ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਸੂਬੇ ਵਿਚ ਕੋਰੋਨਾ ਵਾਇਰਸ ਕਾਰਨ ਹੋਣ ਵਾਲਾ ਨੁਕਸਾਨ, ਸੋਮਵਾਰ ਨੂੰ ਮੌਤਾਂ ਦੇ ਇਕ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਜੌਹਨ ਹਾਪਿੰਕਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਦੇਸ਼ ਦੀ ਸੰਘਣੀ ਆਬਾਦੀ ਵਾਲੇ ਸੂਬੇ ਕੈਲੀਫੋਰਨੀਆ ਵਿਚ ਤਕਰੀਬਨ ਇਕ ਸਾਲ ਪਹਿਲਾਂ ਸ਼ੁਰੂ ਹੋਈ ਕੋਰੋਨਾ ਵਾਇਰਸ ਮਹਾਮਾਰੀ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 30,000 ਤੱਕ ਪਹੁੰਚ ਗਿਆ ਹੈ।
ਇਸ ਸੂਬੇ ਵਿਚ ਅਕਤੂਬਰ ਮਹੀਨੇ ਦੌਰਾਨ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਵੱਡੀ ਪੱਧਰ "ਤੇ ਵਾਧਾ ਹੋਣ ਤੋਂ ਬਾਅਦ ਮੌਤਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧੀ ਹੈ। ਕੈਲੀਫੋਰਨੀਆ 'ਚ ਮਹਾਮਾਰੀ ਦੀ ਸ਼ੁਰੂਆਤ ਵਿਚ ਪਹਿਲੀਆਂ 10,000 ਮੌਤਾਂ ਤਕਰੀਬਨ ਛੇ ਮਹੀਨਿਆਂ ਵਿਚ ਹੋਈਆਂ ਸਨ ਪਰ ਉਸ ਤੋਂ ਬਾਅਦ ਮੌਤਾਂ ਦੀ ਗਿਣਤੀ ਵਿਚ ਆਈ ਤੀਬਰਤਾ ਨੇ ਸਿਰਫ ਇਕ ਮਹੀਨੇ ਵਿੱਚ ਹੀ ਇਸ ਦੀ ਕੁੱਲ ਗਿਣਤੀ ਨੂੰ 20,000 ਤੋਂ 30,000 ਤੱਕ ਪਹੁੰਚਾ ਦਿੱਤਾ ਹੈ। ਪਿਛਲੇ ਹਫਤੇ ਦੇ ਅਖੀਰ ਵਿਚ ਸੂਬੇ ਦੇ ਅੰਕੜਿਆਂ ਅਨੁਸਾਰ ਦੋ ਦਿਨਾਂ ਦੌਰਾਨ 1,163 ਮੌਤਾਂ ਦਰਜ ਕੀਤੀਆਂ ਗਈਆਂ ਸਨ, ਜਦਕਿ ਹਸਪਤਾਲਾਂ ਵਿਚ ਵੀ ਮਰੀਜ਼ਾਂ ਦਾ ਦਾਖ਼ਲਾ ਵੱਡੇ ਪੱਧਰ 'ਤੇ ਦਰਜ ਕੀਤਾ ਗਿਆ।
ਸੂਬੇ ਦੀ ਲਾਸ ਏਂਜਲਸ ਕਾਉਂਟੀ ਵਿਚ ਵੀ ਮੌਤਾਂ ਦੀ ਗਿਣਤੀ 12,000 ਤੋਂ ਉੱਪਰ ਹੋਣ ਦੇ ਨਾਲ ਪੁਸ਼ਟੀ ਕੀਤੇ ਕੋਰੋਨਾ ਵਾਇਰਸ ਦੇ ਮਾਮਲਿਆਂ 9 ਲੱਖ ਨੂੰ ਪਾਰ ਕਰ ਚੁੱਕੇ ਹਨ । ਇਸ ਕਾਉਂਟੀ ਵਿਚ ਵਾਇਰਸ ਦੀ ਲਾਗ ਦੇ ਵਿਗੜ ਰਹੇ ਹਾਲਤਾਂ ਨਾਲ ਨਜਿੱਠਣ ਲਈ ਫ਼ੌਜ ਦੇ ਜਵਾਨ ਵੀ ਸਿਹਤ ਸਹੂਲਤਾਂ ਦੀ ਸਹਾਇਤਾ ਕਰ ਰਹੇ ਹਨ। ਕੈਲੀਫੋਰਨੀਆ ਵਿਚ ਕੋਰੋਨਾ ਮਰੀਜ਼ਾਂ ਦੀ ਵੱਧ ਰਹੀ ਤਾਦਾਦ ਦੇ ਮੱਦੇਨਜ਼ਰ ਕਾਉਂਟੀਆਂ ਦੇ ਹਸਪਤਾਲਾਂ ਨੂੰ ਗੈਰ ਜ਼ਰੂਰੀ ਸਰਜਰੀਆਂ ਲਈ ਦੇਰੀ ਕਰਨ ਦਾ ਹੁਕਮ ਦਿੱਤਾ ਗਿਆ ਹੈ, ਜਿਸ ਨਾਲ ਹਸਪਤਾਲਾ ਵਿਚ ਕੋਰੋਨਾ ਮਰੀਜ਼ਾਂ ਲਈ ਜਗ੍ਹਾ ਅਤੇ ਸਿਹਤ ਪ੍ਰਬੰਧਨ ਵਿਚ ਮੁਸ਼ਕਿਲ ਨਾ ਹੋਵੇ।
ਕਿਸਾਨਾਂ ਲਈ US ਤੋਂ ਆਇਆ ਪੰਜਾਬੀ ਡਾਕਟਰ, ਦਿੱਲੀ ਸਰਹੱਦ 'ਤੇ ਵਸਾਇਆ 'ਪਿੰਡ ਕੈਲੀਫੋਰਨੀਆ'
NEXT STORY