ਪੋਲੈਂਡ(ਬਿਊਰੋ)— ਤੁਸੀਂ ਚੱਕਰਵਾਤ ਤਾਂ ਬਹੁਤ ਦੇਖੇ ਹੋਣ ਪਰ ਤੁਹਾਨੂੰ ਅੱਜ ਅਸੀਂ ਅਜਿਹੇ ਬਰਫੀਲੇ ਤੂਫਾਨ ਦੇ ਬਾਰੇ ਦੱਸ ਰਹੇ ਹਾਂ, ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ ਪੋਲੈਂਡ ਦੀ ਨੈਸ਼ਨਲ ਪਾਰਕ ਵਿਚ ਇਕ ਪੋਲਿਸ਼ ਵਿਅਕਤੀ ਨੇ snownado ਤੂਫਾਨ ਨੂੰ ਆਪਣੇ ਕੈਮਰੇ ਵਿਚ ਕੈਦ ਕੀਤਾ ਹੈ। ਜ਼ਿਕਰਯੋਗ ਹੈ ਕਿ ਕਰਾਕੋ ਨਿਵਾਸੀ ਅਤੇ ਪਹਾੜ ਟਰੈਕਰ ਮਾਈਕਲ ਬਿਯੇਲਸ ਟੈਟਰਾ ਪਹਾੜ 'ਤੇ ਆਪਣੀ ਪ੍ਰੇਮਿਕਾ ਨਾਲ ਘੁੰਮਣ ਲਈ ਗਏ ਹੋਏ ਸਨ ਅਤੇ ਅਚਾਨਕ ਹੀ ਤੇਜ਼ ਹਵਾਵਾਂ ਚੱਲਣ ਲੱਗੀਆਂ ਅਤੇ ਬਰਫ ਉਪਰ ਨੂੰ ਉਠਣ ਲੱਗੀ। ਦੇਖਦੇ ਹੀ ਦੇਖਦੇ ਹਵਾਵਾਂ ਨੇ ਬਰਫੀਲੇ ਤੂਫਾਨ ਦਾ ਰੂਪ ਧਾਰ ਲਿਆ ਅਤੇ ਕੁੱਝ ਸਕਿੰਟ ਤੱਕ ਘੁੰਮਣ ਤੋਂ ਬਾਅਦ ਸ਼ਾਂਤ ਹੋ ਗਿਆ।
ਇਟਲੀ 'ਚ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ 61ਵਾਂ ਪ੍ਰੀ-ਨਿਰਵਾਣ ਦਿਵਸ ਸ਼ਰਧਾਪੂਰਵਕ ਮਨਾਇਆ ਗਿਆ
NEXT STORY