ਫਰਿਜ਼ਨੋ/ਕੈਲੀਫੋਰਨੀਆ(ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਵਿਚ ਚੱਟਾਨ ਤੋਂ ਇੱਕ ਕਾਰ ਦੇ ਖੱਡ ਵਿੱਚ ਡਿੱਗਣ ਕਾਰਨ ਮਾਂ ਅਤੇ ਧੀ ਦੀ ਮੌਤ ਹੋ ਗਈ ਹੈ। ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਪੀੜਤਾਂ ਦੀ ਐਸ. ਯੂ. ਵੀ. ਤਕਰੀਬਨ 100 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਬੁਲਾਰੇ ਡੈਵਿਡ ਡੀਰੁੱਟ ਨੇ ਕਿਹਾ ਕਿ 64 ਸਾਲਾ ਮਾਰੀਆ ਟੇਕਸੀਰਾ ਨਾਲ ਇਹ ਹਾਦਸਾ ਸਾਨ ਫ੍ਰਾਂਸਿਸਕੋ ਤੋਂ ਲੱਗਭਗ 70 ਮੀਲ ਉੱਤਰ ਵੱਲ, ਬੋਡੇਗਾ ਬੇ ਵਿੱਚ ਇੱਕ ਪਾਰਕਿੰਗ ਵਾਲੀ ਥਾਂ 'ਤੇ ਬੈਰੀਅਰ ਨੂੰ ਟੱਕਰ ਮਾਰਨ ਤੋਂ ਬਾਅਦ ਵਾਪਰਿਆ।
ਅਧਿਕਾਰੀਆਂ ਅਨੁਸਾਰ ਇਹ ਅਜੇ ਅਸ਼ਪੱਸਟ ਹੈ ਕਿ ਪਾਰਕਿੰਗ ਦੇ ਬਾਵਜੂਦ ਮਹਿਲਾ ਨਾਲ ਇਹ ਹਾਦਸਾ ਕਿਵੇਂ ਵਾਪਰਿਆ। ਸ਼ਨੀਵਾਰ ਸਵੇਰੇ 11:00 ਵਜੇ ਦੇ ਕਰੀਬ ਵਾਪਰੇ ਇਸ ਹਾਦਸੇ ਵਿਚ ਮ੍ਰਿਤਕ ਮਿਲੀਆ ਬੀਬੀਆਂ ਦੀ ਪਛਾਣ ਮਾਰੀਆ ਟੇਕਸੀਰਾ ਅਤੇ ਧੀ ਐਲਿਜ਼ਾਬੈਥ ਕੋਰਰੀਆ (41) ਵਜੋਂ ਹੋਈ ਹੈ। ਡੀਰੁੱਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਟੋਯੋਟਾ ਐਸ. ਯੂ. ਵੀ. ਪਾਰਕਿੰਗ ਵਾਲੀ ਜਗ੍ਹਾ ਦੇ ਬੱਜਰੀ ਵਾਲੇ ਸਥਾਨ ਵਿੱਚ ਦਾਖਲ ਹੋਈ ਸੀ ਅਤੇ ਸਧਾਰਣ ਰਫ਼ਤਾਰ ਨਾਲ ਚੱਲ ਰਹੀ ਸੀ। ਇਸ ਦੌਰਾਨ ਇਹ ਚੱਟਾਨ ਵੱਲ ਗਈ ਅਤੇ ਰੁਕੀ ਨਹੀਂ। ਅਧਿਕਾਰੀਆਂ ਨੇ ਦੱਸਿਆ ਕਿ ਵਾਹਨ ਦੀ ਜਾਂਚ ਕਰਵਾਉਣ ਦੀ ਜ਼ਰੂਰਤ ਹੈ, ਅਤੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਪਤਾ ਲੱਗੇਗਾ ਕਿ ਟੇਕਸੀਰਾ ਹਾਦਸੇ ਦੇ ਸਮੇਂ ਡਾਕਟਰੀ ਸਥਿਤੀ ਦਾ ਸਾਹਮਣਾ ਕਰ ਰਹੀ ਸੀ ਜਾਂ ਨਹੀਂ।
ਇਹ ਦੋਵੇਂ ਮਾਂ ਅਤੇ ਧੀ ਸਾਨ ਫਰਾਂਸਿਸਕੋ ਬੇ-ਏਰੀਆ ਦੇ ਉਪਨਗਰ ਪਲੀਜੈਂਟਨ ਨਾਲ ਸੰਬੰਧਿਤ ਸਨ ਅਤੇ ਦੋਵੇਂ ਖੇਤਰ ਦੇ ਐਲੀਮੈਂਟਰੀ ਸਕੂਲ ਵਿੱਚ ਕੰਮ ਕਰਦੀਆਂ ਸਨ। ਕੋਰਰੀਆ ਪਹਿਲੇ ਦਰਜੇ ਦੇ ਅਧਿਆਪਕ ਵਜੋਂ ਅਤੇ ਟੇਕਸੀਰਾ ਮੁੱਖ ਨਿਗਰਾਨ ਵਜੋਂ ਕੰਮ ਕਰਦੀ ਸੀ।
ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵਿਚਾਲੇ ਇਸ ਤਾਰੀਖ਼ ਤੋਂ ਸ਼ੁਰੂ ਹੋਣਗੀਆਂ ਉਡਾਣਾਂ
NEXT STORY