ਨਾਮਪੇਨ— ਕੰਬੋਡੀਆ 'ਚ ਸ਼ਨੀਵਾਰ ਨੂੰ ਇਕ ਉਸਾਰੀ ਅਧੀਨ ਇਮਾਰਤ ਦੇ ਡਿੱਗ ਜਾਣ ਕਾਰਨ ਘੱਟੋ-ਘੱਟ 17 ਵਿਅਕਤੀ ਮਾਰੇ ਗਏ। ਇਸ ਇਮਾਰਤ ਦੀ ਉਸਾਰੀ ਚੀਨ ਦੀ ਇਕ ਕੰਪਨੀ ਕਰਵਾ ਰਹੀ ਸੀ। ਘਟਨਾ ਦੱਖਣੀ-ਪੱਛਮੀ ਕੰਬੋਡੀਆ ਦੇ ਸਿਹਨੂਕਵਿਲ ਇਲਾਕੇ ਵਿਚ ਵਾਪਰੀ। ਇਸ ਸਬੰਧੀ ਠੇਕੇਦਾਰ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ 7 ਮੰਜ਼ਲਾ ਇਮਾਰਤ ਦੇ ਨਿਰਮਾਣ ਦਾ ਕੰਮ ਲਗਭਗ ਪੂਰਾ ਹੋ ਗਿਆ ਸੀ। ਇਮਾਰਤ ਦੇ ਮਲਬੇ 'ਚ ਅਜੇ ਵੀ ਦਰਜਨਾਂ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਇਕ ਬਿਆਨ 'ਚ ਕਿਹਾ ਗਿਆ ਹੈ ਕਿ ਪ੍ਰੀਹ ਸਿਹਾਨੁਕ ਸੂਬਾ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਦੁਰਘਟਨਾ 'ਚ 17 ਲੋਕਾਂ ਦੀ ਮੌਤ ਹੋ ਗਈ ਹੈ ਅਤੇ 24 ਲੋਕ ਜ਼ਖਮੀ ਹੋ ਗਏ।
ਗਰਲਫਰੈਂਡ ਨਾਲ ਵਿਵਾਦ 'ਚ ਉਲਝੇ ਬ੍ਰਿਟੇਨ ਦੇ ਪੀ. ਐੱਮ. ਉਮੀਦਵਾਰ ਜਾਨਸਨ
NEXT STORY