ਵਾਸ਼ਿੰਗਟਨ— ਕੈਲੀਫੋਰਨੀਆ ਦੇ ਫਾਇਰ ਬ੍ਰਿਗੇਡ ਵਿਭਾਗ ਨੇ ਦੱਸਿਆ ਕਿ ਇਸ ਹਫਤੇ 'ਚ ਲੱਗੀ ਜੰਗਲ ਦੀ ਅੱਗ 'ਚ ਮਰਨ ਵਾਲਿਆਂ ਦੀ ਗਿਣਤੀ 40 ਤੱਕ ਪਹੁੰਚ ਗਈ ਹੈ, ਜਦਕਿ 75,000 ਲੋਕ ਅਜੇ ਵੀ ਪ੍ਰਭਾਵਿਤ ਇਲਾਕਿਆਂ 'ਚੋਂ ਕੱਢਣੇ ਬਾਕੀ ਹਨ।
ਫਾਇਰ ਬ੍ਰਿਗੇਡ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ 'ਤੇ ਕਾਬੂ ਪਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਉਹ ਬੀਤੇ 6 ਦਿਨਾਂ ਤੋਂ ਸਖਤ ਮਿਹਨਤ ਕਰ ਰਹੇ ਹਨ। ਅੱਗ ਨੇ ਹੁਣ ਤੱਕ 88,000 ਹੈਕਟੇਅਰ ਦਾ ਇਲਾਕਾ ਤਬਾਹ ਕਰ ਦਿੱਤਾ ਹੈ ਤੇ ਹਜ਼ਾਰਾਂ ਭਵਨਾਂ ਨੂੰ ਰਾਖ 'ਚ ਤਬਦੀਲ ਕਰ ਦਿੱਤਾ ਹੈ।
ਇਸ ਅੱਗ ਨਾਲ ਸਭ ਤੋਂ ਜ਼ਿਆਦਾ ਸੋਨੋਮਾ ਕਾਉਂਟੀ ਇਲਾਕਾ ਪ੍ਰਭਾਵਿਤ ਹੋਇਆ ਹੈ। ਇਥੇ 22 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਥੋਂ ਦੇ ਦਰਜਨਾਂ ਵਾਈਨਯਾਰਡਸ, ਸ਼ਰਾਬ ਬਣਾਉਣ ਵਾਲੇ ਕਾਰਖਾਨੇ ਤੇ ਹੋਟਲ ਤਬਾਹ ਹੋ ਚੁੱਕੇ ਹਨ। ਅੱਗ ਕਾਰਨ ਮੇਂਡੋਸਿਨੋ ਕਾਉਂਟੀ 'ਚ 8, ਨਾਪਾ ਕਾਉਂਟੀ 'ਚ 6 ਤੇ ਯੂਬਾ 'ਚ 4 ਲੋਕ ਮਾਰੇ ਗਏ ਹਨ।
ਅਫਗਾਨਿਸਤਾਨ : ਕੰਧਾਰ 'ਚ ਤਾਲਿਬਾਨੀਆਂ ਨੇ 4 ਪੁਲਸ ਮੁਲਾਜ਼ਮਾਂ ਨੂੰ ਕੀਤਾ ਕਤਲ
NEXT STORY