ਲੰਡਨ, (ਬਿਊਰੋ)— ਯੂ. ਕੇ. ਵਿਚ ਇਕ ਮਹਿਲਾ ਨੂੰ 2 ਸਕੂਲੀ ਵਿਦਿਆਰਥੀਆਂ ਦੇ ਯੌਨ ਸ਼ੋਸ਼ਣ ਦੇ ਇਲਜ਼ਾਮ 'ਚ 6 ਸਾਲ ਲਈ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਗਿਆ। ਮਹਿਲਾ ਉੱਤੇ ਦੋਸ਼ ਹੈ ਕਿ ਉਹ ਸਕੂਲੀ ਵਿਦਿਆਰਥੀਆਂ ਨੂੰ ਆਪਣੇ ਘਰ ਬੁਲਾਉਂਦੀ ਅਤੇ ਫਿਰ ਸ਼ਰਾਬ-ਡਰਗਸ ਦੇ ਨਸ਼ੇ ਵਿਚ ਉਨ੍ਹਾਂ ਨੂੰ ਜਿਨਸੀ ਐਕਟ ਕਰਨ ਲਈ ਮਜ਼ਬੂਰ ਕਰਦੀ ਸੀ। ਇਸ ਦੌਰਾਨ ਮਹਿਲਾ ਤੋਂ ਇਲਾਵਾ ਹੋਰ ਵੀ ਕਈ ਲੋਕ ਉਸ ਕਮਰੇ ਵਿਚ ਮੌਜ਼ੂਦ ਹੁੰਦੇ ਸਨ। ਪੁਲਸ ਨੇ ਮਹਿਲਾ ਦੇ ਇਸ ਐਕਟ ਨੂੰ ਨਾ ਸਿਰਫ ਸ਼ਰਮਨਾਕ ਮੰਨਿਆ ਸਗੋਂ ਬੱਚਿਆਂ ਦੇ ਭਵਿੱਖ ਲਈ ਇਸ ਨੂੰ ਖਤਰਨਾਕ ਦੱਸਦੇ ਹੋਏ ਆਰੋਪੀ ਮਹਿਲਾ ਨੂੰ ਇਹ ਕਠੋਰ ਸਜਾ ਸੁਣਾਈ। ਪੁਲਿਸ ਬੁਲਾਰੇ ਅਨੁਸਾਰ ਦੋਸ਼ੀ ਮਹਿਲਾ ਸੋਫੀ ਹਿਲੇ ਹੈ, ਜਿਸ ਦੀ ਉਮਰ 22 ਸਾਲ ਹੈ। ਪੁਲਸ ਕੋਲ ਇਹ ਮਾਮਲਾ ਇਸ ਸਾਲ ਮਾਰਚ ਵਿਚ ਪਹੁੰਚਿਆ ਸੀ। ਜਾਂਚ ਵਿਚ ਇਹ ਵੀ ਪਤਾ ਲੱਗਾ ਕਿ ਆਰੋਪੀ ਮਹਿਲਾ ਸਕੂਲੀ ਵਿਦਿਆਰਥੀਆਂ ਨੂੰ ਵੀ ਸ਼ਰਾਬ ਅਤੇ ਨਸ਼ੀਲੀ ਦਵਾਈਆਂ ਦਾ ਸੇਵਨ ਕਰਨ ਲਈ ਮਜ਼ਬੂਰ ਕਰਦੀ ਸੀ। ਸਕੂਲੀ ਵਿਦਿਆਰਥੀਆਂ ਨਾਲ ਜਿਨਸੀ ਸੋਸ਼ਣ ਕਰਨ ਕਰਵਾਉਣ ਦੌਰਾਨ 16 ਸਾਲ ਦਾ ਇੱਕ ਨਬਾਲਿਗ ਵੀ ਮੌਜ਼ੂਦ ਸੀ। ਜਾਂਚ ਟੀਮ ਦੀ ਅਗਵਾਈ ਕਰਣ ਵਾਲੇ ਡਿਟੇਕਟਿਵ ਕਾਂਸਟੇਬਲ ਜੂਲਿਆ ਥਾਮਸ ਨੇ ਕਿਹਾ, ਹੇਲੀ ਇਕ ਛੰਟੀ ਹੋਈ ਬਦਮਾਸ਼ ਹੈ, ਜਿਨ੍ਹੇ ਦੋ ਬੱਚਿਆਂ ਨੂੰ ਸੋਚੀ-ਸਮਝੀ ਸਾਜਿਸ਼ ਤਹਿਤ ਇਸਤੇਮਾਲ ਕੀਤਾ। ਇਸ ਦਾ ਪ੍ਰਭਾਵ ਨਾ ਸਿਰਫ ਬੱਚਿਆਂ ਦੇ ਜੀਵਨ ਉੱਤੇ, ਸਗੋਂ ਉਨ੍ਹਾਂ ਦੇ ਪਰਿਵਾਰਾਂ ਉੱਤੇ ਵੀ ਪੈ ਸਕਦਾ ਹੈ।
ਅਫਗਾਨਿਸਤਾਨ 'ਚ ਤਾਲੀਬਾਨ ਨੇ ਜ਼ਿਲ੍ਹਾ ਪੁਲਸ ਮੁਖੀ ਦੀ ਕੀਤੀ ਹੱਤਿਆ
NEXT STORY