ਵਾਸ਼ਿੰਗਟਨ - ਅਮਰੀਕਾ ਦੀ ਸੰਸਦ ’ਚ ਗਰਭਪਾਤ ਲਈ ਵਰਤੋਂ ਹੋਣ ਵਾਲੀਆਂ ਦਵਾਈਆਂ ਨੂੰ ਲੈ ਕੇ ਚਰਚਾ ਦੌਰਾਨ ਇਕ ਨਵੀਂ ਹੀ ਬਹਿਸ ਸ਼ੁਰੂ ਹੋ ਗਈ ਅਤੇ ਇਸ ਬਹਿਸ ਦੇ ਕੇਂਦਰ ’ਚ ਭਾਰਤੀ ਮੂਲ ਦੀ ਇਕ ਡਾਕਟਰ ਨਿਸ਼ਾ ਵਰਮਾ ਹਨ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਮਰਦ ਵੀ ਪ੍ਰੈਗਨੈਂਟ ਹੋ ਸਕਦੇ ਹਨ? ਸਿੱਖਿਆ, ਕਿਰਤ ਅਤੇ ਪੈਨਸ਼ਨ ਕਮੇਟੀ ਦੀ ਸੁਣਵਾਈ ਦੌਰਾਨ ਚਰਚਾ ਮਿਫੇਪ੍ਰਿਸਟੋਨ (ਗਰਭਪਾਤ ਦੀ ਦਵਾਈ) ਦੀ ਸੁਰੱਖਿਆ ’ਤੇ ਹੋ ਰਹੀ ਸੀ। ਇਸ ਦੌਰਾਨ ਰਿਪਬਲਿਕਨ ਸੰਸਦ ਮੈਂਬਰਾਂ ਨੇ ਡਾਕਟਰ ਨਿਸ਼ਾ ਵਰਮਾ ਤੋਂ ਇਹ ਅਜੀਬ ਸਵਾਲ ਪੁੱਛ ਲਿਆ। ਇਸ ’ਤੇ ਡਾ. ਨਿਸ਼ਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਵਾਲ ਦਾ ਜਵਾਬ ਹਾਂ ਜਾਂ ਨਾਂ ’ਚ ਨਹੀਂ ਦਿੱਤਾ ਜਾ ਸਕਦਾ। ਇਹ ਮੈਡੀਕਲ ਨਾਲ ਜੁੜਿਆ ਇਕ ਵੱਡਾ ਸਵਾਲ ਹੈ ਅਤੇ ਇਸ ਦੀਆਂ ਸੰਭਾਵਨਾਵਾਂ ’ਤੇ ਚਰਚਾ ਕਰਨਾ ਇੰਨਾ ਸਹਿਜ ਨਹੀਂ ਹੈ।
ਡਾਕਟਰ ਵਰਮਾ ਨੇ ਕਿਹਾ ਕਿ ਇਸ ਗੱਲਬਾਤ ਦਾ ਉਦੇਸ਼ ਉਨ੍ਹਾਂ ਨੂੰ ਸਾਫ਼ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਉਹ ਵੱਖ-ਵੱਖ ਤਰ੍ਹਾਂ ਦੇ ਮਰੀਜ਼ਾਂ ਦਾ ਇਲਾਜ ਕਰਦੀ ਹੈ ਅਤੇ ਇਹ ਸਵਾਲ ਰਾਜਨੀਤੀ ਤੋਂ ਪ੍ਰੇਰਿਤ ਲੱਗਦਾ ਹੈ। ਇਸ ’ਤੇ ਜੋਸ਼ ਹਾਲੇ ਨੇ ਕਿਹਾ ਕਿ ਇਹ ਜੀਵ-ਵਿਗਿਆਨ ਦਾ ਸਵਾਲ ਹੈ। ਇਸ ’ਤੇ ਡਾਕਟਰ ਵਰਮਾ ਨੇ ਕਿਹਾ, ਮੈਡੀਕਲ ਦੇ ਖੇਤਰ ’ਚ ਸਬੂਤਾਂ ਦੇ ਆਧਾਰ ’ਤੇ ਹੀ ਗੱਲ ਹੁੰਦੀ ਹੈ ਇਸ ਲਈ ਇਸ ਤਰ੍ਹਾਂ ਦੇ ਸਵਾਲ ਪੁੱਛ ਕੇ ਇਸ ਨੂੰ ਰਾਜਨੀਤੀ ਦਾ ਨਵਾਂ ਹਥਿਆਰ ਨਾ ਬਣਾਓ।
ਸਭ ਤੋਂ ਛੋਟੀ ਉਮਰ ਦੀ ਕੈਨੇਡੀਅਨ MP ਅਮਨਦੀਪ ਸੋਢੀ ਦਾ ਸਰੀ 'ਚ ਸ਼ਾਨਦਾਰ ਸਵਾਗਤ
NEXT STORY