਜਾਂਚ ਕਰੋ ਕਿ ਤੁਹਾਡਾ ਫ਼ੋਨ ਕਿਹੜਾ ਸਾਫਟਵੇਅਰ ਚਲਾ ਰਿਹਾ ਹੈ। ਜੇਕਰ ਤੁਸੀਂ iOS 15.1 ਜਾਂ Android 5.1 ਜਾਂ ਇਸ ਤੋਂ ਉੱਪਰ ਵਾਲੇ ਵਰਜਨ 'ਤੇ ਹੋ, ਤਾਂ WhatsApp ਚੱਲਦਾ ਰਹੇਗਾ। ਜੇਕਰ ਫ਼ੋਨ ਅੱਪਡੇਟ ਨਹੀਂ ਕੀਤਾ ਜਾ ਸਕਦਾ, ਤਾਂ ਨਵਾਂ ਫ਼ੋਨ ਲੈਣ ਤੋਂ ਪਹਿਲਾਂ WhatsApp ਡੇਟਾ ਦਾ ਬੈਕਅੱਪ ਲਓ। ਪੁਰਾਣੇ iOS ਅਤੇ Android ਸੰਸਕਰਣਾਂ ਨੂੰ ਹੁਣ ਸੁਰੱਖਿਆ ਅੱਪਡੇਟ ਨਹੀਂ ਮਿਲ ਰਹੇ ਹਨ, ਜਿਸ ਨਾਲ ਡੇਟਾ ਹੈਕਿੰਗ ਅਤੇ ਹੋਰ ਸਾਈਬਰ ਖਤਰਿਆਂ ਦਾ ਖ਼ਤਰਾ ਵੱਧ ਜਾਂਦਾ ਹੈ। WhatsApp ਵੱਲੋਂ ਇਹ ਕਦਮ ਯੂਜ਼ਰਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵੱਲ ਚੁੱਕਿਆ ਗਿਆ ਹੈ।
7200mAh ਦੀ ਬੈਟਰੀ ਨਾਲ ਲਾਂਚ ਹੋਇਆ Realme ਦਾ ਇਹ ਸ਼ਾਨਦਾਰ ਫੋਨ! ਕੀਮਤ ਸਿਰਫ...
NEXT STORY