ਕੈਲਗਰੀ,(ਬਿਊਰੋ)— ਕੈਨੇਡਾ ਦੇ ਸ਼ਹਿਰ ਕੈਲਗਰੀ 'ਚ ਸ਼ੁੱਕਰਵਾਰ ਰਾਤ ਨੂੰ ਇਕ ਧਮਾਕਾ ਹੋਇਆ ਜਿਸ ਕਾਰਨ 3 ਵਿਅਕਤੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਰਾਤ 10 ਵਜੇ ਪਾਇਨਮਿੱਲ ਰੋਡ ਨੇੜਲੇ ਗੈਰਾਜ 'ਚ ਇਹ ਧਮਾਕਾ ਹੋਇਆ।
ਪੁਲਸ ਨੇ ਕਿਹਾ ਕਿ ਇਹ ਮਾਮਲਾ ਡਰਗਜ਼ ਨਾਲ ਸੰਬੰਧਤ ਲੱਗ ਰਿਹਾ ਹੈ। ਇੱਥੇ ਤਿੰਨ ਵਿਅਕਤੀ ਝੁਲਸ ਗਏ ਸਨ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੀ ਤਾਜ਼ਾ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਪੁਲਸ ਨੇ ਕਿਹਾ ਕਿ ਉਹ ਇਸ ਸ਼ੱਕੀ ਮਾਮਲੇ ਦੀ ਜਾਂਚ ਕਰ ਰਹੇ ਹਨ। ਗੈਰਾਜ 'ਚ ਝੁਲਸਿਆ ਹੋਇਆ ਸਮਾਨ ਪਿਆ ਹੋਇਆ ਹੈ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਜਾਂਚ ਲਈ ਭੇਜਿਆ ਹੈ ਅਤੇ ਜਲਦੀ ਹੀ ਉਹ ਇਸ ਗੁੱਥੀ ਨੂੰ ਸੁਲਝਾ ਲੈਣਗੇ।
ਨਾਵਾਲਨੀ ਨੇ ਪੁਤਿਨ ਦੇ ਜਨਮ ਦਿਨ 'ਤੇ ਰੈਲੀਆਂ ਦਾ ਕੀਤਾ ਆਯੋਜਨ
NEXT STORY